ਫੇਸਬੁਕ ਬਣਾ ਰਹੀ ਹੈ Mac ਲਈ ਡੈਡੀਕੇਟਿਡ Messenger app

Sunday, Jan 10, 2016 - 01:37 PM (IST)

ਫੇਸਬੁਕ ਬਣਾ ਰਹੀ ਹੈ Mac ਲਈ ਡੈਡੀਕੇਟਿਡ Messenger app

ਜਲੰਧਰ : ਡੈਸਕਟਾਪ ਮੈਸੇਜਿੰਗ ਐਪਸ ਨੂੰ ਜ਼ਿਆਦਾ ਅਟੈਂਸ਼ਨ ਨਹੀਂ ਦਿੱਤੀ ਜਾਂਦੀ ਹਾਲਾਂਕਿ ਸਕਾਈਪ ਦੀ ਗੱਲ ਵੱਖਰੀ ਹੈ। ਮਿਲੀ ਜਾਣਕਾਰੀ ਤੋਂ ਇਹ ਗੱਲ ਤਾਂ ਸਾਫ ਹੈ ਕਿ ਫੇਸਬੁਕ MAC ਲਈ ਡੈਡੀਕੇਟਿਡ ਮੈਸੇਜਿੰਗ ਐਪ ਬਣਾ ਰਹੀ ਹੈ। ਫੇਸਬੁਕ ਨੇ ਇਕ ਸਾਲ ਪਹਿਲਾਂ ਵਿੰਡੋਜ਼ ਪੀ. ਸੀ. ਲਈ ਵਿੰਡੋਜ਼ ਮੈਸੇਜਿੰਗ ਐਪ ਬਣਾਈ ਸੀ, ਜਿਸ ਦਾ ਐਰਸਪੀਰੀਅੰਸ ਨਾ ਤਾਂ ਜ਼ਿਆਦਾ ਪ੍ਰਭਾਵਿਤ ਕਰਨ ਵਾਲਾ ਸੀ ਤੇ ਨਾ ਹੀ ਕਿਸੇ ਨੇ ਇਸ ਨੂੰ ਜ਼ਿਆਦਾ ਪਸੰਦ ਕੀਤਾ।  

ਫੇਸਬੁਕ ਨੇ ਅਜੇ ਤੱਕ ਇਹ ਕਨਫਰਮ ਨਹੀਂ ਕੀਤਾ ਹੈ ਕਿ ਉਹ ਇਸ ਨਵੀਂ ਐਪ ''ਤੇ ਕੰਮ ਕਰ ਰਹੀ ਹੈ, ਨਾਲ ਹੀ ਇਸ ਐਪ ਨੂੰ ਆਉਣ ''ਚ ਅਜੇ ਕਾਫੀ ਸਮਾਂ ਵੀ ਲੱਗ ਸਕਦਾ ਹੈ। ਸੋਸ਼ਲ ਨੈਟਵਰਕ ''ਚ ਮੈਜੇਜਿੰਗ ਐਪ ਨੂੰ ਹੁਣ ਇਕ ਖਾਸ ਹਿੱਸਾ ਮੰਨਿਆ ਜਾਣ ਲਗ ਗਿਆ ਹੈ। ਮੈਜੇਜਿੰਗ ਐਪਸ ਮੋਬਾਈਲਸ ਲਈ ਤਾਂ ਹਣ ਰਹੀਆਂ ਹਨ ਪਰ ਪੀ. ਸੀਜ਼ ਲਈ ਲਗਭਗ ਨਾ ਦੇ ਬਰਾਬਰ ਹੈ। ਪੀ. ਸੀਜ਼ ਲਈ ਵਧੀਆ ਮੈਸਿਜਿੰਗ ਐਪਸ ਡਿਪੈਲਪ ਹੋਣਾ ਇਕ ਵਧੀਆ ਸੰਕੇਤ ਹੈ।


Related News