ਯੂਟਿਊਬ ਲਈ ਖਤਰਾ ਬਣੀ ਫੇਸਬੁੱਕ!

Friday, Dec 14, 2018 - 03:51 PM (IST)

ਯੂਟਿਊਬ ਲਈ ਖਤਰਾ ਬਣੀ ਫੇਸਬੁੱਕ!

ਗੈਜੇਟ ਡੈਸਕ–  ਯੂਟਿਊਬ ਲਈ ਫੇਸਬੁੱਕ ਵੱਡਾ ਖਤਰਾ ਬਣ ਗਈ ਹੈ। ਦੁਨੀਆ ਭਰ ’ਚ 40 ਕਰੋੜ ਤੋਂ ਜ਼ਿਆਦਾ ਲੋਕ ਹਰ ਮਹੀਨੇ ਵੀਡੀਓ-ਆਨ ਡਿਮਾਂਡ ਸਰਵਿਸ ‘ਫੇਸਬੁੱਕ ਵਾਚ’ ਦਾ ਇਸਤੇਮਾਲ ਕਰ ਰਹੇ ਹਨ। ਇਸ ਤੋਂ ਇਲਾਵਾ 7.5 ਕਰੋੜ ਲੋਕ ਅਜਿਹੇ ਹਨ ਜੋ ਕਿ ਫੇਸਬੁੱਕ ਵਾਚ ’ਚ ਹਰ ਰੋਜ਼ ਘਟੋ-ਘੱਟ 1 ਮਿੰਟ ਬਿਤਾਉਂਦੇ ਹਨ। ਇਨ੍ਹਾਂ ਅੰਕੜਿਆਂ ਦਾ ਖੁਲਾਸਾ ਫੇਸਬੁੱਕ ਨੇ ਕੀਤਾ ਹੈ। ਫੇਸਬੁੱਕ ’ਤੇ ਵੀਡੀਓ ਦੇਖਣ ਵਾਲੇ ਲੋਕ ਜਿਸ ਹਿਸਾਬ ਨਾਲ ਵਧ ਰਹੇ ਹਨ ਉਹ ਯੂਟਿਊਬ ਲਈ ਇਕ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ।

‘ਫੇਸਬੁੱਕ ਵਾਚ’ 2017 ’ਚ ਅਮਰੀਕਾ ’ਚ ਲਾਂਚ ਹੋਇਆ ਸੀ। ਇਹ ਵੀਡੀਓ ਸਰਵਿਸ ਐਂਟਰਟੇਨਮੈਂਟ, ਸਪੋਰਟਸ ਅਤੇ ਨਿਊਜ਼ ਸਮੇਤ ਵੱਖ-ਵੱਖ ਸੈਕਸ਼ਨ ’ਚ ਵੀਡੀਓ ਇੰਜੌਏ ਕਰਨ ਦੀ ਸਹੂਲਤ ਦਿੰਦੀ ਹੈ। ਇਹ ਵੀਡੀਓ ਯੂਜ਼ਰਜ਼ ਦੇ ਸਰਸਨਲਾਈਜ਼ ਵਾਚ ਫੀਡ ’ਚ ਆਉਂਦੇ ਹਨ। ਯੂਜ਼ਰਜ਼ ਜਿਨ੍ਹਾਂ ਪੇਜ ਨੂੰ ਫਾਲੋ ਕਰਦਾ ਹੈ ਉਹ ਵੀਡੀਓ ਉਨ੍ਹਾਂ ਹੀ ਪੇਜ ਨਾਲ ਜੁੜੀਆਂ ਹੁੰਦੀਆਂ ਹਨ। 

ਫੇਸਬੁੱਕ ’ਚ ਵੀਡੀਓ ਦੇ ਹੈੱਡ ਫਿਡਜੀ ਸਿਮੋਦਾ ਕਹਿਣਾ ਹੈ ਕਿ ਸਾਲ 2018 ਫੇਸਬੁੱਕ ਲਈ ਕਾਫੀ ਬਿਹਤਰ ਰਿਹਾ ਹੈ। ‘Watch’ ਦੁਨੀਆ ਦੇ ਹਰ ਦੇਸ਼ ’ਚ ਲਾਂਚ ਹੋਇਆ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਸਾਲ ਅਗਸਤ ’ਚ ਫੇਸਬੁੱਕ ਨੇ ਵਾਚ ਨੂੰ ਦੁਨੀਆ ਭਰ ’ਚ ਮੋਬਾਇਲ ’ਤੇ ਲਾਂਚ ਕੀਤਾ ਅਤੇ ਹੁਣ ਇਹ ਸਰਵਿਸ ਡੈਸਕਟਾਪ, ਫੇਸਬੁੱਕ ਲਾਈਟ ਤੇ ਵੀ ਉਪਲੱਬਧ ਹੈ। ਔਸਤਨ 7.5 ਕਰੋੜ ਡੇਲੀ ਵਿਜ਼ਟਰਜ਼ ਨੇ ਵਾਚ ’ਚ 20 ਮਿੰਟ ਤੋਂ ਜ਼ਿਆਦਾ ਦਾ ਸਮਾਂ ਬਿਤਾਇਆ। 

ਮੌਜੂਦਾ ਸਮੇਂ ’ਚ ਲੋਕ ਫੇਸਬੁੱਕ ’ਤੇ ਵਾਚ, ਨਿਊਜ਼ ਫੀਡ, ਸਰਚ, ਪੇਜ ਸਮੇਤ ਵੱਖ-ਵੱਖ ਥਾਵਾਂ ’ਤੇ ਵੀਡੀਓ ਦੇਖ ਸਕਦੇ ਹਨ। ਕੰਪਨੀ ਹੁਣ ਵੀਡੀਓ ਐਕਸਪੀਰੀਅੰਸ ਨੂੰ ਯੂਨੀਫਾਇਡ ਕਰਨਾ ਚਾਹੁੰਦੀ ਹੈ। ਸਿਮੋ ਦਾ ਕਹਿਣਾ ਹੈ ਕਿ ਅਸੀਂ ਆਪਣੇ ਯੂਜ਼ਰਜ਼ ਲਈ ਵੀਡੀਓ ਦੇਖਣ ਦੇ ਅਨੁਭਵ ਨੂੰ ਹੋਰ ਬਿਹਤਰ ਕਰਨਾ ਚਾਹੁੰਦੇ ਹਨ। ਆਉਣ ਵਾਲੇ ਮਹੀਨੇ ’ਚ ਅਸੀਂ ਕੁਝ ਚੀਜ਼ਾਂ ਦੀ ਟੈਸਟਿੰਗ ਕਰਾਂਗੇ। ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਦੁਨੀਆ ਭਰ ਦੇ 40 ਦੇਸ਼ਾਂ ’ਚ ਅਲੀਜੀਬਲ ਪੇਜਾਂ ’ਤੇ ਐਡ ਬ੍ਰੇਕਸ ਵੀ ਉਪਲੱਬਧ ਹੋਣਗੇ।


Related News