ਫੇਸਬੁਕ ਵੱਲੋਂ ਕ੍ਰੋਮ ਬਰਾਊਜ਼ਰ ਲਈ ਸੇਵ ਅਤੇ ਸ਼ੇਅਰ ਫੀਚਰਸ ਨੂੰ ਕੀਤਾ ਜਾ ਰਿਹੈ ਐਡ
Wednesday, Jun 29, 2016 - 04:33 PM (IST)

ਜਲੰਧਰ- ਫੇਸਬੁਕ ਆਪਣੇ ਯੂਜ਼ਰਜ਼ ਲਈ ਪਿਛਲੇ ਕੁੱਝ ਸਮੇਂ ਤੋਂ ਨਵੇਂ ਤੋਂ ਨਵੇਂ ਫੀਚਰ ਨੂੰ ਪੇਸ਼ ਕਰ ਰਹੀ ਹੈ ਤਾਂ ਜੋ ਹੋਰ ਵੀ ਲੋਕ ਇਸ ਨਾਲ ਜੁੜ ਸਕਣ। ਹਾਲ ਹੀ ''ਚ ਸੋਸ਼ਲ ਨੈੱਟਵਰਕ ਵੱਲੋਂ ਗੂਗਲ ਦੇ ਕ੍ਰੋਮ ਵੈੱਬ ਬਰਾਊਜ਼ਰ ਲਈ ਨਵੇਂ ਬਟਨਜ਼ ਐਡ ਕੀਤੇ ਜਾ ਰਹੇ ਹਨ ਜਿਸ ਦੇ ਪਹਿਲਾਂ ਤੋਂ ਹੀ 1 ਬਿਲੀਅਨ ਯੂਜ਼ਰਜ਼ ਹਨ। ਇਸ ਦੇ ਨਵੇਂ ਸੇਵ ਟੂ ਫੇਸਬੁਕ ਐਕਟੈਂਸ਼ਨ ਨਾਲ ਯੂਜ਼ਰਜ਼ ਕਿਸੇ ਵੀ ਆਰਟੀਕਲਜ਼, ਵੀਡੀਓਜ਼, ਪ੍ਰੋਡਕਟ ਲਿਸਟਿੰਗ ਆਦਿ ਦੇ ਲਿੰਕ ਨੂੰ ਸੇਵ ਕਰ ਸਕਦੇ ਹਨ ਜਿਨ੍ਹਾਂ ਨੂੰ ਤੁਸੀਂ ਕਿਸੇ ਵੀ ਸਮੇਂ ਵੈੱਬ ''ਤੇ ਆ ਕੇ ਦੇਖ ਸਕਦੇ ਹੋ। ਜਦੋਂ ਤੁਸੀਂ ਬਟਨ ''ਤੇ ਕਲਿੱਕ ਕਰਦੇ ਹੋ ਤਾਂ ਲਿੰਕ ਤੁਹਾਡੀ ਫੇਸਬੁਕ ''ਤੇ ਸੇਵਡ ਵਜੋਂ ਦਿਖਾਈ ਦਵੇਗਾ।
ਇਸ ਸੇਵ ਫੀਚਰ ਨਾਲ 2410 ''ਚ ਜਾਣੂ ਕਰਵਾਇਆ ਗਿਆ ਸੀ ਅਤੇ ਹੁਣ ਇਸ ਦੇ ਇਕ ਮਹੀਨੇ ਦੇ 300 ਮਿਲੀਅਨ ਯੂਜ਼ਰਜ਼ ਹਨ। ਇਕ ਵੱਖਰੀ ਕ੍ਰੋਮ ਐਕਟੈਂਸ਼ਨ ਤੁਹਾਨੂੰ ਫੇਸਬੁਕ ''ਤੇ ਡਾਇਰੈਕਟ ਲਿੰਕ ਸੇਵ ਕਰਨ ਦੀ ਆਪਸ਼ਨ ਦਵੇਗੀ ਜਿਸ ਨਾਲ ਫੇਸਬੁਕ ਗਰੁੱਪਜ਼ ਜਾਂ ਮੈਸੇਂਜਰ ਚੈਟ ਐਪ ਨੂੰ ਬਰਾਊਜ਼ਰ ਤੋਂ ਸਿੱਧੇ ਤੌਰ ''ਤੇ ਖੋਲਿਆ ਜਾ ਸਕਦਾ ਹੈ। ਬਾਕੀ ਵੈੱਬਸਾਈਟਸ ''ਤੇ ਇਹ ਬਟਨਜ਼ ਵੱਖਰੀ ਲੁਕ ਨਾਲ ਦਿਖਾਈ ਦਿੰਦੇ ਹਨ ਜਿਵੇਂ ਕਿ ਫੇਸਬੁਕ ਲਈ ਐੱਫ. ਬਟਨ ਦਿਖਾਈ ਦਿੰਦਾ ਹੈ ਪਰ ਹੋ ਸਕਦਾ ਹੈ ਇਕ ਵਾਰ ਕੰਪਨੀ ਦਾ ਆਈਕਨ ਥੰਮਜ਼-ਅਪ ਵੀ ਦਿਖਾਈ ਦਵੇ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਸ਼ੇਅਰ ਅਤੇ ਕੁਮੈਂਟ ਬਟਨਜ਼ ਨੂੰ ਐਡ ਕੀਤਾ ਗਿਆ ਹੈ। ਇਸ ਨੂੰ ਆਰਟੀਕਲਜ਼, ਪੇਜ਼ਸ, ਅਤੇ ਖਾਸ ਤੌਰ ''ਤੇ ਇੰਸਟੈਂਟ ਐਕਸੈੱਸ ਕਿਹਾ ਜਾ ਸਕਦਾ ਹੈ।