ਫੇਸਬੁਕ ਬੰਦ ਕਰਨ ਜਾ ਰਹੀ ਏ ਆਪਣੀ ਇਹ ਖਾਸ ਐਪ !
Friday, Jun 03, 2016 - 12:09 PM (IST)
ਜਲੰਧਰ : ਤੁਹਾਨੂੰ ਫੇਸਬੁਕ ਦੀ ਨੋਟੀਫਾਈ ਐਪ ਤਾਂ ਯਾਦ ਹੀ ਹੋਵੇਗੀ, ਜੇ ਨਹੀਂ ਤਾਂ ਫੇਸਬੁਕ ਵੱਲੋਂ ਲਾਂਚ ਕੀਤੀ ਗਈ ਇਹ ਐਪ ਨਿਊਜ਼ ਸੋਰਸਿਜ਼ ਕਿਊਰੇਟਿਡ ਲਿਸਟ ''ਚੋਂ ਨੋਟੀਫਿਕੇਸ਼ਨ ਸਮਾਰਟਫੋਨ ਦੀ ਲਾਕ ਸਕ੍ਰੀਨ ''ਤੇ ਭੇਜਣ ਲਈ ਡਿਜ਼ਾਈਨ ਕੀਤੀ ਗਈ ਸੀ। ਲਾਂਚ ਹੋਣ ਦੇ 7 ਮਹੀਨੇ ਬਾਅਦ ਹੀ ਇਸ ਨੂੰ ਫੇਸਬੁਕ ਵੱਲੋਂ ਬੰਦ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਐਪ ''ਚ ਤੁਸੀਂ ਕਿਸੇ ਪਬਲਿਕੇਸ਼ਨ ਦੇ ਖਾਸ ਸੈਕਸ਼ਨ ਜਿਵੇਂ ਸਪੋਰਟਸ, ਨੂੰ ਫੋਲੋ ਕਰ ਸਕਦੇ ਹੋ ਨਾ ਕਿ ਪੂਰੇ ਸੈਕਸ਼ਨ ਨੂੰ।
ਸੋਸ਼ਲ ਨੈੱਟਵਰਕ ''ਤੇ ਇਕ ਸਟੇਟਮੈਂਟ ਦਿੰਦੇ ਹੋਏ ਕੰਪਨੀ ਨੇ ਕਿਹਾ ਕਿ ਨੋਟੀਫਾਈ ਦੇ ਫੀਚਰਜ਼ ਨੂੰ ਹੁਣ ਦੂਸਰੀਆਂ ਐਪਸ ਜਿਵੇਂ ਮੈਸੇਂਜਰ ''ਚ ਐਡ ਕੀਤਾ ਜਾਵੇਗਾ। ਇਸ ਦੀ ਜਗ੍ਹਾ ਸ਼ਾਇਡ ਮੈਸੇਂਜਰ ''ਚ ਚੈਟ ਬੋਟਸ ਲੈ ਲੈਣਗੇ। ਇਸ ਐਪ ਨੂੰ ਯੂਜ਼ ਕਰਨ ਵਾਲਿਆਂ ਨੂੰ ਬਹੁਤ ਜਲਦ ਇਹ ਨੋਟੀਫਿਕੇਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਕਿ, ਨੋਟੀਫਾਈ ਹੁਣ ਇਸ ਡਿਵਾਈਜ਼ ਨੂੰ ਸਪੋਰਟ ਨਹੀਂ ਕਰੇਗੀ ਤੇ ਇਸ ਦੇ ਫੀਚਰਜ਼ ਨੂੰ ਹੋਰ ਫੇਸਬੁਕ ਐਪਸ ''ਚ ਟ੍ਰਾਂਸਮਿਟ ਕੀਤਾ ਜਾ ਰਿਹਾ ਹੈ।
