20 ਸਾਲ ਦਾ ਹੋਇਆ Facebook, 2004 ਤੋਂ ਲੈ ਕੇ ਹੁਣ ਤਕ ਜਾਣੋ ਕਿਹੋ ਜਿਹਾ ਰਿਹਾ ਸਫ਼ਰ

Sunday, Feb 04, 2024 - 04:34 PM (IST)

20 ਸਾਲ ਦਾ ਹੋਇਆ Facebook, 2004 ਤੋਂ ਲੈ ਕੇ ਹੁਣ ਤਕ ਜਾਣੋ ਕਿਹੋ ਜਿਹਾ ਰਿਹਾ ਸਫ਼ਰ

ਗੈਜੇਟ ਡੈਸਕ- ਸੋਸ਼ਲ ਮੀਡੀਆ ਯੂਜ਼ਰਜ਼ ਲਈ ਅੱਜ ਦਾ ਦਿਨ ਕਾਫੀ ਖਾਸ ਹੈ, ਜੋ ਲੋਕ ਫੇਸਬੁੱਕ ਦਾ ਇਸਤੇਮਾਲ ਕਰਦੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਫੇਸਬੁੱਕ 20 ਸਾਲ ਦਾ ਹੋ ਗਿਆ ਹੈ। ਬੀਤੇ 20 ਸਾਲਾਂ 'ਚ ਫੇਸਬੁੱਕ ਨੇ ਸੋਸ਼ਲ ਮੀਡੀਆ ਦੀ ਪਰਿਭਾਸ਼ਾ ਨੂੰ ਕਾਫੀ ਬਦਲਿਆ ਹੈ, ਕਈ ਵਾਰ ਇਸਦੀ ਪ੍ਰਸ਼ੰਸਾ ਹੋਈ ਤਾਂ ਕਈ ਵਾਰ ਫੇਸਬੁੱਕ ਸਮੇਤ ਦੂਜੇ ਸੋਸ਼ਲ ਮੀਡੀਆ ਐਪ 'ਤੇ ਕਈ ਗੰਭੀਰ ਦੋਸ਼ ਲੱਗੇ, ਜਿਸ ਵਿਚ 2017 'ਚ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਧੋਖਾਧੜੀ ਦੇ ਦੋਸ਼ ਵੀ ਲੱਗੇ ਹਨ। 

ਇਸ ਸਭ ਵਿਚਕਾਰ ਲੋਕਾਂ ਵਿਚ  ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਸਮੇਤ ਕਈ ਦੂਜੇ ਸੋਸ਼ਲ ਮੀਡੀਆ ਐਪਸ ਨੇ ਆਪਣੀ ਇਕ ਵਖਰੀ ਜਗ੍ਹਾ ਬਣਾਈ ਅਤੇ ਲੋਕਾਂ ਨੂੰ ਇਕ-ਦੂਜੇ ਨਾਲ ਹਮੇਸ਼ਾ ਕੁਨੈਕਟ ਹੋਣ ਦਾ ਆਪਸ਼ਨ ਦਿੱਤਾ ਪਰ ਸਮੇਂ ਦੇ ਨਾਲ ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਪ੍ਰਾਈਵੇਸੀ ਨੂੰ ਲੈ ਕੇ ਜ਼ਿਆਦਾ ਸੁਚੇਤ ਹੋ ਗਏ ਹਨ।

ਰਾਜਨੀਤਿਕ ਪਾਰਟੀਆਂ ਨੇ ਸੋਸ਼ਲ ਮੀਡੀਆ 'ਤੇ ਬਣਾਇਆ ਅੱਡਾ

2024 'ਚ ਭਾਰਤ, ਅਮਰੀਕਾ, ਪਾਕਿਸਤਾਨ ਅਤੇ ਰੂਸ ਸਮੇਤ ਦੁਨੀਆ ਦੇ 8 ਦੇਸ਼ਾਂ 'ਚ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਚੋਣਾਂ ਹੋਣੀਆਂ ਹਨ। ਅਜਿਹੇ 'ਚ ਦੁਨੀਆ ਭਰ ਦੀਆਂ ਰਾਜਨੀਤਿਕ ਪਾਰਟੀਆਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਮਰ ਕਸ ਲਈ ਹੈ ਅਤੇ ਇਹ ਵੋਟਰਾਂ ਵਿਚਾਲੇ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਇਸ ਹਮਲਾਵਰ ਰੁਖ ਕਾਰਨ ਕਈ ਵਾਰ ਰਾਜਨੀਤਿਕ ਪਾਰਟੀਆਂ ਇਕ-ਦੂਜੇ 'ਤੇ ਹਮਲਾ ਬੋਲਦੀਆਂ ਹਨ ਜਿਸਦਾ ਖਾਮਿਆਜ਼ਾ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਭੁਗਤਨਾ ਪੈਂਦਾ ਹੈ।

ਉਪਭੋਗਤਾਵਾਂ ਨੇ ਪੋਸਟ ਕਰਨਾ ਕੀਤਾ ਘੱਟ

ਅਮਰੀਕੀ ਅਖਬਾਰ ਦਿ ਇਕਨਾਮਿਸਟ ਦੀ ਰਿਪੋਰਟ ਮੁਤਾਬਕ 2020 ਦੇ ਮੁਕਾਬਲੇ 40 ਫੀਸਦੀ ਜ਼ਿਆਦਾ ਯੂਜ਼ਰ ਨੇ 2024 'ਚ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਹੈ ਪਰ ਇਸ ਦੌਰਾਨ ਉਪਭੋਗਤਾਵਾਂ ਦੁਆਰਾ ਕੀਤੀਆਂ ਗਈਆਂ ਪੋਸਟਾਂ ਵਿਚ ਕਮੀ ਆਈ ਹੈ।

AI ਤੈਅ ਕਰਦਾ ਹੈ ਤੁਸੀਂ ਕੀ ਦੇਖੋਗੇ

ਸੋਸ਼ਲ ਮੀਡੀਆ ਐਲਗੋਰਿਦਮ ਹੁਣ ਏ.ਆਈ. ਦੁਆਰਾ ਤੈਅ ਕੀਤਾ ਜਾ ਰਿਹਾ ਹੈ। AI ਤੁਹਾਨੂੰ ਉਹੀ ਦਿਖਾ ਰਿਹਾ ਹੈ ਜੋ ਤੁਸੀਂ ਦੇਖ ਰਹੇ ਹੋ। ਇਸਦੇ ਲਈ ਤੁਹਾਡੇ ਮੋਬਾਈਲ, ਲੈਪਟਾਪ, ਸਰਚ ਹਿਸਟਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਥੇ ਹੀ ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਵੀ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਜਾਗਰੂਕ ਹੋ ਗਏ ਹਨ। ਅਜਿਹੇ 'ਚ ਯੂਜ਼ਰਸ ਨੇ ਪੋਸਟਿੰਗ ਵੀ ਘੱਟ ਕਰ ਦਿੱਤੀ ਹੈ।


author

Rakesh

Content Editor

Related News