Facebook ਨੇ ਇਸ ਸਾਲ ਬੰਦ ਕੀਤੇ 5.4 ਬਿਲੀਅਨ ਅਕਾਊਂਟਸ

11/14/2019 8:07:04 PM

ਗੈਜੇਟ ਡੈਸਕ—ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਇਸ ਸਾਲ 5.4 ਬਿਲੀਅਨ ਅਕਾਊਂਟਸ ਬੰਦ ਕੀਤੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ 'ਚ ਇਸ ਦੇ ਪਿਛੇ ਦੇ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਫਵਾਹਾਂ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਤੋਂ ਰੋਕਨ ਲਈ ਕੰਪਨੀ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।

PunjabKesari

5.4 ਬਿਲੀਅਨ ਫਰਜ਼ੀ ਅਕਾਊਂਟਸ ਬੰਦ
ਫੇਸਬੁੱਕ ਨੇ ਇਸ ਨੂੰ ਲੈ ਕੇ ਕਿਹਾ ਕਿ ਅਸੀਂ ਝੂਠ ਅਤੇ ਅਸ਼ਲੀਲਤਾ ਫੈਲਾਉਣ ਵਾਲੇ ਅਕਾਊਂਟਸ ਦੀ ਪਛਾਣ ਕਰ ਉਨ੍ਹਾਂ ਨੂੰ ਬਲਾਕ ਕਰਨ ਦੀ ਆਪਮੀ ਸਮਰਥਾ ਨੂੰ ਬਿਹਤਰ ਕਰ ਰਹੇ ਹਨ। ਕੰਪਨੀ ਦਾ ਕਹਿਣਾ ਹੈ ਕਿ ਰੋਜ਼ਾਨਾ ਇਨ੍ਹਾਂ ਤਰੀਕਿਆਂ ਰਾਹੀਂ ਲੱਖਾਂ ਅਕਾਊਂਟਸ ਦੀ ਪਛਾਣ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਫੇਸਬੁੱਕ ਦਾ ਮੰਨਣਾ ਹੈ ਕਿ ਫੇਕ ਅਕਾਊਂਟਸ ਰਾਹੀਂ ਕੋਈ ਵਿਅਕਤੀ ਅਜਿਹਾ ਹੋਣ ਦਾ ਦਿਖਾਵਾ ਕਰਦਾ ਹੈ ਜੋ ਅਸਲ 'ਚ ਹੈ ਹੀ ਨਹੀਂ ਹਨ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਉਹ ਸਮਾਜਕ ਅਤੇ ਰਾਜਨੀਤਿਕ ਏਜੰਡੇ ਲਈ ਲੋਕਾਂ ਨੂੰ ਧੋਖੇ 'ਚ ਰੱਖਣ ਵਾਲੇ ਅਕਾਊਂਟਸ ਦੀ ਪਛਾਣ ਕਰ ਉਨ੍ਹਾਂ ਨੂੰ ਬੰਦ ਕਰਨ 'ਤੇ ਜ਼ਿਆਦਾ ਜ਼ੋਰ ਦੇ ਰਿਹਾ ਹੈ।

PunjabKesari

ਵਧ ਰਹੀ ਫੇਕ ਅਕਾਊਂਟਸ ਨੂੰ ਲੈ ਕੇ ਨਿਗਰਾਨੀ
ਇਸ ਰਿਪੋਰਟ 'ਚ ਸਰਕਾਰਾਂ ਵੱਲੋਂ ਯੂਜ਼ਰਸ ਦੇ ਅਕਾਊਂਟਸ ਦੀ ਜਾਣਕਾਰੀ ਮੰਗਣ 'ਤੇ ਵੀ ਚਰਚਾ ਕੀਤੀ ਗਈ ਹੈ। ਅਮਰੀਕਾ ਵੱਲੋਂ ਸਭ ਤੋਂ ਜ਼ਿਆਦਾ ਯੂਜ਼ਰਸ ਦੀ ਜਾਣਕਾਰੀ ਮੰਗੀ ਗਈ ਹੈ। ਇਸ ਤੋਂ ਬਾਅਦ ਭਾਰਤ, ਬ੍ਰਿਟੇਨ, ਜਰਮਨੀ ਅਤੇ ਫ੍ਰਾਂਸ ਹੈ। ਅਮਰੀਕਾ ਨੇ ਇਸ ਦੇ ਬਾਰੇ 'ਚ 50,741 ਅਰਜ਼ੀਆਂ ਭੇਜੀਆਂ ਹਨ, ਜਿਸ 'ਚ 82,461 ਅਕਾਊਂਟਸ ਦੀ ਨਿਗਰਾਨੀ ਮੰਗੀ ਗਈ ਹੈ। ਫੇਸਬੁੱਕ ਨੇ ਕਿਹਾ ਕਿ ਸਰਕਾਰਾਂ ਦੁਆਰਾ ਆਈ ਹਰ ਅਰਜ਼ੀ ਦੀ ਕਾਨੂੰਨੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਯਕੀਨਨ ਕੀਤਾ ਜਾਂਦਾ ਹੈ ਕਿ ਉਹ ਕਾਨੂੰਨੀ ਹੋਵੇ।

PunjabKesari

ਨੁਕਸਾਨ ਪਹੁੰਚਾਉਣ ਵਾਲੇ ਕੰਟੈਂਟ ਵੀ ਭਾਰੀ ਮਾਤਰਾ 'ਚ ਮੌਜੂਦ
ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਬੱਚਿਆਂ ਨਾਲ ਜੁੜੀਆਂ ਅਸ਼ਲੀਲ ਪੋਸਟਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਟੈਂਟ ਭਾਰੀ ਮਾਤਰਾ 'ਚ ਹਨ, ਜਿਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਇਸ ਦੌਰਾਨ ਅਜਿਹੇ ਅਕਾਊਂਟਸ ਨੂੰ ਹਮੇਸ਼ਾ ਲਈ ਡਿਲਿਟ ਕੀਤਾ ਜਾ ਰਿਹਾ ਹੈ। ਇਸ ਰਿਪੋਰਟ 'ਚ ਅੱਤਵਾਦ, ਨਫਰਤ, ਸੁਸਾਇਡ, ਚਾਈਲਡ ਅਬਿਊਜ਼ ਅਤੇ ਡਰੱਗ ਸਬੰਧੀ ਫੇਸਬੁੱਕ ਪੋਸਟ ਤੋਂ ਨਜਿੱਠਣ ਦੇ ਤਰੀਕਿਆਂ ਦੇ ਬਾਰੇ 'ਚ ਵੀ ਦੱਸਿਆ ਗਿਆ ਹੈ। ਫੇਸਬੁੱਕ ਨੇ ਕਿਹਾ ਕਿ ਤਕਨੀਕ ਇਕ ਦਮ ਪ੍ਰਭਾਵਸ਼ਾਲੀ ਨਹੀਂ ਹੋਈ ਹੈ ਅਤੇ ਗਲਤੀਆਂ ਹੋ ਸਕਦੀਆਂ ਹਨ। ਕੰਪਨੀ ਨੇ ਜਨਵਰੀ ਤੋਂ ਮਾਰਚ ਵਿਚਾਲੇ 2 ਬਿਲੀਅਨ ਤੋਂ ਜ਼ਿਆਦਾ ਅਕਾਊਂਟਸ ਬੰਦ ਕੀਤੇ ਸਨ।PunjabKesari


Karan Kumar

Content Editor

Related News