ਯੂਟਿਊਬ ਨੂੰ ਟੱਕਰ ਦੇਵੇਗੀ ਫੇਸਬੁੱਕ, ਹੁਣ ਅਧਿਕਾਰਤ ਮਿਊਜ਼ਿਕ ਵੀਡੀਓਜ਼ ਪਲੇਅ ਕਰਨ ਦੀ ਤਿਆਰੀ

Monday, Aug 03, 2020 - 06:23 PM (IST)

ਯੂਟਿਊਬ ਨੂੰ ਟੱਕਰ ਦੇਵੇਗੀ ਫੇਸਬੁੱਕ, ਹੁਣ ਅਧਿਕਾਰਤ ਮਿਊਜ਼ਿਕ ਵੀਡੀਓਜ਼ ਪਲੇਅ ਕਰਨ ਦੀ ਤਿਆਰੀ

ਗੈਜੇਟ ਡੈਸਕ– ਕਿਸੇ ਵੀ ਗਾਣੇ ਦੇ ਰਿਲੀਜ਼ ਹੋਣ ’ਤੇ ਤੁਸੀਂ ਯੂਟਿਊਬ ’ਤੇ ਜਾ ਕੇ ਉਸ ਗਾਣੇ ਨੂੰ ਵੇਖਦੇ ਹੋ ਪਰ ਹੁਣ ਗੇਮ ਬਦਲਣ ਵਾਲੀ ਹੈ। ਫੇਸਬੁੱਕ ਨੇ ਆਪਣੇ Watch ਸੈਕਸ਼ਨ ਰਾਹੀਂ ਵੀਡੀਓ ਮਾਰਕੀਟ ’ਚ ਦਮਦਾਰ ਕਦਮ ਰੱਖਿਆ ਸੀ ਅਤੇ ਹੁਣ ਕੰਪਨੀ ਅਧਿਕਾਰਤ ਮਿਊਜ਼ਿਕ ਵੀਡੀਓਜ਼ ਵੀ ਇਸ ਵਿਚ ਐਡ ਕਰਨ ਵਾਲੀ ਹੈ। ਇਸ ਤੋਂ ਬਾਅਦ ਕਈ ਮਸ਼ਹੂਰ ਆਰਟਿਸਟ ਫੇਸਬੁੱਕ ਲਈ ਐਕਸਕਲੂਜ਼ਿਵ ਕੰਟੈਂਟ ਬਣਾਉਣਗੇ। ਯੂਟਿਊਬ ਲਈ ਫੇਸਬੁੱਕ ਦਾ ਇਹ ਕਦਮ ਕਿਸੇ ਚੈਲੇਂਜ ਤੋਂ ਘੱਟ ਨਹੀਂ ਹੈ। 

ਫੇਸਬੁੱਕ ਨੇ ਕਈ ਵੱਡੀਆਂ ਕੰਪਨੀਆਂ ਨਾਲ ਕੀਤੀ ਸਾਂਝੇਦਾਰੀ
ਆਪਣੇ ਵੀਡੀਓ ਸੈਕਸ਼ਨ ਨੂੰ ਮਜਬੂਤ ਬਣਾਉਣ ਲਈ ਫੇਸਬੁੱਕ ਨੇ ਕਈ ਵੱਡੀਆਂ ਮਿਊਜ਼ਿਕ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ। ਇਨ੍ਹਾਂ ’ਚ ਸੋਨੀ ਮਿਊਜ਼ਿਕ, ਯੂਨੀਵਰਸਲ ਮਿਊਜ਼ਿਕ ਗਰੁੱਪ ਅਤੇ ਵਾਰਨਰ ਮਿਊਜ਼ਿਕ ਗਰੁੱਪ ਆਦਿ ਸ਼ਾਮਲ ਹਨ। ਇਸ ਸਰਵਿਸ ਨੂੰ ਸਭ ਤੋਂ ਪਹਿਲਾਂ ਅਮਰੀਕਾ ’ਚ ਸ਼ੁਰੂ ਕੀਤਾ ਜਾਵੇਗਾ। ਇਹ ਵੀਡੀਓਜ਼ ਫੇਸਬੁੱਕ ਦੇ Watch ਸੈਕਸ਼ਨ ’ਚ ਸਰਚ ਕੀਤੀਆਂ ਜਾ ਸਕਣਗੀਆਂ।

ਯੂਟਿਊਬ ਦੇ ਯੂਜ਼ਰਬੇਸ ’ਤੇ ਹੈ ਫੇਸਬੁੱਕ ਦੀ ਨਜ਼ਰ
ਫੇਸਬੁੱਕ ਨੇ ਆਪਣੀ ਐਪ ’ਤੇ ਵੱਖਰਾ ਸੈਕਸ਼ਨ ਬਣਾਇਆ ਹੈ ਜਿਸ ਵਿਚ ਯੂਟਿਊਬ ਦੀ ਤਰ੍ਹਾਂ ਹੀ ਓਰਿਜਨਲ ਕੰਟੈਂਟ ਅਤੇ ਵੀਡੀਓਜ਼ ਅਪਲੋਡ ਕੀਤੀਆਂ ਜਾਣਗੀਆਂ। ਫੇਸਬੁੱਕ ਦੇ Watch ਸੈਕਸ਼ਨ ਤੋਂ ਇਲਾਵਾ ਆਰਟਿਸਟ ਦੇ ਅਧਿਕਾਰਤ ਪੇਜ ’ਤੇ ਵੀ ਉਨ੍ਹਾਂ ਦੀਆਂ ਵੀਡੀਓਜ਼ ਵੇਖੀਆਂ ਜਾ ਸਕਣਗੀਆਂ। 


author

Rakesh

Content Editor

Related News