ਫੇਸਬੁੱਕ ਨੇ ਖਰੀਦੀ ਐਨੀਮੇਟਿਡ ਇਮੇਜ ਵੈੱਬਸਾਈਟ Giphy, ਇੰਸਟਾਗ੍ਰਾਮ 'ਚ ਮਿਲੇਗਾ ਸੁਪੋਰਟ

05/16/2020 3:41:32 PM

ਗੈਜੇਟ ਡੈਸਕ- ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਦੁਨੀਆ ਦੀ ਸਭ ਤੋਂ ਵੱਡੀ ਐਨੀਮੇਟਿਡ ਫੋਟੋ (GIFs) ਬਣਾਉਣ ਵਾਲੀ ਵੈੱਬਸਾਈਟ Giphy ਨੂੰ ਖਰੀਦ ਲਿਆ ਹੈ। GIFs ਫਾਈਲ ਬਣਾਉਣ ਲਈ ਦੁਨੀਆ 'ਚ ਜਿਫੀ ਦਾ ਬਹੁਤ ਵੱਡਾ ਨਾਂ ਹੈ। ਫੇਸਬੁੱਕ ਨੇ ਇਹ ਸੌਦਾ ਆਪਣੀ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ 'ਚ GIFs ਦੀ ਸੁਪੋਰਟ ਦੇਣ ਲਈ ਕੀਤਾ ਹੈ। ਫੇਸਬੁੱਕ ਨੇ ਸੌਦੇ ਦੀ ਜਾਣਕਾਰੀ ਆਪਣੇ ਇਕ ਬਲਾਗ ਪੋਸਟ 'ਚ ਦਿੱਤੀ ਹੈ। 

ਫੇਸਬੁੱਕ ਨੇ ਇਸ ਸੌਦੇ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਨਿਊਜ਼ ਵੈੱਬਸਾਈਟ ਐਕਸੀਓਸ ਮੁਤਾਬਕ, ਇਹ ਸੌਦਾ 400 ਮਿਲੀਅਨ ਡਾਲਰ ਯਾਨੀ ਕਰੀਬ 3,035 ਕਰੋੜ ਰੁਪਏ 'ਚ ਹੋਇਆ ਹੈ। ਦੱਸ ਦੇਈਏ ਕਿ ਸਾਲ 2015 'ਚ ਇਸੇ Giphy ਨੇ ਫੇਸਬੁੱਕ ਨਾਲ ਸਾਂਝੇਦਾਰੀ ਦੀ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਪਲੇਟਫਾਰਮ 'ਤੇ Giphy ਦੀ ਸੁਪੋਰਟ ਦੇਵੇ ਪਰ ਫੇਸਬੁੱਕ ਨੇ ਉਸ ਦੌਰਾਨ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। 

ਇਸ ਸੌਦੇ ਤੋਂ ਬਾਅਦ Giphy ਫੇਸਬੁੱਕ ਦੀ ਮਲਕੀਅਤ ਵਾਲੀ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਦਾ ਹਿੱਸਾ ਬਣ ਜਾਵੇਗਾ। ਇਸ ਦੀ ਜੀ.ਆਈ.ਐੱਫ. ਲਾਈਬ੍ਰੇਰੀ ਨੂੰ ਇੰਸਟਾਗ੍ਰਾਮ ਤੋਂ ਇਲਾਵਾ ਫੇਸਬੁੱਕ ਦੇ ਹੋਰ ਐਪਸ 'ਚ ਵੀ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਬਾਅਦ ਫੇਸਬੁੱਕ ਦੇ ਸਾਰੇ ਪਲੇਟਫਾਰਮਾਂ 'ਤੇ ਲੋਕਾਂ ਨੂੰ GIFs ਅਪਲੋਡ ਕਰਨ ਦਾ ਮੌਕਾ ਮਿਲ ਜਾਵੇਗਾ। 

ਫਿਲਹਾਲ ਫੇਸਬੁੱਕ ਦੇ ਪਲੇਟਫਾਰਮ 'ਤੇ ਜਿਫ ਸ਼ੇਅਰ ਕਰਨ ਲਈ ਉਸ ਨੂੰ ਅਲੱਗ ਤੋਂ ਡਾਊਨਲੋਡ ਕਰਨਾ ਪੈਂਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2018 'ਚ ਵੀ ਜੀ.ਆਈ.ਐੱਫ ਕੰਪਨੀ ਨੂੰ ਲੈ ਕੇ ਇਕ ਸੌਦਾ ਹੋਇਆ ਸੀ। ਗੂਗਲ ਨੇ GIF ਪਲੇਟਫਾਰਮ Tenor ਨੂੰ ਖਰੀਦਿਆ ਸੀ ਅਤੇ ਉਸ ਦੀ ਸੁਪੋਰਟ ਆਪਣੇ ਸਰਚ 'ਚ ਦਿੱਤੀ ਸੀ। 

ਦਰਅਸਲ ਇਸ ਸਮੇਂ ਪ੍ਰਾਈਵੇਸੀ ਬਹੁਤ ਵੱਡਾ ਮੁੱਦਾ ਬਣ ਗਿਆ ਹੈ। ਇਸ ਸੌਦੇਬਾਜ਼ੀ 'ਤੇ ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ ਕਿ GIFs ਦੇ ਨਾਲ ਪ੍ਰਾਈਵੇਸੀ ਦੀ ਸਮੱਸਿਆ ਨਹੀਂ ਹੈ ਕਿਉਂਕਿ ਇਸ ਦਾ ਮਕੈਨਿਜ਼ਮ ਅਜਿਹਾ ਨਹੀਂ ਹੈ ਜੋ ਕਿ ਕੂਕੀਜ਼ ਆਦਿ ਨੂੰ ਟ੍ਰੈਕ ਕਰੇ। ਅਜਿਹੇ 'ਚ ਡਾਟਾ ਕਲੈਕਸ਼ਨ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। 


Rakesh

Content Editor

Related News