ਆ ਗਿਆ ਫੇਸਬੁੱਕ ਦਾ ਨਵਾਂ ਮਜ਼ੇਦਾਰ ਵੀਡੀਓ ਫੀਚਰ

Tuesday, Feb 23, 2016 - 03:03 PM (IST)

ਆ ਗਿਆ ਫੇਸਬੁੱਕ ਦਾ ਨਵਾਂ ਮਜ਼ੇਦਾਰ ਵੀਡੀਓ ਫੀਚਰ

ਜਲੰਧਰ— ਲੋਕਪ੍ਰਿਅ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਆਪਣੇ ਯੂਜ਼ਰਸ ਲਈ ਇਕ ਨਵੇਂ ਫੀਚਰ ਦਾ ਐਲਾਨ ਕੀਤਾ ਹੈ। ਇਸ ਨਵੇਂ ਫੀਚਰ ਨਾਲ ਤੁਸੀਂ ਆਪਣੇ ਦੋਸਤ ਦੇ ਜਨਮਦਿਨ ਨੂੰ ਹੋਰ ਸਪੈਸ਼ਲ ਬਣਾਉਣ ਲਈ 15 ਸੈਕਿੰਡ ਦੀ ਵੀਡੀਓ ਕਲਿੱਪ ਰਿਕਾਰਡ ਕਰ ਸਕੋਗੇ ਅਤੇ ਨਾਲ ਹੀ ਉਸ ਨੂੰ ਦੋਸਤ ਦੀ ਟਾਈਮਲਾਈਨ ''ਤੇ ਸ਼ੇਅਰ ਕਰ ਸਕਦੇ ਹੋ। ਇਸ ਵੀਡੀਓ ਮੈਸੇਜ ਨੂੰ ਹੋਰ ਵੀ ਵਧੀਆ ਬਣਾਉਣ ਲਈ ਤੁਸੀਂ ਵੱਖ-ਵੱਖ ਬਰਥਡੇ ਥੀਮ ਵਾਲੇ ਫਰੇਮਸ ਵੀ ਸਿਲੈਕਟ ਕਰ ਸਕਦੇ ਹੋ। 
ਤੁਹਾਨੂੰ ਦਸ ਦਈਏ ਕਿ ਇਹ ਫੀਚਰ iOS ਡਿਵਾਈਸ ''ਤੇ ਫੇਸਬੁੱਕ ਯੂਜ਼ਰਸ ਲਈ ਸ਼ੁਰੂ ਹੋ ਰਿਹਾ ਹੈ ਅਤੇ ਛੇਤੀ ਹੀ ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਹੋ ਜਾਵੇਗਾ। ਤੁਹਾਡੀ ਫਰੈਂਡਲਿਸਟ ''ਚ ਕਿਸੇ ਦਾ ਬਰਥਡੇ ਹੈ ਅਤੇ ਤੁਸੀਂ ਉਸ ਨੂੰ ਵਿਸ਼ ਕਰਨ ਲਈ ਜਿਵੇਂ ਹੀ ਮੈਸੇਜ ਟਾਇਪ ਕਰੋਗੇ ਤੁਹਾਨੂੰ ਇਕ ਪਾਪਅੱਪ ਦਿਸੇਗਾ ਜਿਸ ਵਿਚ 15 ਸੈਕਿੰਡ ਦੀ ਵੀਡੀਓ ਰਿਕਾਰਡ ਕਰਨ ਲਈ ਕਿਹਾ ਜਾਵੇਗਾ। ਇਸ ''ਤੇ ਕਲਿੱਕ ਕਰਦੇ ਹੀ ਸਮਾਰਟਫੋਨ ਦਾ ਸੈਲਫੀ ਕੈਮਰਾ ਆਨ ਹੋ ਜਾਵੇਗਾ ਅਤੇ ਤੁਸੀਂ ਵੀਡੀਓ ਰਿਕਾਰਡ ਕਰਕੇ ਇਸ ਨੂੰ ਪੋਸਟ ਕਰ ਸਕੋਗੇ।


Related News