ਫੇਸਬੁੱਕ ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਕੰਪਨੀਆਂ ਦਾ ਡਾਟਾ ਰਹੇਗਾ ਸੁਰੱਖਿਅਤ

Wednesday, May 11, 2016 - 01:39 PM (IST)

ਫੇਸਬੁੱਕ ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਕੰਪਨੀਆਂ ਦਾ ਡਾਟਾ ਰਹੇਗਾ ਸੁਰੱਖਿਅਤ
ਜਲੰਧਰ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਭਾਰਤ ''ਚ ਆਪਣੀ ''ਫੇਸਬੁੱਕ ਐਟ ਵਰਕ'' ਸੇਵਾ ਸ਼ੁਰੂ ਕੀਤੀ ਹੈ ਜੋ ਕਿਸੇ ਸੰਗਠਨ ਦੇ ਕਰਮਚਾਰੀਆਂ ਨੂੰ ਆਪਸ ''ਚ ਜੁੜਨ ਅਤੇ ਸਹਿਯੋਗ ਕਰਨ ਲਈ ਮੰਚ ਮੁਹੱਈਆ ਕਰਾਏਗੀ। ਅਜੇ ਇਹ ਸੇਵਾ ਸ਼ੁਰੂਆਤੀ ਦੌਰ ''ਚ ਹੈ। ਐੱਲ ਐਂਡ ਟੀ ਇੰਫੋਟੈੱਕ, ਟੈਲੇਨਾਰ, ਆਰ.ਬੀ.ਐੱਸ., ਯੈੱਸ ਬੈਂਕ, ਗੋਦਰੇਜ ਇੰਡਸਟ੍ਰੀਜ਼, ਪੇਟੀਐਮ, ਜੋਮੈਟੋ ਅਤੇ ਦਿੱਲੀਵੇਰੀ ਵਰਗੀਆਂ ਕੰਪਨੀਆਂ ਨੇ ਇਸ ਵਿਚ ਰੂਚੀ ਦਿਖਾਈ ਹੈ। 
ਆਮ ਫੇਸਬੁੱਕ ਦੀ ਤਰ੍ਹਾਂ ਹੀ ਇਸ ਸੁਵਿਧਾ ''ਚ ਵੀ ਯੂਜ਼ਰਜ਼ ਨੂੰ ਆਪਣੇ ਸਾਥੀ ਕਰਮਚਾਰੀਆਂ ਨਾਲ ਜੁੜਨ, ਉਨ੍ਹਾਂ ਨਾਲ ਜੁੜੀਆਂ ਤਾਜ਼ਾ (ਨਿਊਜ਼ ਫੀਡ) ਘਟਨਾਵਾਂ ਨੂੰ ਦੇਖਣ, ਕੁਮੈਂਟ ਅਤੇ ਪੋਸਟ ਸ਼ੇਅਰ ਕਰਨ, ਸਮੂਹ ਬਣਾਉਣ ਅਤੇ ਕੰਮਕਾਜੀ ਚੈਟ ਕਰਨ ਦੀ ਸੁਵਿਧਾ ਮਿਲੇਗੀ, ਹਾਲਾਂਕਿ ਇਸ ਸੁਵਿਧਾ ਤਹਿਤ ਲੋਕ ਆਪਣੇ ਨਿਜੀ ਖਾਤਿਆਂ ਰਾਹੀਂ ਫੇਸਬੁੱਕ ''ਤੇ ਲਾਗ-ਇੰਨ ਨਹੀਂ ਕਰ ਸਕਣਗੇ ਅਤੇ ਇਸ ਤੱਕ ਪਹੁੰਚਣ ਦਾ ਪ੍ਰਬੰਧ ਸੰਗਠਨ ਕਰੇਗਾ। ਅਜਿਹੇ ''ਚ ਜੇਕਰ ਕਰਮਚਾਰੀ ਉਸ ਸੰਗਠਨ ਨੂੰ ਛੱਡ ਕੇ ਚਲਾ ਵੀ ਜਾਂਦਾ ਹੈ ਤਾਂ ਵੀ ਕੰਪਨੀ ਦਾ ਡਾਟਾ ਸੁਰੱਖਿਅਤ ਰਹੇਗਾ ਕਿਉਂਕਿ ਉਸ ਦੀ ਲਾਗ-ਇੰਨ ਆਈ.ਡੀ. ਨੂੰ ਬੰਦ ਕਰ ਦਿੱਤਾ ਜਾਵੇਗਾ।

Related News