ਮੈਸੇਂਜਰ ''ਚ ਭੇਜੀ ਜਾ ਸਕੇਗੀ Instant video
Friday, Sep 02, 2016 - 04:58 PM (IST)

ਜਲੰਧਰ : ਫੇਸਬੁਕ ਆਪਣੀ ਮੈਸੇਂਜਰ ਐਪ ''ਚ ਇਕ ਨਵਾਂ ਫੀਚਰ ਐਡ ਕਰਨ ਜਾ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਮੈਸੇਂਜਰ ''ਚ ਇੰਸਟੈਂਟ ਵੀਡੀਓਜ਼ ਸ਼ੇਅਰ ਕਰ ਸਕੋਗੇ। ਇਹ ਵੀਡੀਓ ਕਾਲ ਫੀਚਰ ਤੋਂ ਅਲੱਗ ਹੈ। 2015 ਤੋਂ ਹੀ ਫੇਸਬੁਕ ਮੈਸੇਂਜਰ ''ਚ ਵੀਡੀਓ ਕਾਲਿੰਗ ਫੀਚਰ ਐਡ ਕਰ ਦਿੱਤਾ ਗਿਆ ਸੀ। ਇੰਸਟੈਂਟ ਵੀਡੀਓ ਦੀ ਮਦਦ ਨਾਲ ਤੁਸੀਂ ਚੈਟ ਕਰਦੇ ਹੋਏ ਇਕ ਵੀਡੀਓ ਬਣਾ ਕੇ ਚੈਟ ਦੌਰਾਨ ਸੈਂਡ ਕਰ ਸਕਦੇ ਹੋ। ਉਦਾਹਰਣ ਲਈ ਤੁਸੀਂ ਸੜਕ ''ਤੇ ਜਾ ਰਹੇ ਹੋ ਤੇ ਤੁਸੀਂ ਕੁਝ ਰਿਕਾਰਡ ਕਰ ਕੇ ਫੇਸਬੁਕ ਮੈਸੇਂਜਰ ''ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਇਹ ਹੁਣ ਇੰਸਟੈਂਟ ਵੀਡੀਓ ਫੀਚਰ ਨਾਲ ਸੰਭਵ ਹੋ ਜਾਵੇਗਾ। ਇਸ ਰਿਅਲ ਟਾਈਮ ਵੀਡੀਓ ਨੂੰ ਸ਼ੇਅਰ ਕਰਨ ਲਈ ਸੈਂਡਰ ਤੇ ਰਿਸੀਵਰ ਦੀ ਮੈਸੇਂਜਰ ਐਪ ਓੁਪਨ ਹੋਣੀ ਜ਼ਰੂਰੀ ਹੈ।