ਫੇਸਬੁੱਕ ’ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਬਲਾਕ ਹੋ ਸਕਦੈ ਤੁਹਾਡਾ ਅਕਾਊਂਟ

Thursday, Oct 14, 2021 - 01:14 PM (IST)

ਗੈਜੇਟ ਡੈਸਕ– ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਫੇਸਬੁੱਕ ਬਾਰੇ ਕੋਈ ਜਾਣਦਾ ਤਕ ਨਹੀਂ ਸੀ ਕਿ ਕੋਈ ਅਜਿਹਾ ਐਪ ਵੀ ਆਏਗਾ, ਜੋ ਪੂਰੀ ਦੁਨੀਆ ’ਤੇ ਆਪਣੀ ਇਕ ਵੱਖਰੀ ਛਾਪ ਛੱਡੇਗਾ। ਅੱਜ ਦੇ ਸਮੇਂ ’ਚ ਹਰ ਕਿਸੇ ਦੇ ਮੋਬਾਇਲ ’ਚ ਕੁਝ ਹੋਰ ਹੋਵੇ ਜਾਂ ਨਾ ਹੋਵੇ, ਫੇਸਬੁੱਕ ਜ਼ਰੂਰ ਰਹਿੰਦਾ ਹੈ। ਇਸ ਦੇ ਬਿਨਾਂ ਤਾਂ ਜਿਵੇਂ ਕੰਮ ਹੀ ਨਹੀਂ ਚੱਲੇਗਾ। ਸ਼ੁਰੂਆਤ ’ਚ ਤਾਂ ਲੋਕ ਫੇਸਬੁੱਕ ਦੀ ਵਰਤੋਂ ਨਵੇਂ-ਨਵੇਂ ਦੋਸਤ ਬਣਾਉਣ ਅਤੇ ਦੋਸਤਾਂ ਆਦਿ ਨਾਲ ਚੈਟਿੰਗ ਲਈ ਹੀ ਕਰਦੇ ਸਨ ਪਰ ਅੱਜ ਦੇ ਸਮੇਂ ’ਚ ਫੇਸਬੁੱਕ ਕਮਾਈ ਦਾ ਵੀ ਜ਼ਰੀਆ ਬਣ ਗਿਆ ਹੈ। ਇਹ ਤੁਹਾਡੀ ਪਛਾਣ ਤਾਂ ਬਣਾਉਂਦਾ ਹੀ ਹੈ, ਨਾਲ ਹੀ ਇਸ ਰਾਹੀਂ ਤੁਸੀਂ ਪੈਸੇ ਵੀ ਕਮਾ ਸਕਦੇ ਹੋ। ਜੇਕਰ ਤੁਸੀਂ ਵੀ ਫੇਸਬੁੱਕ ਦੀ ਖੂਬ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਤੁਹਾਡਾ ਅਕਾਊਂਟ ਹਮੇਸ਼ਾ-ਹਮੇਸ਼ਾ ਲਈ ਬਲਾਕ ਹੋ ਸਕਦਾ ਹੈ। 

ਇਹ ਵੀ ਪੜ੍ਹੋ– ਇਕ ਵਾਰ ਫਿਰ ਮਸੀਹਾ ਬਣੀ ਐਪਲ ਵਾਚ, ਬਚਾਈ 24 ਸਾਲਾ ਨੌਜਵਾਨ ਦੀ ਜਾਨ

ਫੇਸਬੁੱਕ ਅਕਾਊਂਟ ਨੂੰ ਬਲਾਕ ਹੋਣ ਤੋਂ ਬਚਾਉਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਫੇਸਬੁੱਕ ’ਤੇ ਤੁਸੀਂ ਕਿਸੇ ਨੂੰ ਧਮਕੀ ਨਹੀਂ ਦੇ ਸਕਦੇ ਅਤੇ ਨਾ ਹੀ ਕਿਸੇ ਨੂੰ ਨਿਸ਼ਾਨਾ ਬਣਾ ਕੇ ਉਸ ਖਿਲਾਫ ਪੋਸਟ ਲਿਖ ਸਕਦੇ ਹੋ। ਇਹ ਹਿੰਸਾ ਨੂੰ ਉਤਸ਼ਾਹ ਦੇਣ ਵਾਲੀਆਂ ਗੱਲਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਫੇਸਬੁੱਕ ’ਤੇ ਹਥਿਆਰ ਵੇਚਣ ਦਾ ਆਫਰ ਦੇਣਾ ਜਾਂ ਉਸ ਨੂੰ ਖਰੀਦਣ ਲਈ ਕਿਸੇ ਨੂੰ ਕਹਿਣਾ ਵੀ ਫੇਸਬੁੱਕ ਦੀ ਪਾਲਿਸੀ ਦੇ ਖਿਲਾਫ ਹੈ। ਅਜਿਹੀ ਸਥਿਤੀ ’ਚ ਅਕਾਊਂਟ ਬਲਾਕ ਹੋ ਸਕਦਾ ਹੈ। 

PunjabKesari

ਇਹ ਵੀ ਪੜ੍ਹੋ– ਆਨਲਾਈਨ ਸਮਾਰਟਫੋਨ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਹਿੰਸਾ ਭੜਕਾਉਣ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼, ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਗਤੀਵਿਧੀ, ਕਿਸੇ ਖਾਸ ਸਮੂਹ ਖਿਲਾਫ ਨਫਰਤ ਫੈਲਾਉਣਾ ਅਤੇ ਮਨੁੱਖੀ ਤਸਕਰੀ ਨਾਲ ਜੁੜੀਆਂ ਸਾਮੱਗਰੀਆਂ ਨੂੰ ਫੇਸਬੁੱਕ ਡਿਲੀਟ ਕਰ ਦਿੰਦਾ ਹੈ। ਅਜਿਹੇ ਅਕਾਊਂਟ ਜਾਂ ਪੇਜ ਖਿਲਾਫ ਸ਼ਿਕਾਇਤ ਹੋਣ ’ਤੇ ਫੇਸਬੁੱਕ ਉਸ ਨੂੰ ਬਲਾਕ ਕਰ ਸਕਦਾ ਹੈ। 

PunjabKesari

ਇਹ ਵੀ ਪੜ੍ਹੋ– ਐਪਲ ਲਿਆਈ ਫੈਸਟਿਵਲ ਆਫਰ, ਇਨ੍ਹਾਂ iPhone ਮਾਡਲਾਂ ਨਾਲ ਮੁਫ਼ਤ ਮਿਲੇਗਾ Apple AirPods

ਫੇਸਬੁੱਕ ’ਤੇ ਪਾਬੰਦੀਸ਼ੁਦਾ ਸਾਮਾਨਾਂ, ਜਿਵੇਂ- ਦਵਾਈ, ਗਾਂਜਾ ਆਦਿ ਦੀ ਖਰੀਦ-ਵਿਕਰੀ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਬੰਦੂਕ, ਗੋਲਾ-ਬਾਰੂਦ ਆਦਿ ਦੀ ਖਰੀਦ-ਵਿਕਰੀ ਜਾਂ ਉਨ੍ਹਾਂ ਦੇ ਆਦਾਨ-ਪ੍ਰਧਾਨ ’ਤੇ ਵੀ ਪਾਬੰਦੀ ਹੈ। ਅਜਿਹਾ ਕਰਨ ’ਤੇ ਫੇਸਬੁੱਕ ਅਕਾਊਂਟ ਬਲਾਕ ਹੋ ਸਕਦਾ ਹੈ। 

PunjabKesari

ਧੋਖਾਧੜੀ, ਗੈਰ-ਕਾਨੂੰਨੀ ਸ਼ਿਕਾਰ, ਚੋਰੀ, ਗੰਡਾਗਰਦੀ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਬਾਰੇ ਉਤਸ਼ਾਹਿਤ ਕਰਨ ਜਾਂ ਉਸ ਦਾ ਪ੍ਰਚਾਰ ਕਰਨ ’ਤੇ ਫੇਸਬੁੱਕ ਅਕਾਊਂਟ ਨੂੰ ਬਲਾਕ ਕਰ ਸਕਦਾ ਹੈ। ਇਨਸਾਨ ਜਾਂ ਪਸ਼ੂ-ਪੰਛੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਟੈਂਟ ’ਤੇ ਫੇਸਬੁੱਕ ਨਜ਼ਰ ਰੱਖਦਾ ਹੈ ਅਤੇ ਉਸ ਨੂੰ ਰੋਕਦਾ ਹੈ। 

ਇਹ ਵੀ ਪੜ੍ਹੋ– ਮੁਫ਼ਤ ’ਚ ਘਰ ਬੈਠੇ ਪੋਰਟ ਕਰਵਾਓ ਮੋਬਾਇਲ ਨੰਬਰ, ਇਹ ਹੈ ਆਸਾਨ ਤਰੀਕਾ​​​​​​​


Rakesh

Content Editor

Related News