ਜਲਦ ਹੀ ਆਨਰ ਦੇ ਇਸ ਸਮਾਰਟਫੋਨ ''ਚ ਸ਼ਾਮਲ ਹੋਵੇਗਾ ਫੇਸ ਅਨਲਾਕ ਫੀਚਰ

01/19/2018 2:09:20 AM

ਜਲੰਧਰ—ਹਾਲ ਹੀ 'ਚ ਸਮਾਰਟਫੋਨ ਨਿਰਮਾਤਾ ਕੰਪਨੀ ਆਨਰ ਨੇ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ 'Honor View10' ਨੂੰ ਲਾਂਚ ਕੀਤਾ ਹੈ। ਉੱਥੇ ਹੁਣ ਕੰਪਨੀ ਨੇ ਐਲਾਨ ਕੀਤਾ ਹੈ ਕਿ hota ਦੇ ਜ਼ੀਰਏ ਅਪਡੇਟ ਕਰੇਗੀ ਜਿਸ ਨਾਲ ਸਮਾਰਟਫੋਨ 'ਚ ਫੇਸ ਅਨਲਾਕ ਫੀਚਰ ਸ਼ਾਮਲ ਹੋ ਜਾਵੇਗਾ। ਦੱਸਣਯੋਗ ਹੈ ਕਿ ਇਹ ਅਪਡੇਟ 24 ਜਨਵਰੀ 2018 ਤੋਂ ਸਾਰੇ ਵਿਊ 10 ਯੂਜ਼ਰਸ ਨੂੰ ਮਿਲਣ ਲੱਗੇਗੀ।
ਇਸ ਤਰ੍ਹਾਂ ਕਰੋ ਅਪਡੇਟ
ਅਪਡੇਟ ਕਰਨ ਲਈ ਯੂਜ਼ਰਸ ਨੂੰ ਡਿਵਾਈਸ ਦੀ ਸੈਟਿੰਗਸ> ਸਿਸਟਮ> ਸਿਸਟਮ ਅਪਡੇਟ ਤਕ ਜਾਣਾ ਹੋਵੇਗਾ। ਇਸ ਤੋਂ ਬਾਅਦ ਯੂਜ਼ਰ ਨੂੰ ਇਸ ਅਪਡੇਟ ਨੂੰ ਡਾਊਨਲੋਡ ਕਰ ਇੰਸਟਾਲ ਕਰਨਾ ਹੋਵੇਗਾ।
ਫੇਸ ਅਨਲਾਕ ਫੀਚਰ
ਫੇਸ ਅਨਲਾਕ ਫੀਚਰ ਨੂੰ ਐਕਟੀਵੇਟ ਕਰਨ ਲਈ ਯੂਜ਼ਰ ਨੂੰ ਡਿਵਾਈਸ ਦੀ ਸੈਟਿੰਗ 'ਚ ਫੇਸ recogination ਫੀਚਰ ਤਕ ਜਾਣਾ ਹੋਵੇਗਾ ਅਤੇ ਫਿਰ ਫਰੰਟ ਕੈਮਰੇ 'ਚ ਦੇਖਣਾ ਹੋਵੇਗਾ। ਫੇਸ਼ੀਅਲ ਅਨਲਾਕ ਦੀ ਮਦਦ ਨਾਲ ਯੂਜ਼ਰਸ ਫੋਨ ਨੂੰ ਕੇਵਲ ਚਿਹਰੇ ਤੋਂ ਹੀ ਆਸਾਨੀ ਨਾਲ ਅਨਲਾਕ ਕਰ ਸਕਦੇ ਹਨ।


Related News