Honor ਦੇ ਇਸ ਫਲੈਗਸ਼ਿਪ ਸਮਾਰਟਫੋਨ ਲਈ ਜਾਰੀ ਕੀਤਾ ਗਿਆ ਫੇਸ ਅਨਲਾਕ ਫੀਚਰ
Friday, May 04, 2018 - 04:16 PM (IST)

ਜਲੰਧਰ- ਆਨਰ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਆਨਰ 8 ਪ੍ਰੋ ਲਈ ਭਾਰਤ 'ਚ ਫੇਸ ਅਨਲਾਕ ਫੀਚਰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਫੇਸ ਅਨਲਾਕ ਫੀਚਰ ਜਾਰੀ ਕਰਨ ਦਾ ਐਲਾਨ ਆਪਣੇ ਆਫੀਸ਼ਿਅਲ ਟਵਿਟਰ ਅਕਾਊਂਟ ਰਾਹੀਂ ਕੀਤਾ ਹੈ। ਇਸ ਅਪਡੇਟ ਦੇ ਨਾਲ ਯੂਜ਼ਰਸ ਨੂੰ ਸਮਾਰਟਫੋਨ ਲਈ ਮਾਰਚ ਮਹੀਨੇ ਦਾ ਸਕਿਓਰਿਟੀ ਪੈਚ ਵੀ ਮਿਲੇਗਾ।
ਆਨਰ ਇੰਡੀਆ ਨੇ ਇਕ ਯੂਜ਼ਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਟਵੀਟ 'ਚ ਕਿਹਾ ਕਿ ਅਸੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਟੀਮ ਨੇ ਆਨਰ 8 ਪ੍ਰੋ ਲਈ 2320 ਅਪਡੇਟ ਦੇ ਨਾਲ ਫੇਸ ਅਨਲਾਕ ਫੀਚਰ ਜਾਰੀ ਕਰਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਹ ਅਪਡੇਟ ਅਜੇ ਕੁੱਝ ਯੂਜ਼ਰਸ ਲਈ ਰੋਲ ਆਊਟ ਹੋ ਰਹੀ ਹੈ। ਜਿਸ ਦਾ ਮਤਲੱਬ ਇਹ ਅਪਡੇਟ ਹੌਲੀ-ਹੌਲੀ ਸਾਰਿਆ ਆਨਰ 8 ਪ੍ਰੋ ਯੂਜ਼ਰਸ ਨੂੰ ਮਿਲਣ ਲੱਗੇਗਾ। ਇਸ ਸਾਫਟਵੇਅਰ ਅਪਡੇਟ ਦਾ ਸਾਈਜ਼ ਲਗਭਗ 500MB ਹੈ।
ਇਸ ਸਮਾਰਟਫੋਨ (ਆਨਰ 8 ਪ੍ਰੋ ਸਪੈਸੀਫਿਕੇਸ਼ਨਸ) ਦਾ ਇਹ ਨਵਾਂ ਫੀਚਰ HOTA (ਹੁਵਾਵੇ ਓਵਰ ਦ ਏਅਰ) ਰਾਹੀਂ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਅਪਡੇਟ ਦੇ ਨਾਲ ਸਮਾਰਟ ਲਾਕ ਸਕ੍ਰੀਨ ਨੋਟੀਫਿਕੇਸ਼ਨਸ ਫੀਚਰ ਵੀ ਆਵੇਗਾ ਜੋ ਲਾਕ ਸਕ੍ਰੀਨ 'ਤੇ ਵਿੱਖਣ ਵਾਲੇ ਨੋਟੀਫਿਕੇਸ਼ਨਸ ਕੰਟੈਂਟ ਨੂੰ ਹਾਇਡ ਕਰ ਦੇਵੇਗਾ।