ਹੁਣ 2 ਘੰਟਿਆਂ ਤੋਂ ਜ਼ਿਆਦਾ ਚੱਲੇਗੀ ਲੈਪਟਾਪ ਦੀ ਬੈਟਰੀ, ਗੂਗਲ ਲਿਆ ਰਹੀ ਖ਼ਾਸ ਫੀਚਰ

07/06/2020 4:06:32 PM

ਗੈਜੇਟ ਡੈਸਕ– ਦੁਨੀਆ ਭਰ ਦੇ ਕਰੋੜਾਂ ਯੂਜ਼ਰਸ ਲਈ ਗੂਗਲ ਕ੍ਰੋਮ ਸਭ ਤੋਂ ਪਸੰਦੀਦਾ ਇੰਟਰਨੈੱਟ ਬ੍ਰਾਊਜ਼ਰ ਹੈ ਪਰ ਇਸ ਨੂੰ ਸਭ ਤੋਂ ਜ਼ਿਆਦਾ ਬੈਟਰੀ ਖ਼ਪਤ ਕਰਨ ਵਾਲਾ ਬ੍ਰਾਊਜ਼ਰ ਵੀ ਮੰਨਿਆ ਜਾ ਰਿਹਾ ਹੈ। ਕਾਫੀ ਯੂਜ਼ਰਸ ਨੂੰ ਇਸ ਨਾਲ ਪਰੇਸ਼ਾਨੀ ਵੀ ਹੁੰਦੀ ਹੈ। ਯੂਜ਼ਰਸ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਗੂਗਲ ਨੇ ਇਕ ਖ਼ਾਸ ਫੀਚਰ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਫੀਚਰ ਨਾਲ ਲੈਪਟਾਪ ਦੀ ਬੈਟਰੀ ਨੂੰ 2 ਘੰਟਿਆਂ ਤਕ ਵਧਾਇਆ ਜਾ ਸਕਦਾ ਹੈ। TheWindowClub ਦੀ ਇਕ ਰਿਪੋਰਟ ਮੁਤਾਬਕ, Chrome 86 ’ਚ ਇਕ ‘ਐਕਸਪੈਰੀਮੈਂਟਲ ਫੀਚਰ’ ਵੇਖਿਆ ਗਿਆਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫੀਚਰ ਦੀ ਮਦਦ ਨਾਲ ਲੈਪਟਾਪ ਦੀ ਬੈਟਰੀ ਪਹਿਲਾਂ ਦੇ ਮੁਕਾਬਲੇ ਦੋ ਘੰਟੇ ਜ਼ਿਆਦਾ ਦਾ ਬੈਕਅਪ ਦੇ ਸਕਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਗੂਗਲ Javascript timer wake ups' ਨੂੰ ਸੀਮਿਤ ਕਰਕੇ ਬੈਕਗ੍ਰਾਊਂਡ ’ਚ 1 ਵੇਕ ਅਪ ਪ੍ਰਤੀ ਮਿੰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 

36 ਟੈਬ ਨਾਲ ਕੀਤਾ ਗਿਆ ਪ੍ਰਯੋਗ
ਦਾਅਵਾ ਕੀਤਾ ਗਿਆ ਹੈ ਕਿ ਗੂਗਲ ਨੇ ਇਕ ਪ੍ਰੋਟੋਟਾਈਪ ਰਾਹੀਂ ਇਹ ਪ੍ਰਯੋਗ ਕੀਤਾ ਹੈ। ਇਸ ਦੌਰਾਨ ਉਸ ਨੇ ਬੈਕਗ੍ਰਾਊਂਡ ’ਚ 36 ਵੱਖ-ਵੱਖ ਟੈਬ ਖੋਲ੍ਹੇ ਅਤੇ ਅੱਗੇ ਵਾਲੇ ਟੈਬ ਨੂੰ 'about.blank' ਰੱਖਿਆ। ਇਸ ਪ੍ਰਯੋਗ ਤੋਂ ਬਾਅਦ ਗੂਗਲ ਨੇ ਪਾਇਆ ਕਿ ਲੈਪਟਾਪ ਦੀ ਬੈਟਰੀ ਲਾਈਫ ’ਚ ਲਗਭਗ 2 ਘੰਟਿਆਂ ਦਾ ਵਾਧਾ ਹੋਇਆ ਹੈ। ਦੂਜੇ ਟੈਸਟ ’ਚ ਗੂਗਲ ਨੇ 'about.blank' ਟੈਬ ਨੂੰ ਫੁਲ ਸਕਰੀਨ ਵਾਲੇ ਯੂਟਿਊਬ ਰਨਿੰਗ ਵੀਡੀਓ ਟੈਬ ਨਾਲ ਰਿਪਲੇਸ ਕੀਤਾ। ਅਜਿਹਾ ਕਰਨ ’ਤੇ ਲੈਪਟਾਪ ਦੀ ਬੈਟਰੀ ਲਾਈਫ ’ਚ 36 ਮਿੰਟਾਂ ਦਾ ਵਾਧਾ ਵੇਖਿਆ ਗਿਆ। 

ਜਾਵਾ ਸਕ੍ਰਿਪਟ ਟਾਈਮਰ ਵੇਕਅਪ ਨੂੰ ਕਰਨਾ ਹੋਵੇਗਾ ਮੈਨੇਜ
ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੈੱਬ ਪੇਜ 5 ਮਿੰਟਾਂ ਲਈ ਬੈਕਗ੍ਰਾਊਂਡ ’ਚ ਹੈ ਤਾਂ ਅਜਿਹੀ ਹਾਲਤ ’ਚ ਗੂਗਲ ਜਾਵਾ ਸਕ੍ਰਿਪਟ ਟਾਈਮਰ ਵੇਕਅਪਸ ਨੂੰ ਇਕ ਟਾਈਮਆਊਟ ਨਾਲ ਮੈਚ ਕਰਨ ਦੀ ਪਲਾਨਿੰਗ ਕਰ ਰਿਹਾ ਹੈ ਜੋ 5 ਮਿੰਟ ਤੋਂ ਘੱਟ ਜਾਂ 1 ਮਿੰਟ ਦੇ ਇੰਟਰਵਲ ਜਿੰਨਾ ਹੋਵੇ। ਇਸੇ ਤਰ੍ਹਾਂ ਕ੍ਰੋਮ ਵੀ ਜਾਵਾ ਸਕ੍ਰਿਪਟ ਟਾਈਮਰ ਵੇਕਅਪਸ ਨੂੰ 5 ਮਿੰਟ ਤੋਂ ਜ਼ਿਆਦਾ ਤੋਂ ਲੈ ਕੇ ਇਕ ਮਿੰਟ ਦੇ ਇੰਟਰਵਲ ਜਿੰਨਾ ਕਰਨਾ ਚਾਹ ਰਿਹਾ ਹੈ। 

ਜਲਦੀ ਰੋਲਆਊਟ ਹੋ ਸਕਦਾ ਹੈ ਫੀਚਰ
ਇਸ ਵਿਚ ਇਕ ਇੰਟਰਪ੍ਰਾਈਜ਼ ਪਾਲਿਸੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਸਿਸਟਮ ਐਡਮਿਨੀਸਟ੍ਰੇਟਰ ਨੂੰ ਇਹ ਫੀਚਰ ਡਿਸੇਬਲ ਕਰਨ ਦੀ ਮਨਜ਼ੂਰੀ ਦੇਵੇਗਾ। ਇਹ ਫੀਚਰ ਵਿੰਡੋਜ਼, ਮੈਕ, Linux, ਐਂਡਰਾਇਡ ਅਤੇ ਕ੍ਰੋਮ ਓ.ਐੱਸ. ’ਤੇ ਚੱਲ ਰਹੇ ਗੂਗਲ ਕ੍ਰੋਮ ’ਚ ਐਕਸੈਸ  ਕੀਤਾ ਜਾ ਸਕੇਗਾ। ਹਾਲਾਂਕਿ, ਇਸ ਫੀਚਰ ਦਾ ਸਟੇਬਲ ਵਰਜ਼ਨ ਕੰਪਨੀ ਆਮ ਯੂਜ਼ਰਸ ਲਈ ਕਦੋਂ ਰੋਲਆਊਟ ਕਰੇਗੀ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 


Rakesh

Content Editor

Related News