Excitel ਬ੍ਰਾਡਬੈਂਡ ਦਾ ਸ਼ਾਨਦਾਰ ਪ੍ਰਦਰਸ਼ਨ, ਤੇਜ਼ੀ ਨਾਲ ਜੁੜ ਰਹੇ ਨਵੇਂ ਗਾਹਕ

Thursday, Jun 25, 2020 - 11:51 AM (IST)

Excitel ਬ੍ਰਾਡਬੈਂਡ ਦਾ ਸ਼ਾਨਦਾਰ ਪ੍ਰਦਰਸ਼ਨ, ਤੇਜ਼ੀ ਨਾਲ ਜੁੜ ਰਹੇ ਨਵੇਂ ਗਾਹਕ

ਗੈਜੇਟ ਡੈਸਕ– Excitel ਇਸ ਸਮੇਂ ਦੇਸ਼ ਦਾ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲਾ ਬ੍ਰਾਡਬੈਂਡ ਨੈੱਟਵਰਕ ਅਤੇ ਗੋ-ਟੂ-ਸਟਰੀਮਿੰਗ ਪਾਰਟਨਰ ਹੈ। ਤਾਲਾਬੰਦੀ ਦੌਰਾਨ ਇਸ ਕੰਪਨੀ ਨੇ ਸ਼ਾਨਦਾਰ ਪ੍ਰਦਰਸ਼ਨ ਵਿਖਾਇਆ ਹੈ। ਤਾਲਾਬੰਦੀ ਦੇ ਪਹਿਲੇ ਪੜਾਅ ’ਚ Excitel ਨੇ ਆਪਣੇ ਨੈੱਟਵਰਕ ਨਾਲ 25 ਹਜ਼ਾਰ ਵਰਕ ਫਰਾਮ ਹੋਮ ਕੁਨੈਕਸ਼ਨ ਜੋੜੇ। ਨਾਲ ਹੀ ਚੌਥੀ ਤਾਲਾਬੰਦੀ ਚ ਕੰਪਨੀ ਨੇ ਗਾਹਕਾਂ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਅਤੇ ਕਿਫਾਇਤੀ ਪਲਾਨਸ ਨੂੰ ਐਕਸਟੈਂਸ਼ਨ ਵੀ ਦਿੱਤਾ। ਕੰਪਨੀ ਨੇ ਗਾਹਕਾਂ ਦੀ ਲੋੜ ਬਾਰੇ ਸੋਚਦੇ ਹੋਏ ਇਹ ਫ਼ੈਸਲਾ ਕੀਤਾ ਸੀ ਤਾਂ ਜੋ ਤਾਲਾਬੰਦੀ ਵਿਚਕਾਰ ਗਾਹਕਾਂ ਨੂੰ ਇੰਟਰਨੈੱਟ ਕੁਨੈਕਟੀਵਿਟੀ ਨੂੰ ਲੈ ਕੇ ਪਰੇਸ਼ਾਨ ਨਾ ਹੋਣਾ ਪਵੇ। 

ਜ਼ਿਆਦਾ ਤੋਂ ਜ਼ਿਆਦਾ ਸ਼ਹਿਰਾਂ ’ਚ ਸਰਵਿਸ ਪਹੁੰਚਾਉਣ ਦਾ ਟੀਚਾ
ਕੰਪਨੀ ਆਪਣੇ ਫਿਊਚਰ ਪਲਾਨਸ ਨੂੰ ਲੈ ਕੇ ਉਤਸ਼ਾਹਿਤ ਹੈ। ਕੰਪਨੀ ਦੀ ਪਲਾਨਿੰਗ ਹੈ ਕਿ ਉਹ ਇਸ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਸ਼ਹਿਰਾਂ ’ਚ ਆਪਣੀ ਸਰਵਿਸ ਪਹੁੰਚਾ ਦੇਵੇ। ਕੰਪਨੀ ਦੇ ਸੀ.ਈ.ਓ. ਅਤੇ ਕੋ-ਫਾਊਂਡਰ ਵਿਵੇਕ ਰੈਨਾ ਨੇ ਇਨ੍ਹਾਂ ਪਲਾਨਸ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਸਾਡਾ ਟੀਚਾ ਸਾਲ 2021 ਤਕ ਘੱਟੋ-ਘੱਟ ਦੇਸ਼ ਦੇ 50 ਸ਼ਹਿਰਾਂ ’ਚ ਆਪਣੀ ਸਰਵਿਸ ਸ਼ਰੂ ਕਰਨ ਦਾ ਹੈ। 

PunjabKesari

100 ਫ਼ੀਸਦੀ FTTH ਬ੍ਰਾਡਬੈਂਡ ਪ੍ਰੋਵਾਈਡਰ ਬਣਨ ਦੀ ਤਿਆਰੀ
Excitel FTTH ਦਾ ਮੁਕਾਬਲਾ ਬਾਜ਼ਾਰ ’ਚ ਪਹਿਲਾਂ ਤੋਂ ਮੌਜੂਦ ਦੂਜੀਆਂ ਕਈ ਵੱਡੀਆਂ ਕੰਪਨੀਆਂ ਨਾਲ ਹੈ। ਹਾਲਾਂਕਿ ਰੈਨਾ ਨੂੰ ਦੂਜੀਆਂ ਕੰਪਨੀਆਂ ਤੋਂ ਮਿਲਣ ਵਾਲੀ ਟੱਕਰ ਦੀ ਕੋਈ ਖ਼ਾਸ ਚਿੰਤਾ ਨਹੀਂ ਹੈ। ਰੈਨਾ ਨੇ ਦੱਸਿਆ ਕਿ Excitel ਸਾਲ 2021 ਤਕ 100 ਫ਼ੀਸਦੀ FTTH ਬ੍ਰਾਡਬੈਂਡ ਪ੍ਰੋਵਾਈਡਰ ਬਣਨਾ ਚਾਹੁੰਦੀ ਹੈ। 

1Gbps ਵਾਲਾ ਪਲਾਨ ਦੇਣ ’ਚ ਨਹੀਂ ਕੋਈ ਪਰੇਸ਼ਾਨੀ
Excitel ਆਪਣੇ ਗਾਹਕਾਂ ਨੂੰ ਕਈ ਸ਼ਾਨਦਾਰ ਬ੍ਰਾਡਬੈਂਡ ਪਲਾਨ ਪੇਸ਼ ਕਰਦੀ ਹੈ। ਹਾਲਾਂਕਿ, ਇਸ ਦੇ ਪੋਰਟਫੋਲੀਓ ’ਚ 1Gbps ਦੀ ਸਪੀਡ ਵਾਲਾ ਕੋਈ ਪਲਾਨ ਨਹੀਂ ਹੈ। ਇਸ ਬਾਰੇ ਪੁੱਛੇ ਜਾਣ ’ਤੇ ਰੈਨਾ ਨੇ ਕਿਹਾ ਕਿ ਕੰਪਨੀ ਦਾ ਬੈਕ-ਐਂਡ ਸੁਪੋਰਟ ਕਾਫੀ ਮਜਬੂਤ ਹੈ ਅਤੇ ਜਦੋਂ 1Gbps ਵਾਲੇ ਪਲਾਨ ਦੀ ਮੰਗ ਸ਼ੁਰੂ ਹੁੰਦੀ ਹੈ ਤਾਂ ਇਸ ਦੀ ਪੇਸ਼ਕਸ਼ ਕਰਨ ’ਚ ਕੰਪਨੀ ਨੂੰ ਕੋਈ ਪਰੇਸ਼ਾਨੀ ਨਹੀਂ ਆਏਗੀ। 

ਤੇਜ਼ੀ ਨਾਲ ਜੁੜ ਰਹੇ ਨਵੇਂ ਗਾਹਕ
ਤਾਲਾਬੰਦੀ ਦੌਰਾਨ ਕੰਪਨੀ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ। ਰੈਨਾ Excitel ਦੇ ਨੈੱਟਵਰਕ ਨਾਲ 25 ਹਜ਼ਾਰ ਨਵੇਂ ਕੁਨੈਕਸ਼ਨ ਜੁੜਨ ਨਾਲ ਕਾਫੀ ਖ਼ੁਸ਼ ਹਨ। ਰੈਨਾ ਨੇ ਮੰਨਿਆ ਕਿ ਤਾਲਾਬੰਦੀ ਵਿਚਕਾਰ ਨਵੇਂ ਕੁਨੈਕਸ਼ਨ ਨੂੰ ਐਡ ਕਰਨ ’ਚ ਕੁਝ ਪਰੇਸ਼ਾਨੀਆਂ ਜ਼ਰੂਰ ਆ ਰਹੀਆਂ ਸਨ ਪਰ ਕੰਪਨੀ ਨੇ ਤੈਅ ਸਮੇਂ ’ਚ 25 ਹਜ਼ਾਰ ਨਵੇਂ ਕੁਨੈਕਸ਼ਨ ਦਾ ਟੀਚਾ ਪੂਰਾ ਕਰਨ ’ਚ ਸਫਲਤਾ ਹਾਸਲ ਕੀਤੀ। 

ਸਾਲ ਦੇ ਅੰਤ ਤਕ 5 ਲੱਖ ਸਬਸਕ੍ਰਾਈਬਰ
Excitel ਇਸ ਸਮੇਂ ਦਿੱਲੀ-ਐੱਨ.ਸੀ.ਆਰ. ਅਤੇ ਹੈਦਰਾਬਾਦ ’ਚ 3,70,000 ਪਰਿਵਾਰਾਂ ਨੂੰ ਆਪਣੀ ਸੇਵਾ ਦੇ ਰਹੀ ਹੈ। ਕੰਪਨੀ ਨੇ ਸਤੰਬਰ 2018 ’ਚ ਇੰਡੋ-ਯੂਰਪੀ ਵੈਂਚਰ ਦੇ ਤੌਰ ’ਤੇ ਆਪਣੀ ਸੇਵਾ ਸ਼ੁਰੂ ਕੀਤੀ ਸੀ। ਕੰਪਨੀ ਦਾ ਟੀਚਾ ਹੈ ਕਿ ਸਾਲ 2020 ਦੇ ਖ਼ਤਮ ਹੋਣ ਤਕ ਉਸ ਦੇ ਗਾਹਕਾਂ ਦੀ ਗਿਣਤੀ 5 ਲੱਖ ਤਕ ਹੋ ਜਾਵੇ। 


author

Rakesh

Content Editor

Related News