4,50,000 ਸਾਲ ਪਹਿਲਾਂ ਹੋਇਆ ਸੀ ਬ੍ਰੇਗਿਜਟ 1.0, ਖੋਜ ''ਚ ਕੀਤਾ ਗਿਆ ਦਾਅਵਾ
Thursday, Apr 06, 2017 - 11:55 AM (IST)

ਜਲੰਧਰ- ਵਿਗਿਆਨੀਆਂ ਨੂੰ 4,50.000 ਸਾਲ ਪਹਿਲਾਂ ''ਭੂਗੋਲਿਕ ਬ੍ਰੇਗਿਜਟ'' ਦੇ ਸਬੂਤ ਮਿਲੇ ਹਨ। ਉਸ ਸਮੇਂ ਪ੍ਰਾਚੀਨ ਬ੍ਰਿਟੇਨ ਬਾਕੀ ਯੂਰੋਪ ਤੋਂ ਵੱਖ ਹੋ ਗਿਆ ਸੀ। ਲੰਡਨ ਦੇ ਇੰਪੀਰੀਅਲ ਕਾਲੇਜ ਦੇ ਖੋਜਕਾਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਪਤਾ ਲਾਇਆ ਹੈ ਕਿ ਕਿਸ ਪ੍ਰਾਚੀਨ ਬ੍ਰਿਟੇਨ ਨੂੰ ਯੂਰਪ ਨਾਲ ਜੋੜਨ ਵਾਲੀ ਜ਼ਮੀਨ ਦੀ ਇਕ ਪਤਲੀ ਜਿਹੀ ਪੱਟੀ ਟੁੱਟ ਗਈ। ਮੁੱਖ ਯੂਰਪ ਨਾਲ ਬ੍ਰਿਟੇਨ ਦੇ ਵੱਖ ਹੋਣ ਦਾ ਮੁੱਖ ਕਾਰਨ ਉੱਤਰੀ ਸਾਗਰ ''ਚ ਬਰਫ ਦੀ ਸਤ੍ਹਾਂ ਤੋਂ ਝੀਲ ਦੇ ਨਿਰਮਾਣ ਨਾਲ ਲਹਿਰਾਂ ਨੂੰ ਮੰਨਿਆਂ ਜਾਂਦਾ ਹੈ, ਜਦਕਿ ਇਹ ਸਾਬਤ ਨਹੀਂ ਹੋ ਸਕਿਆ। ਹੁਣ ਖੋਜਕਾਰਾਂ ਨੇ ਦਿਖਾਇਆ ਹੈ ਕਿ ਇੰਗਲਿਸ਼ ਚੈਨਲ ''ਚ ਡੋਵਰ ਜਲਸੰਧੀ ਦੇ ਖੁੱਲਣ ਨਾਲ ਇਹ ਦੋ ਚਰਣਾਂ ''ਚ ਹੋਇਆ। ਝੀਲ ਦੀਆਂ ਲਹਿਰਾਂ ਆਉਣ ਤੋਂ ਬਾਅਦ ਵਿਨਾਸ਼ਕਾਰੀ ਵਾੜ ਆਈ। ਨਵੇਂ ਅਧਿਐਨ ਨੇ ਉਨ੍ਹਾਂ ਵਿਵਰਣਾਂ ਨੂੰ ਪਹਿਲੀ ਵਾਰ ਦਿਖਾਇਆ ਹੈ ਕਿ ਡੋਵਰ ਅਤੇ ਕੈਲਾਈਸ ਦੇ ਵਿਚਕਾਰ ਡੋਵਰ ਜਲਡਮਰੂਮੱਧ ''ਚ ਪਰਵਤ ਖੰਡ ਖਤਮ ਹੋ ਗਿਆ।
ਇੰਪੀਰਿਅਲ ''ਚ ਧਰਤੀ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਸੈਸਰ ਸੰਜੀਵ ਗੁਪਤਾ ਨੇ ਕਿਹਾ ਹੈ ਕਿ ਡੋਵਰ ਅਤੇ ਕੈਲਾਈਸ ਦੇ ਵਿਚਕਾਰ ਇਸ ਭੂ-ਸੇਤੂ ਦਾ ਟੁੱਟਣਾ ਬ੍ਰਿਟਿਸ਼ ਇਤਿਹਾਸ ''ਚ ਸਭ ਤੋਂ ਮਹੱਤਵਪੂਰਨ ਘਟਨਾਵਾਂ ''ਚ ਇਕ ਹੈ, ਜਿਸ ਨੇ ਅੱਜ ਸਾਡੇ ਦੂਜੇ ਦੇਸ਼ ਦੀ ਪਛਾਣ ਬਣਾਉਣ ''ਚ ਮਦਦ ਕੀਤੀ। ਗੁਪਤਾ ਨੇ ਕਿਹਾ ਹੈ ਕਿ ਹਿਮ ਯੁੱਗ ਸਮਾਪਤ ਹੋਣ ਅਤੇ ਸਮੁੰਦਰੀ ਜਲ ਪੱਧਰ ਵਧਣ ''ਤੇ ਬ੍ਰਿਟੇਨ ਦਾ ਮੁੱਖ ਜ਼ਮੀਨ ਤੋਂ ਜ਼ਮੀਨੀ ਸਪੰਰਕ ਖਤਮ ਹੋ ਗਿਆ। ਜੇਕਰ ਇਹ ਨਹੀਂ ਟੁੱਟਤਾ ਤਾਂ ਬ੍ਰਿਟੇਨ ਯੂਰੋਪ ਦਾ ਹਿੱਸਾ ਹੁੰਦਾ। ਇਹ ਬ੍ਰੇਗਿਟ 1.0 ਹੈ। ਅਜਿਹਾ ਬ੍ਰੇਗਿਜਟ ਜਿਸ ਲਈ ਕਿਸੇ ਨੇ ਵੋਟ ਨਹੀਂ ਦਿੱਤਾ।