ਇਪਸਨ ਫਿਰ ਬਣਿਆ ਭਾਰਤੀ ਇੰਕਜੈੱਟ ਪ੍ਰਿੰਟਰ ਮਾਰਕੀਟ ਦਾ ਲੀਡਰ

Tuesday, Mar 21, 2023 - 11:04 AM (IST)

ਇਪਸਨ ਫਿਰ ਬਣਿਆ ਭਾਰਤੀ ਇੰਕਜੈੱਟ ਪ੍ਰਿੰਟਰ ਮਾਰਕੀਟ ਦਾ ਲੀਡਰ

ਗੈਜੇਟ ਡੈਸਕ– ਇਪਸਨ, ਜੋ ਡਿਜ਼ੀਟਲ ਇਮੇਜਿੰਗ ਅਤੇ ਪ੍ਰਿਟਿੰਗ ਸਲਿਊਸ਼ਨਸ ’ਚ ਵਰਲਡ ਲੀਡਰ ਹੈ, ਨੇ ਸੋਮਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ ਕਿ ਉਸ ਨੇ ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈ. ਡੀ. ਸੀ.) ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2022 ’ਚ ਭਾਰਤੀ ਇੰਕਜੈੱਟ ਪ੍ਰਿੰਟਰ ਮਾਰਕੀਟ ’ਚ ਇਕ ਵਾਰ ਮੁੜ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਇਪਸਨ ਨੇ ਇੰਕਜੈੱਟ ਪ੍ਰਿੰਟਰ ਮਾਰਕੀਟ ’ਚ 39.3 ਫੀਸਦੀ ਮਾਰਕੀਟ ਸ਼ੇਅਰ ’ਤੇ ਕਬਜ਼ਾ ਕਰ ਲਿਆ ਹੈ। ਸਾਲ 2022 ਦੌਰਾਨ ਇਸ ਕੰਪਨੀ ਨੇ 8,53,572 ਪ੍ਰਿੰਟਰਸ ਦੀ ਸ਼ਿਪਿੰਗ ਕੀਤੀ ਹੈ।

ਇਪਸਨ ਦਾ ਕਹਿਣਾ ਹੈ ਕਿ ਇਸ ਦੇ ਈਕੋ ਟੈਂਕ ਪ੍ਰਿੰਟਰਸ ਰਿਆਇਤੀ ਅਤੇ ਈਕੋ ਫ੍ਰੈਂਡਲੀ ਹਨ, ਜਿਸ ਕਾਰਣ ਇਨ੍ਹਾਂ ਨੂੰ ਦੁਨੀਆ ਭਰ ’ਚ ਮਨਜ਼ੂਰੀ ਮਿਲ ਰਹੀ ਹੈ। ਭਾਰਤ ਅਤੇ ਵਿਦੇਸ਼ਾਂ ’ਚ ਇਸ ਦੇ ਗਾਹਕਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਪਸਨ ਦੇ ਈਕੋ ਟੈਂਕ ਪ੍ਰਿੰਟਰਸ ਹੀਟ ਫ੍ਰੀ ਤਕਨੀਕ ਨਾਲ ਲੈਸ ਹਨ, ਜਿਸ ਕਾਰਣ ਇਹ ਲੇਜਰ ਪ੍ਰਿੰਟਰਸ ਦੀ ਤੁਲਣਾ ’ਚ ਘੱਟ ਊਰਜਾ ਦੀ ਖਪਤ ਕਰਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਪ੍ਰਿੰਟਰਸ ਦੀ ਰੇਜ਼ ਇਸ ਦੀ ਕੁਸ਼ਲ, ਕੰਪੈਕਟ ਇਨੋਵੇਸ਼ਨ ਦੇ ਇਸਤੇਮਾਲ ਦੀ ਫਿਲੋਸਫੀ ਨੂੰ ਦਰਸਾਉਂਦੀ ਹੈ ਜੋ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਕਰਦੇ ਹੋਏ ਦੁਨੀਆ ਨੂੰ ਬਿਹਤਰ ਬਣਾਉਣ ’ਚ ਸਹਾਇਕ ਹੈ।

ਇਪਸਨ ਈਕੋ ਟੈਂਕ ਪ੍ਰਿੰਟਰਸ ਨੇ ਭਾਰਤ ’ਚ ਆਪਣੇ 11 ਸਾਲ ਪੂਰੇ ਕਰ ਲਏ ਹਨ। ਦਸੰਬਰ 2022 ਤੱਕ ਕੰਪਨੀ ਨੇ ਭਾਰਤ ’ਚ 6 ਮਿਲੀਅਨ ਈਕੋ ਟੈਂਕ ਪ੍ਰਿੰਟਰਸ ਅਤੇ ਦੁਨੀਆ ਭਰ ’ਚ 70 ਮਿਲੀਅਨ ਪ੍ਰਿੰਟਰਸ ਦੀ ਵਿਕਰੀ ਕੀਤੀ ਹੈ। ਇਪਸਨ ਇੰਡੀਆ ’ਚ ਇੰਕ ਜੈੱਟ ਪ੍ਰਿੰਟਰਸ ਦੇ ਸੀਨੀਅਰ ਡਾਇਰੈਕਟਰ ਜਨਰਲ ਸਿਵਾ ਕੁਮਾਰ ਦਾ ਕਹਿਣਾ ਹੈ ਕਿ ਸਾਡੇ ਪ੍ਰਿੰਟਰ ਹੀਟ ਫ੍ਰੀ ਤਕਨੀਕ ਨਾਲ ਲੈਸ ਹਨ ਜੋ ਘੱਟ ਊਰਜਾ ਖਪਤ ਕਰਦੇ ਹਨ ਅਤੇ ਘੱਟ ਈ-ਕਚਰਾ ਪੈਦਾ ਕਰਦੇ ਹਨ।


author

Rakesh

Content Editor

Related News