ਲਿਨੋਵੋ ਦੇ ਸਾਰੇ ਸਮਾਰਟਫੋਨ ਹੁਣ ਮੋਟੋ ਬ੍ਰਾਂਡ ਦੇ ਤਹਿਤ ਹੋਣਗੇ ਲਾਂਚ : ਰਿਪੋਰਟ
Thursday, Nov 10, 2016 - 01:17 PM (IST)
ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲਿਨੋਵੋ ਨੇ ਐਲਾਨ ਕੀਤਾ ਹੈ ਕਿ ਹੁਣ ਭਵਿੱਖ ''ਚ ਲਾਂਚ ਹੋਣ ਵਾਲੇ ਕੰਪਨੀ ਦੇ ਸਾਰੇ ਸਮਾਰਟਫੋਨ ਲਿਨੋਵੋ ਦੀ ਥਾਂ ''ਮੋਟੋ'' ਬ੍ਰਾਂਡ ਦੇ ਤਹਿਤ ਲਾਂਚ ਹੋਣਗੇ। ਪਿਛਲੇ ਹਫਤੇ ਲਿਨੋਵੋ ਦੀ ਕਮਾਈ ਦੇ ਨਤੀਜਿਆਂ ਤੋਂ ਬਾਅਦ ਕੈਂਪੇਨ ਏਸ਼ੀਆ ਦੀ ਰਿਪੋਰਟ ਮੁਤਾਬਕ ਕੰਪਨੀ ਨੇ ਆਪਣੇ ਸਾਰੇ ਸਮਾਰਟਫੋਨਾਂ ਲਈ ਮੋਟੋ ਬ੍ਰਾਂਡ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਮੋਟੋ ਬ੍ਰਾਂਡ ਦੀ ਆਪਣੀ ਕੋਈ ਪਛਾਣ ਨਹੀਂ ਰਹੇਗੀ। ਇਸ ਤੋਂ ਪਹਿਲਾਂ ਕੰਪਨੀ ਨੋਟੋ ਸਮਾਰਟਫੋਨ ਨੂੰ ਲਿਨੋਵੋ ਬ੍ਰਾਂਡ ਤੋਂ ਵੱਖ ਲਾਂਚ ਕਰ ਰਹੀ ਸੀ ਤਾਂ ਜੋ ਦੋਵਾਂ ਬ੍ਰਾਂਡਸ ''ਚ ਫਰਕ ਕੀਤਾ ਜਾ ਸਕੇ। ਹੁਣ ਇਸ ਫੈਸਲੇ ਤੋਂ ਬਾਅਦ ਲਿਨੋਵੋ ਵਲੋਂ ਡਿਜ਼ਾਈਨ ਅਤੇ ਬਣਾਏ ਜਾਣ ਵਾਲੇ ਸਾਰੇ ਸਮਾਰਟਫੋਨਜ਼ ''ਮੋਟੋ'' ਬ੍ਰਾਂਡ ਦੇ ਨਾਲ ਆਉਣਗੇ।
ਕੰਪਨੀ ਨੇ ਇੰਟੈਲ, ਆਲਕਾਟੈੱਲ-ਲੂਸੈਂਟ ਅਤੇ ਮਾਈਕ੍ਰੋਸਾਫਟ ਤੋਂ ਕਈ ਸੀਨੀਅਰ ਲੋਕਾਂ ਨੂੰ ਕੰਮ ''ਤੇ ਰੱਖਿਆ ਹੈ। ਲਿਨੋਵੋ ਦਾ ਟੀਚਾ ਇਕ ਹਾਰਡਵੇਅਰ ਕੰਪਨੀ ਨਾਲ ''ਕਲਾਊਡ ਸਰਵਿਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਡਿਵਾਈਸ ਬਣਾਉਣ ''ਤੇ ਧਿਆਨ ਦੇਣ ਦੇ ਨਾਲ ਇਕ ਕਸਟਮਰ-ਓਰਿਐਂਟਿਡ'' ਕੰਪਨੀ ਬਣਾਉਣ ਦਾ ਹੈ। ਲਿਨੋਵੋ ਦੇ ਚੇਅਰਮੈਨ ਅਤੇ ਸੀ.ਈ.ਓ. ਯੈਂਗ ਯੁਆਨਕਿੰਗ ਮੁਤਾਬਕ, ਕੰਪਨੀ ਦੇ ਬ੍ਰਾਂਡਿੰਗ ਦੇ ਫੈਸਲੇ ਸਮੇਤ ਇਹ ਬਦਲਾਅ ਚੀਨ ''ਚ ਸਮਾਰਟਫੋਨ ਬਿਜ਼ਨੈੱਸ ''ਚ ਇਸ ਦੀ ਪਰਫਾਰਮੈਂਸ ਸੁਧਾਰਣ ਦੇ ਇਰਾਦੇ ਨਾਲ ਕੀਤੇ ਗਏ ਹਨ। ਕੰਪਨੀ ਦੀ ਪਰਫਾਰਮੈਂਸ ਚੀਨ ਦੇ ਮੁਕਾਬਲੇ ਦੂਜੇ ਦੇਸ਼ਾਂ ''ਚ ਜ਼ਿਆਦਾ ਬਿਹਤਰ ਰਹੀ ਹੈ।
