ਸਮਾਰਟਫੋਨ ਦੇ ਕੈਮਰੇ ਨਾਲ ਹੋ ਸਕਦੇ ਹਨ ਹੋਰ ਵੀ ਕਈ ਕੰਮ

Saturday, Oct 08, 2016 - 06:28 PM (IST)

ਸਮਾਰਟਫੋਨ ਦੇ ਕੈਮਰੇ ਨਾਲ ਹੋ ਸਕਦੇ ਹਨ ਹੋਰ ਵੀ ਕਈ ਕੰਮ

ਜਲੰਧਰ-ਸਮਾਰਟਫੋਨ ਖਰੀਦਦੇ ਸਮੇਂ ਉਪਭੋਗਤਾ ਕੈਮਰੇ ਦਾ ਵੀ ਖਾਸ ਧਿਆਨ ਰੱਖਦੇ ਹਨ ਤਾਂ ਕਿ ਵਧੀਆ ਤਸਵੀਰਾਂ ਨੂੰ ਕੈਪਚਰ ਕੀਤੀਆਂ ਜਾ ਸਕਨ ਪਰ ਕੀ ਤੁਸੀਂ ਜਾਣਦੇ ਹੋ ਕਿ ਫੋਨ ਵਿਚ ਦਿੱਤਾ ਗਿਆ ਕੈਮਰਾ ਫੋਟੋਗ੍ਰਾਫੀ ਅਤੇ ਵੀਡੀਓ ਰਿਕਾਰਡਿੰਗ ਕਰਨ ਦੇ ਇਲਾਵਾ ਵੀ ਅਜਿਹੇ ਬਹੁਤ ਸਾਰੇ ਕੰਮ ਕਰ ਸਕਦਾ ਹੈ ਜੋ ਕਿ ਤੁਹਾਡੀ ਆਮ ਜ਼ਿੰਦਗੀ ਨੂੰ ਆਸਾਨ ਬਣਾ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਅਜਿਹੇ 4 ਕੰਮ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਕਰਨ ਵਿਚ ਸਮਾਰਟਫੋਨ ਤੁਹਾਡੀ ਮਦਦ ਕਰੇਗਾ।

 

ਭਾਸ਼ਾ ਦਾ ਅਨੁਵਾਦ

ਸਮਾਰਟਫੋਨ ਦਾ ਕੈਮਰੇ ਭਾਸ਼ਾ ਦਾ ਅਨੁਵਾਦ ਕਰਨ ਲਈ ?ਵੀ ਯੂਜ਼ ਕੀਤਾ ਜਾ ਸਕਦਾ ਹੈ ਲੇਕਿਨ ਇਸ ਦੇ ਲਈ ਤੁਹਾਨੂੰ ਗੂਗਲ ਟ੍ਰਾਂਸਲੇਟ ਦੀ ਮਦਦ ਲੈਣੀ ਹੋਵੇਗੀ ।  ਜੇਕਰ ਤੁਸੀਂ ?ਕਿਸੇ ਅਜਿਹੀ ਜਗ੍ਹਾ ਜਾ ਰਹੇ ਹੋ ਜਿਥੋਂ ਦੀ ਭਾਸ਼ਾ ਤੁਹਾਨੂੰ ਨਹੀਂ ਆਉਂਦੀ ਤਾਂ ਤੁਸੀਂ ਇਸ ਐਪ ਦੀ ਮਦਦ ਨਾਲ ਉਥੇ ਦੇ ਸਾਈਨ ਬੋਰਡ, ਮੈਨਿਊ ਜਾਂ ਟੈਕਸਟ ਨੂੰ ਆਪਣੀ ਭਾਸ਼ਾ ਵਿਚ ਟ੍ਰਾਂਸਲੇਟ ਕਰ ਸਕਦੇ ਹੋ।

ਡਾਕੁਮੈਂਟ ਸਕੈਨਿੰਗ

ਸਕੈਨਿੰਗ ਦੀ ਜ਼ਰੂਰਤ ਪੈਣ ''ਤੇ ਕਈ ਵਾਰ ਆਲੇ ਦੁਆਲੇ ਕੋਈ ਸਹੂਲਤ ਨਹੀਂ ਹੁੰਦੀ ਤਾਂ ਅਜਿਹੇ ਵਿਚ ਤੁਹਾਡੇ ਫੋਨ ਦਾ ਕੈਮਰਾ ਤੁਹਾਡੀ ਮਦਦ ਕਰ ਸਕਦਾ ਹੈ। ਤੁਸੀਂ ਫੋਨ ਦੇ ਕੈਮਰੇ ਨਾਲ ਡਾਕੁਮੈਂਟ ਦੀ ਸਕੈਨਿੰਗ ਕਰ ਸਕਦੇ ਹੋ, ਜਿਸ ਲਈ ਤਹਾਨੂੰ ਗੂਗਲ ਡ੍ਰਾਇਵ ਵਿਚ ਦਿੱਤੇ ਗਏ ਸਕੈਨਿੰਗ ਫੀਚਰ ਦਾ ਇਸਤੇਮਾਲ ਕਰਨਾ ਹੋਵੇਗਾ। ਉਥੇ ਹੀ ਆਈ. ਓ. ਐੱਸ. ਖਪਤਕਾਰ ਐਵਰਨੋਟ ਸਕੈਨੇਬਲ ਐਪ ਦੀ ਵਰਤੋਂ ਕਰ ਕੇ ਆਪਣੇ ਫੋਨ ਕੈਮਰੇ ਨਾਲ ਡਾਕੁਮੈਂਟਸ ਦੀ ਸਕੈਨਿੰਗ ਕਰ ਸਕਦੇ ਹੋ।

 

ਸਕਿਓਰਿਟੀ ਕੈਮਰਾ

ਜੇਕਰ ਤੁਹਾਡੇ ਕੋਲ ਕੋਈ ਪੁਰਾਣਾ ਸਮਾਰਟਫੋਨ ਹੈ ਤਾਂ ਉਸ ਦੇ ਕੈਮਰੇ ਨੂੰ ਤੁਸੀਂ ਸਕਿਓਰਿਟੀ ਕੈਮਰੇ ਦੀ ਰੂਪ ਵਿਚ ਵਰਤੋਂ ਕਰ ਸਕਦੇ ਹੋ, ਲੇਕਿਨ ਇਸ ਦੇ ਲਈ ਤੁਹਾਨੂੰ ਫੋਨ ਵਿਚ ?ਸਕਿਓਰਿਟੀ ਕੈਮਰਾ ਐਪ ਡਾਊਨਲੋਡ ਕਰਨੀ ਹੋਵੋਗੇ। ਇਸ ਦੇ ਬਾਅਦ ਤੁਸੀਂ ਫੋਨ ਨੂੰ ਵਾਈਫਾਈ ਨਾਲ ਕਨੈਕਟ ਕਰ ਕੇ ਘਰ ਵਿਚ ਕਿਤੇ ਵੀ ਰੱਖ ਦਿਓ ਜਿਸ ਦੇ ਬਾਅਦ ਦੂਜੇ ਸਮਾਰਟਫੋਨ ਜਾਂ ਕੰਪਿਊਟਰ ਦੀ ਮਦਦ ਨਾਲ ਬਾਹਰ ਰਹਿ ਕੇ ਵੀ ਤੁਸੀਂ ਆਪਣੇ ਘਰ ''ਤੇ ਨਜ਼ਰ ਰੱਖ ਪਾਓਗੇ।

 

ਬਾਰਕੋਡ ਸਕੈਨਿੰਗ

ਕਈ ਵਾਰ ਕੁਝ ਪ੍ਰਾਡਕਟਸ ਦੀ ਜਾਣਕਾਰੀ ਲਈ ਉਨ੍ਹਾਂ ਦੇ ਬਾਰਕੋਡਸ ਨੂੰ ਸਕੈਨ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਅਜਿਹੇ ਵਿਚ ਤੁਸੀਂ ਫੋਨ ਦੇ ਕੈਮਰੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਫੋਨ ਵਿਚ ਕਿਊਆਰ ਅਤੇ ਬਾਰਕੋਡ ਸਕੈਨਰ ਐਪ ਦੀ ਜ਼ਰੂਰਤ ਹੋਵੇਗੀ ਤੇ ਕਈ ਫੋਂਸ ''ਚ ਇਹ ਐਪ ਪ੍ਰੀਇੰਸਟਾਲਡ ਹੁੰਦੀ ਹੈ।


Related News