Year Ender 2021: ਫੇਸਬੁੱਕ ਦਾ ਨਾਮ ਬਦਲਣ ਤੋਂ ਇਲਾਵਾ ਇਸ ਸਾਲ ਟੈੱਕ ਜਗਤ ’ਚ ਹੋਏ ਇਹ ਵੱਡੇ ਬਦਲਾਅ

Sunday, Dec 26, 2021 - 01:24 PM (IST)

Year Ender 2021: ਫੇਸਬੁੱਕ ਦਾ ਨਾਮ ਬਦਲਣ ਤੋਂ ਇਲਾਵਾ ਇਸ ਸਾਲ ਟੈੱਕ ਜਗਤ ’ਚ ਹੋਏ ਇਹ ਵੱਡੇ ਬਦਲਾਅ

ਗੈਜੇਟ ਡੈਸਕ– ਸਾਲ 2021 ਟੈੱਕ ਜਗਤ ਲਈ ਕਾਫੀ ਕਮਾਲ ਦਾ ਰਿਹਾ ਹੈ। ਜਿੱਥੇ ਇਸ ਸਾਲ ਐਪਲ ਦੀ ਆਈਫੋਨ 13 ਸੀਰੀਜ਼ ਨੂੰ ਲਾਂਚ ਕੀਤਾ ਗਿਆ, ਉਥੇ ਹੀ ਜੀਓ ਦੇ ਸਸਤੇ ਫੋਨ ਨੇ ਵੀ ਖੂਬ ਸੁਰਖੀਆਂ ਬਟੋਰੀਆਂ। ਇਸ ਸਾਲ ਏਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਬਣੇ। ਜਿਥੇ ਇਸ ਸਾਲ ਫੇਸਬੁੱਕ ਨੇ ਆਪਣਾ ਨਾਮ ਬਦਲਿਆ, ਉਥੇ ਹੀ PUBG ਗੇਮ ਨੇਵ ਵੀ ਭਾਰਤ ’ਚ ਨਵੇਂ ਨਾਮ ਨਾਲ ਵਾਪਸੀ ਕੀਤੀ। ਇਸਤੋਂ ਇਲਾਵਾ ਟੈੱਕ ਜਗਤ ’ਚ ਹੋਰ ਵੀ ਵੱਡੇ ਉਤਾਰ-ਚੜਾਅ ਆਏ ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਵਿਸਤਾਰ ਨਾਲ ਦੱਸਾਂਗੇ। 

ਇਹ ਵੀ ਪੜ੍ਹੋ– ਅਲਵਿਦਾ 2021: ਇਸ ਸਾਲ ਵਟਸਐਪ, ਟਵਿਟਰ, ਇੰਸਟਾਗ੍ਰਾਮ ਤੇ ਫੇਸਬੁੱਕ ’ਚ ਹੋਏ ਇਹ ਵੱਡੇ ਬਦਲਾਅ

ਖੂਬ ਚਰਚਾ ’ਚ ਰਹੀ ਆਈਫੋਨ 13 ਸੀਰੀਜ਼
ਇਸ ਸਾਲ ਐਪਲ ਨੇ ਆਪਣੀ ਨਵੀਂ ਆਈਫੋਨ 13 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਨ੍ਹਾਂ ’ਚ ਐਪਲ ਦੀ ਹੁਣ ਤਕ ਦੀ ਸਭ ਤੋਂ ਪਾਵਰਫੁਲ ਏ15 ਬਾਇਨਿਕ ਚਿੱਪ ਮਿਲਦੀ ਹੈ ਅਤੇ ਇਸ ਵਿਚ ਦਿੱਤਾ ਗਿਆ ਕੈਮਰਾ ਸਿਨੇਮੈਟਿਕ ਮੋਡ ’ਚ ਸ਼ਾਨਦਾਰ ਵੀਡੀਓ ਰਿਕਾਰਡ ਕਰਦਾ ਹੈ ਜਿਸਦਾ ਇਸਤੇਮਾਲ ਹੁਣ ਯੂਟਿਊਬਰ ਵੀ ਕਾਫੀ ਕਰਨ ਲੱਗੇ ਹਨ। ਉਂਝ ਤਾਂ ਐਪਲ ਨੇ ਨਵੇਂ ਆਈਪੈਡਸ ਵੀ ਲਾਂਚ ਕੀਤੇ ਹਨ ਪਰ ਸਭ ਤੋਂ ਜ਼ਿਆਦਾ ਸੁਰਖੀਆਂ ਐਪਲ ਦੀ ਆਈਫੋਨ 13 ਸੀਰੀਜ਼ ਨੇ ਹੀ ਬਟੋਰੀਆਂ। 

ਏਲਨ ਮਸਕ ਬਣੇ ਸਭ ਤੋਂ ਅਮੀਰ ਆਦਮੀ
ਇਹ ਸਾਲ ਏਲਨ ਮਸਕ ਲਈ ਕਾਫੀ ਸ਼ਾਨਦਾਰ ਰਿਹਾ ਹੈ ਕਿਉਂਕਿ ਇਸ ਸਾਲ ਹੀ ਏਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣੇ, ਪਿਛਲੇ 12 ਮਹੀਨਿਆਂ ’ਚ ਉਨ੍ਹਾਂ ਦੀ ਜਾਇਦਾਦ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਸਾਲ ਟੈਸਲਾ ਕੰਪਨੀ ਦੀ ਮਾਰਕੀਟ ਵੈਲਿਊ ’ਚ ਕਾਫੀ ਗ੍ਰੋਥ ਹੋਈ ਹੈ। ਇਸਤੋਂ ਇਲਾਵਾ ਸਪੇਸ-ਐਕਸ ਨੇ ਵੀ ਬੁਲੰਦੀਆਂ ਨੂੰ ਛੂਹਿਆਂ ਹੈ। ਏਲਨ ਮਸਕ ਹੁਣ ਆਪਣੀ ਸਟਾਰਲਿੰਕ ਕੰਪਨੀ ਰਾਹੀਂ ਸੈਟੇਲਾਈਟ ਬੇਸਡ ਇੰਟਰਨੈੱਟ ਸਰਵਿਸ ਨੂੰ ਤੁਹਾਡੇ ਘਰ ਤਕ ਪਹੁੰਚਾਉਣ ਵਾਲੇ ਹਨ ਅਤੇ ਇਸਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।

ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ

ਜੀਓ ਨੇ ਲਾਂਚ ਕੀਤਾ ਸਭ ਤੋਂ ਸਸਤਾ ਸਮਾਰਟਫੋਨ
ਰਿਲਾਇੰਸ ਜੀਓ ਨੇ ਇਸ ਸਾਲ ਸਭ ਤੋਂ ਕਿਫਾਇਤੀ ਸਮਾਰਟਫੋਨ ‘ਜੀਓ ਫੋਨ ਨੈਕਸਟ’ ਨੂੰ ਲਾਂਚ ਕੀਤਾ ਹੈ। ਇਸ ਨੂੰ ਪ੍ਰੀਲੋਡਿਡ ਗੂਗਲ ਐਪਸ ਦੇ ਨਾਲ ਲਿਆਇਆ ਗਿਆ ਹੈ। ਇਸ ਫੋਨ ’ਚ 2 ਜੀ.ਬੀ. ਰੈਮ+32 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਇਸਦੀ ਡਿਸਪਲੇਅ 5.4 ਇੰਚ ਦੀ ਹੈ ਅਤੇ ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 215 ਪ੍ਰੋਸੈਸਰ ਮਿਲਦਾ ਹੈ। ਇਹ ਫੋਨ ਪ੍ਰਗਤੀ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 

ਭਾਰਤ ’ਚ PUBG ਦੀ ਹੋਈ ਵਾਪਸੀ
ਗੇਮ ਡਿਵੈਲਪਰ ਕੰਪਨੀ ਕਰਾਫਟੋਨ ਨੇ ਪਬਜੀ ਦੀ ਵਾਪਸੀ ਕਰਦੇ ਹੋਏ ਇਸ ਨੂੰ BattleGrounds Mobile India ਨਾਮ ਨਾਲ ਲਾਂਚ ਕੀਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਗੇਮ ਲਾਂਚ ਹੁੰਦੇ ਹੀ ਹਿੱਟ ਹੋ ਗਈ ਅਤੇ ਗੇਮਿੰਗ ਦੇ ਸ਼ੌਕੀਾਂ ਨੇ ਇਸ ਨੂੰ ਖੇਡਣਾ ਕਾਫੀ ਪਸੰਦ ਵੀ ਕੀਤਾ ਹੈ। 

ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

ਫੇਸਬੁੱਕ ਨੇ ਬਦਲਿਆ ਆਪਣਾ ਨਾਮ
ਇਸ ਸਾਲ ਫੇਸਬੁੱਕ ਨੇ ਆਪਣਾ ਨਾਮ ਬਦਲ ਕੇ ‘ਮੇਟਾ’ ਕਰ ਦਿੱਤਾ। ਜਾਣਕਾਰੀ ਲਈ ਦੱਸ ਦੇਈਏ ਕਿ ਫੇਸਬੁੱਕ ਨੇ ਆਪਣੇ ਪਲੇਟਫਾਰਮ ’ਚ ਹੁਣ Metaverse ਤਕਨੀਕ ਨੂੰ ਸ਼ਾਮਲ ਕਰ ਦਿੱਤਾ ਹੈ। ਮੇਟਾਵਰਸ ਤਕਨੀਕ ਇਕ ਅਲੱਗ ਹੀ ਦੁਨੀਆ ਹੈ ਜੋ ਕਿ ਪੂਰੀ ਤਰ੍ਹਾਂ ਇੰਟਰਨੈੱਟ ’ਤੇ ਨਿਰਭਰ ਕਰਦੀ ਹੈ। ਮੇਟਾਵਰਸ ਲਈ ਫੇਸਬੁੱਕ ਲਗਾਤਾਰ ਕਾਫੀ ਸਮੇਂ ਤੋਂ ਨਿਵੇਸ਼ ਵੀ ਕਰ ਰਹੀ ਸੀ। 

ਮੇਟਾਵਰਸ ਇਕ ਬਹੁਤ ਹੀ ਪੁਰਾਣਾ ਸ਼ਬਦ ਹੈ। ਹਾਲਾਂਕਿ, ਇਹ ਹੁਣ ਅਚਾਨਕ ਤੋਂ ਚਰਚਾ ’ਚ ਆਇਆ ਹੈ। 1992 ’ਚ ਨੀਲ ਸਟੀਫੇਂਸਨਨੇ ਮੇਟਾਵਰਸ ਦਾ ਮਤਲਬ ਦੱਸਿਆ ਸੀ ਜੋ ਕਿ ਇਕ ਅਜਿਹੀ ਦੁਨੀਆ ਨਾਲ ਹੈ ਜਿਸ ਵਿਚ ਲੋਕ ਡਿਜੀਟਲ ਦੁਨੀਆ ਵਾਲੇ ਗੈਜੇਟ ਵਰਗੇ ਹੀ ਹੈੱਡਫੋਨ ਅਤੇ ਵਰਚੁਅਲ ਰਿਐਲਿਟੀ ਦੀ ਮਦਦ ਨਾਲ ਆਪਸ ’ਚ ਕੁਨੈਕਟ ਹੁੰਦੇ ਹਨ। ਮੇਟਾਵਰਸ ਦਾ ਇਸਤੇਮਾਲ ਪਹਿਲਾਂ ਤੋਂ ਹੀ ਗੇਮਿੰਗ ਲਈ ਹੋ ਰਿਹਾ ਹੈ। 

ਇਹ ਵੀ ਪੜ੍ਹੋ– ਧਰਤੀ ਅਤੇ ਚੰਨ ’ਤੇ ਹੀ ਨਹੀਂ, ਹੁਣ ਵਰਚੁਅਲ ਦੁਨੀਆ ’ਚ ਵੀ ਲੋਕ ਖ਼ਰੀਦ ਰਹੇ ਜ਼ਮੀਨ, ਇਹ ਹੈ ਤਰੀਕਾ

ਟਵਿਟਰ ਨੂੰ ਮਿਲਿਆ ਨਵਾਂ ਸੀ.ਈ.ਓ.
ਭਾਰਤੂ ਮੂਲ ਦੇ ਪਰਾਗ ਅਗਰਵਾਲ ਇਸ ਸਾਲ ਟਵਿਟਰ ਦੇ ਨਵੇਂ ਸੀ.ਈ.ਓ. ਬਣੇ ਹਨ। ਉਹ ਪਹਿਲਾਂ ਟਵਿਟਰ ਦੇ ਚੀਫ ਟੈਕਨੋਲੀਜ ਅਫ਼ਸਰ (CTO) ਯਾਨੀ ਮੁੱਖ ਤਕਨੀਕੀ ਅਧਿਕਾਰੀ ਸਨ ਅਤੇ ਪੂਰਨ ਰੂਪ ਨਾਲ ਤਕਨੀਕੀ ਜ਼ਿੰਮੇਵਾਰੀ ਸੰਭਾਲ ਰਹੇ ਸਨ। 

ਇਸ ਸਾਲ ਭਾਰਤ ’ਚ ਵਧਿਆ ਸਮਾਰਟਫੋਨ ਦਾ ਇਸਤੇਮਾਲ
ਭਾਰਤੀ ਯੂਜ਼ਰਸ ਹੁਣ ਸਮਾਰਟਫੋਨ ਦਾ ਇਸਤੇਮਾਲ ਪਹਿਲਾਂ ਨਾਲੋਂ ਜ਼ਿਆਦਾ ਕਰਨ ਲੱਗੇ ਹਨ। ਇਨ੍ਹੀਂ ਦਿਨੀਂ ਯੂਜ਼ਰਸ ਦਿਨ ’ਚ 4 ਘੰਟੇ 8 ਮਿੰਟ ਆਪਣੇ ਫੋਨ ’ਤੇ ਬਿਤਾ ਰਹੇ ਹਨ। ਭਾਰਤ ’ਚ ਕਰੀਬ 64ਕਰੋੜ ਇੰਟਰਨੈੱਟ ਯੂਜ਼ਰਸ ਹਨ, ਜਿਨ੍ਹਾਂ ’ਚੋਂ ਕਰੀਬ 55 ਕਰੋੜ ਸਮਾਰਟਫੋਨ ਯੂਜ਼ਰਸ ਹਨ। ਜ਼ਿਆਦਾਤਰ ਲੋਕਾਂ ਨੂੰ ਲੰਬੀ ਡਿਊਰੇਸ਼ਨ ਵਾਲੀ ਵੀਡੀਓ ਵੇਖਣਾ ਪਸੰਦ ਆ ਰਿਹਾ ਹੈ। ਲੰਬੀ ਵੀਡੀਓ ਵੇਖਣ ਵਾਲੇ ਲੋਕਾਂ ਦੀ ਗਿਣਤੀ ’ਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਾਧਾ ਵੇਖਿਆ ਗਿਆ ਹੈ। 

ਇਹ ਵੀ ਪੜ੍ਹੋ– ਭਾਰਤ ’ਚ iPhone 13 ਦੀ ਅਸੈਂਬਲਿੰਗ ਸ਼ੁਰੂ, ਹੁਣ ਗਾਹਕਾਂ ਨੂੰ ਸਸਤਾ ਮਿਲੇਗਾ ਫੋਨ!


author

Rakesh

Content Editor

Related News