ਜੇਕਰ ਤੁਸੀਂ ਵੀ ਚਲਾਉਂਦੇ ਹੋ ਜੀ-ਮੇਲ, ਯਾਹੂ ਤਾਂ ਤੁਰੰਤ ਬਦਲੋ ਆਪਣਾ ਪਾਸਵਰਡ ਨਹੀਂ ਤਾਂ...!
Friday, May 13, 2016 - 11:21 AM (IST)

ਜਲੰਧਰ— ਜੇਕਰ ਤੁਸੀਂ ਵੀ ਜੀ-ਮੇਲ, ਹਾਟ-ਮੇਲ ਅਤੇ ਯਾਹੂ ਦੀ ਈ-ਮੇਲ ਸਰਵਿਸ ਦੀ ਵਰਤੋਂ ਕਰਦੇ ਹੋ ਤਾਂ ਤੁਰੰਤ ਆਪਣੇ ਅਕਾਊਂਟ ਦਾ ਪਾਸਵਰਡ ਬਦਲ ਲਓ ਕਿਉਂਕਿ ਤੁਹਾਡਾ ਅਕਾਊਂਟ ਕਿਸੇ ਵੀ ਸਮੇਂ ਹੈਕ ਹੋ ਸਕਦਾ ਹੈ। ਰਿਪੋਰਟ ਮੁਤਾਬਕ ਕਰੋੜਾਂ ਦੀ ਗਿਣਤੀ ''ਚ ਯੂਜ਼ਰਜ਼ ਦਾ ਡਾਟਾ ਹੈਕ ਹੋਇਆ ਹੈ। ਜੇਕਰ ਇਹ ਗਿਣਤੀ ਸਹੀ ਹੈ ਤਾਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਈ-ਮੇਲ ਲੀਕ ਹੋਵੇਗਾ।
ਹੋਲਡ ਸਕਿਓਰਿਟੀ ਨਾਂ ਦੀ ਫਰਮ ਮੁਤਾਬਕ ਇਨ੍ਹਾਂ ਤਿੰਨਾਂ ਈ-ਮੇਲ ਸਰਵਿਸਿਜ਼ ਦੀ ਵਰਤੋਂ ਕਰ ਰਹੇ ਲਗਭਗ 27 ਕਰੋੜ ਲੋਕਾਂ ਦੇ ਈ-ਮੇਲ ਐੱਡ੍ਰੈੱਸ ਅਤੇ ਪਾਸਵਰਡ ਲੀਕ ਹੋਏ ਹਨ ਅਤੇ ਇਹ ਡਾਟਾ ਉਨ੍ਹਾਂ ਨੂੰ ਹੈਕਰ ਤੋਂ ਮਿਲਿਆ ਹੈ। ਹੋਲਡ ਸਕਿਓਰਿਟੀ ਨੇ ਇਕ ਬਲਾਗ ਪੋਸਟ ''ਚ ਇਸ ਬਾਰੇ ਜਾਣਕਾਰੀ ਦਿੱਤੀ ਹੈ ਪਰ ਇਹ ਪਤਾ ਨਹੀਂ ਲੱਗਾ ਕਿ ਇਹ ਡਾਟਾ ਉਸ ਕੋਲ ਕਿੱਥੋਂ ਆਇਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਲੱਗ-ਅਲੱਗ ਸਮੇਂ ''ਤੇ ਹੈਕ ਹੋਇਆ ਡਾਟਾ ਲਗਭਗ 10 ਗੀਗਾਬਾਈਟ ਦਾ ਹੈ ਜਿਨ੍ਹਾਂ ''ਚ ਕਰੀਬ 90 ਕਰੋੜ ਈ-ਮੇਲ ਸ਼ਾਮਲ ਹਨ। ਸਕਿਓਰਿਟੀ ਏਜੰਸੀਆਂ ਮੁਤਾਬਕ ਜੇਕਰ ਜੀ-ਮੇਲ, ਯਾਹੂ ਅਤੇ ਹਾਟਮੇਲ ਦੀ ਵਰਤੋਂ ਕਰਦੇ ਹੋ ਤਾਂ ਆਪਣਾ ਪਾਸਵਰਡ ਤੁਰੰਤ ਬਦਲ ਲਓ।