ਐਲੋਨ ਮਸਕ ਨੇ ਲਾਂਚ ਕੀਤੀ ਨਵੀਂ ਮੋਨੇਟਾਈਜੇਸ਼ਨ ਪਾਲਿਸੀ, ਇਨ੍ਹਾਂ ਯੂਜ਼ਰਜ਼ ਲਈ ਜਾਣਨਾ ਹੈ ਜ਼ਰੂਰੀ
Saturday, Oct 12, 2024 - 05:06 AM (IST)
ਗੈਜੇਟ ਡੈਸਕ- ਐਕਸ ਨੇ ਆਪਣੇ ਕ੍ਰਿਏਟਰਾਂ ਲਈ ਭੁਗਤਾਨ ਨੀਤੀ 'ਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਹੁਣ ਵਿਗਿਪਨਾਂ 'ਤੇ ਨਿਰਭਰਤਾ ਘੱਟ ਹੋਵੇਗੀ। ਪਹਿਲਾਂ ਕ੍ਰਿਏਟਰਾਂ ਨੂੰ ਉਨ੍ਹਾਂ ਦੇ ਪੋਸਟ 'ਚ ਦਿਖਾਏ ਗਏ ਵਿਗਿਆਪਨਾਂ ਤੋਂ ਹੋਣ ਵਾਲੀ ਕਮਾਈ ਦਾ ਹਿੱਸਾ ਮਿਲਦਾ ਸੀ ਪਰ ਹੁਣ ਕੰਪਨੀ ਨੇ ਆਪਣੀ ਰਣਨੀਤੀ ਬਦਲ ਦਿੱਤੀ ਹੈ ਅਤੇ ਕ੍ਰਿਏਟਰਾਂ ਨੂੰ ਭੁਗਤਾਨ ਉਨ੍ਹਾਂ ਦੇ ਕੰਟੈਂਟ 'ਤੇ ਐਕਸ ਦੇ ਪ੍ਰੀਮੀਅਮ ਯੂਜ਼ਰਜ਼ ਤੋਂ ਮਿਲਣ ਵਾਲੇ ਇੰਟਰੈਕਸ਼ਨ ਦੇ ਆਧਾਰ 'ਤੇ ਕੀਤਾ ਜਾਵੇਗਾ।
ਇਹ ਬਦਾਲਅ ਉਸ ਸਮੇਂ ਆਇਆ ਹੈ ਜਦੋਂ ਕੰਪਨੀ ਨੂੰ ਵਿਗਿਆਪਦਾਤਾਵਾਂ ਦੇ ਨਾਲ ਵਧਦੇ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਇਕ ਸਮੂਹ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਸ਼ਾਮਲ ਹੈ ਜਿਸ ਨੇ ਪਲੇਟਫਾਰਮ ਦਾ ਬਾਈਕਾਟ ਕੀਤਾ ਸੀ। ਇਸ ਦਾ ਮਤਲਬ ਇਹ ਹੈ ਕਿ ਕ੍ਰਿਏਟਰਾਂ ਨੂੰ ਹੁਣ ਉਨ੍ਹਾਂ ਪੋਸਟਾਂ ਲਈ ਭੁਗਤਾਨ ਮਿਲੇਗਾ, ਜਿਨ੍ਹਾਂ 'ਤੇ ਜ਼ਿਆਦਾ ਅੰਗੇਜ਼ਮੈਂਟ ਆਉਂਦੀ ਹੈ।
ਐਕਸ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕ੍ਰਿਏਟਰ ਦੇ ਪੇਡਆਊਟ ਫੀਸਦੀ 'ਚ ਬਦਲਾਅ ਹੋਵੇਗਾ ਜਾਂ ਨਹੀਂ ਪਰ ਅਜਿਹਾ ਲਗਦਾ ਹੈ ਕਿ ਅੰਗੇਜ਼ਮੈਂਟ ਦੇ ਜ਼ਿਆਦਾ ਮੌਕਿਆਂ ਕਾਰਨ ਭੁਗਤਾਨ 'ਚ ਵਾਧਾ ਹੋ ਸਕਦੀ ਹੈ ਕਿਉਂਕਿ ਹੁਣ ਇਹ ਵਿਗਿਆਪਨਾਂ 'ਤੇ ਨਿਰਭਰ ਨਹੀਂ ਰਹੇਗਾ।
ਇਹ ਨਵੀਂ ਪ੍ਰਣਾਲੀ ਉਨ੍ਹਾਂ ਕ੍ਰਿਏਟਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰ ਸਕਦੀ ਹੈ ਜਿਨ੍ਹਾਂ ਨੇ ਆਪਣੀ ਕਮਾਈ ਦੇ ਹਿੱਸੇ 'ਤੇ ਕਮੀਂ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਇਲਾਵਾ ਪ੍ਰੀਮੀਅਮ ਸਬਸਕ੍ਰਾਈਬਰਾਂ ਨੂੰ ਘੱਟ ਵਿਗਿਆਪਨ ਦੇਖਣ ਨੂੰ ਮਿਲਦੇ ਹਨ ਅਤੇ ਪ੍ਰੀਮੀਅਮ+ ਟਿਅਰ 'ਤੇ ਤਾਂ ਬਿਲਕੁਲ ਵੀ ਵਿਗਿਆਪਨ ਨਹੀਂ ਹੁੰਦੇ।