ਹੁਣ ਇਨਸਾਨਾਂ ਦੇ ਦਿਮਾਗ 'ਚ ਚਿੱਪ ਲਗਾਉਣਗੇ ਐਲਨ ਮਸਕ, FDA ਤੋਂ ਮਿਲੀ ਹਰੀ ਝੰਡੀ

05/26/2023 7:31:12 PM

ਗੈਜੇਟ ਡੈਸਕ- ਐਲਨ ਮਸਕ ਦੀ ਕੰਪਨੀ (ਨਿਊਰਾਲਿੰਕ) Neuralink ਨੂੰ ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ.ਡੀ.ਏ.) ਵੱਲੋਂ ਇਨਸਾਨਾਂ 'ਤੇ ਟਰਾਇਲ ਲਈ ਹਰੀ ਝੰਡੀ ਮਿਲ ਗਈ ਹੈ। ਹੁਣ ਨਿਊਰਾਲਿੰਕ ਇਨਸਾਨਾਂ ਦੇ ਦਿਮਾਗ 'ਚ ਚਿੱਪ ਲਗਾ ਕੇ ਹਿਊਮਨ ਟਰਾਇਲ ਕਰ ਸਕੇਗੀ। ਇਸਤੋਂ ਪਹਿਲਾਂ ਨਿਊਰਾਲਿੰਕ ਦੇ ਚਿੱਪ ਦਾ ਟਰਾਇਲ ਬਾਂਦਰਾਂ 'ਤੇ ਹੋ ਚੁੱਕਾ ਹੈ।

ਨਿਊਰਾਲਿੰਕ ਨੇ ਇਸ ਮਨਜ਼ੂਰੀ ਨੂੰ ਲੈ ਕੇ ਇਕ ਟਵੀਟ ਵੀ ਕੀਤਾ ਹੈ। ਨਿਊਰਾਲਿੰਕ ਨੇ ਕਿਹਾ ਹੈ ਕਿ ਐੱਫ.ਡੀ.ਆਈ. ਦੀ ਮਨਜ਼ੂਰੀ ਇਕ ਮਹੱਤਵਪੂਰਨ ਪਹਿਲੇ ਕਦਮ ਨੂੰ ਦਰਸਾਉਂਦੀ ਹੈ ਜੋ ਇਕ ਦਿਨ ਸਾਡੀ ਤਕਨੀਕ ਨੂੰ ਕਈ ਲੋਕਾਂ ਦੀ ਮਦਦ ਕਰਨ ਦੀ ਮਨਜ਼ੂਰੀ ਦੇਵੇਗੀ, ਹਾਲਾਂਕਿ ਨਿਊਰਾਲਿੰਕ ਨੇ ਆਪਣੇ ਅੱਗੇ ਦੇ ਪਲਾਨ ਬਾਰੇ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ। 

ਇਹ ਵੀ ਪੜ੍ਹੋ– BSNL ਗਾਹਕਾਂ ਲਈ ਅਹਿਮ ਖ਼ਬਰ, 2 ਹਫ਼ਤਿਆਂ ’ਚ ਕੰਪਨੀ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ

PunjabKesari

ਇਹ ਵੀ ਪੜ੍ਹੋ– ਜੀਓ ਦੇ ਇਸ ਪਲਾਨ 'ਚ ਹੁਣ ਮਿਲ ਰਿਹਾ 10GB ਡਾਟਾ, ਪਹਿਲਾਂ ਮਿਲਦਾ ਸੀ ਸਿਰਫ਼ 6GB

ਨਿਊਰਾਲਿੰਕ ਦੀ ਇਹ ਬ੍ਰੇਨ ਇੰਪਲਾਂਟ ਤਕਨਾਲੋਜੀ ਕਈ ਮਾਇਨਿਆਂ 'ਚ ਬਹੁਤ ਹੀ ਉਪਯੋਗੀ ਸਾਬਿਤ ਹੋਣ ਵਾਲੀ ਹੈ। ਦਿਮਾਗ 'ਚ ਚਿੱਪ ਲਗਾ ਕੇ ਕਈ ਮਰੀਜ਼ਾਂ ਦੀ ਕਾਫੀ ਮਦਦ ਕੀਤੀ ਜਾ ਸਕਦੀ ਹੈ। ਜੇਕਰ ਇਹ ਟਰਾਇਲ ਸਫਲ ਰਹਿੰਦਾ ਹੈ ਤਾਂ ਜੋ ਬੋਲਣ 'ਚ ਅਸਮਰਥ ਹਨ ਜਾਂ ਦਿਮਾਗੀ ਰੂਪ ਨਾਲ ਸਮਰਥ ਨਹੀਂ ਹਨ, ਇਸਤੋਂ ਇਲਾਵਾ ਲਕਵਾਗ੍ਰਸਤ ਮਰੀਜ਼ਾਂ ਲਈ ਇਹ ਵਰਦਾਨ ਸਾਬਿਤ ਹੋਵੇਗਾ।

ਐਲਨ ਮਸਕ ਨੂੰ ਆਪਣੀ ਇਸ ਤਕਨਾਲੋਜੀ 'ਤੇ ਇੰਨਾ ਭਰੋਸਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਆਪਣੇ ਬੱਚਿਆਂ ਦੇ ਦਿਮਾਗ 'ਚ ਇਸ ਚਿੱਪ ਨੂੰ ਲਗਾਉਣ ਲਈ ਤਿਆਰ ਹਨ। ਐਲਨ ਮਸਕ ਨੇ 2019 'ਚ ਕਿਹਾ ਸੀ ਕਿ ਸਾਲ 2022 ਤਕ ਨਿਊਰਾਲਿੰਕ ਨੂੰ ਐੱਫ.ਡੀ.ਏ. ਨੇ ਕਈ ਵਾਰ ਐਲਨ ਮਸਕ ਦੀ ਅਰਜ਼ੀ ਨੂੰ ਕਈ ਵਾਰ ਨਾਮਨਜ਼ੂਰ ਵੀ ਕੀਤਾ ਹੈ। ਐੱਫ.ਡੀ.ਏ. ਨੂੰ ਨਿਊਰਾਲਿੰਕ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਚਿੱਪ 'ਚ ਮੌਜੂਦ ਲਿਥੀਅਮ ਬੈਟਰੀ ਨੂੰ ਲੈ ਕੇ ਹੈ। ਐੱਫ.ਡੀ.ਏ. ਦਾ ਕਹਿਣਾ ਹੈ ਕਿ ਕਿਸੇ ਵੀ ਕਾਰਨ ਜੇਕਰ ਦਿਮਾਗ 'ਚ ਚਿੱਪ ਦੀ ਬੈਟਰੀ ਲੀਕ ਹੁੰਦੀ ਹੈ ਤਾਂ ਉਸਦੇ ਨਤੀਜੇ ਭਿਆਨਕ ਹੋ ਸਕਦੇ ਹਨ। ਨਿਊਰਾਲਿੰਕ ਦਾ ਚਿੱਪ ਦੇ ਨਾਲ ਸਭ ਤੋਂ ਵੱਡਾ ਚੈਲੇਂਜ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਲੈ ਕੇ ਹੈ। 

ਇਹ ਵੀ ਪੜ੍ਹੋ– WhatsApp 'ਚ ਆ ਰਿਹੈ ਕਮਾਲ ਦਾ ਫੀਚਰ, ਫੇਸਬੁੱਕ ਦੀ ਤਰ੍ਹਾਂ ਬਦਲ ਸਕੋਗੇ ਪ੍ਰੋਫਾਈਲ ਦਾ ਨਾਮ

ਨਿਊਰਾਲਿੰਕ ਨੇ ਇਸਤੋਂ ਪਹਿਲਾਂ ਬਾਂਦਰਾਂ 'ਚ ਚਿੱਪ ਦਾ ਟਰਾਇਲ ਕੀਤਾ ਹੈ। ਨਿਊਰਾਲਿੰਕ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਬਾਂਦਰ ਦੇ ਦਿਮਾਗ 'ਚ ਚਿੱਪ ਲਗਾਉਣ ਤੋਂ ਬਾਅਦ ਉਹ ਕੰਪਿਊਟਰ 'ਤੇ ਗੇਮ ਖੇਡਣ ਲੱਗਾ। ਨਿਊਰਾਲਿੰਕ ਦੇ ਇਸ ਟਰਾਇਲ ਨੂੰ ਲੈ ਕੇ ਜਾਂਚ ਵੀ ਚੱਲ ਰਹੀ ਹੈ ਕਿ ਕਿਤੇ ਕੰਪਨੀ ਨੇ ਬਾਂਦਰ ਨੂੰ ਇਸ ਟਰਾਇਲ 'ਚ ਨੁਕਸਾਨ ਤਾਂ ਨਹੀਂ ਪਹੁੰਚਾਇਆ ਅਤੇ ਚਿੱਪ ਨੂੰ ਦਿਮਾਗ 'ਚ ਸਹੀ ਤਰੀਕੇ ਨਾਲ ਇੰਸਟਾਲ ਕੀਤਾ ਗਿਆ ਸੀ ਜਾਂ ਨਹੀਂ।

ਇਹ ਵੀ ਪੜ੍ਹੋ– ChatGPT ਬਣਿਆ ਆਨਲਾਈਨ ਧੋਖਾਧੜੀ ਦਾ ਨਵਾਂ ਅੱਡਾ, ਭੁੱਲ ਕੇ ਵੀ ਡਾਊਨਲੋਡ ਨਾ ਕਰੋ ਇਹ AI ਐਪਸ


Rakesh

Content Editor

Related News