Elon Musk ਨੇ 'X' 'ਚ ਜੋੜਿਆ ਫੇਸਬੁੱਕ, ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ, ਜਾਣੋ ਡਿਟੇਲ
Saturday, Aug 05, 2023 - 01:48 PM (IST)
ਗੈਜੇਟ ਡੈਸਕ- ਮਾਈਕ੍ਰੋ ਬਲਾਗਿੰਗ ਪਲੇਟਫਾਰਮ ਐਕਸ (ਪਹਿਲਾਂ ਟਵਿਟਰ) 'ਤੇ ਜਲਦ ਯੂਜ਼ਰਜ਼ ਨੂੰ ਲਾਈਵ ਵੀਡੀਓ ਸਟਰੀਮਿੰਗ ਦੀ ਸਹੂਲਤ ਮਿਲਣ ਵਾਲੀ ਹੈ। ਫੇਸਬੁੱਕ ਤੇ ਇੰਸਟਾਗ੍ਰਾਮ ਦੀ ਤਰ੍ਹਾਂ ਯੂਜ਼ਰਜ਼ ਹੁਣ ਐਕਸ ਐਪ ਰਾਹੀਂ ਵੀ ਲਾਈਵ ਸਟਰੀਮ ਕਰ ਸਕਣਗੇ। ਕੰਪਨੀ ਦੇ ਮਾਲਕ ਐਲੋਨ ਮਸਕ ਨੇ ਖ਼ੁਦ ਇਸਦਾ ਐਲਾਨ ਕੀਤਾ ਹੈ। ਮਸਕ ਨੇ ਸ਼ੁੱਕਰਵਾਰ ਨੂੰ ਇਕ ਲਾਈਵ ਵੀਡੀਓ ਪੋਸਟ ਕਰਕੇ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਇਸ ਲਾਈਵ ਵੀਡੀਓ 'ਚ ਐਕਸ ਦੇ ਕੁਝ ਕਰਮਚਾਰੀ ਵੀ ਸ਼ਾਮਲ ਸਨ। ਇਕ ਦਿਨ ਪਹਿਲਾਂ ਹੀ ਮਸਕ ਨੇ ਐਕਸ ਲਈ ਇਕ ਹੋਰ ਨਵੇਂ ਫੀਚਰ ਦਾ ਐਲਾਨ ਕੀਤਾ ਹੈ ਜੋ ਯੂਜ਼ਰਜ਼ ਨੂੰ ਵੀਡੀਓ ਡਾਊਨਲੋਡ ਕਰਨ ਦੀ ਸਹੂਲਤ ਦਿੰਦਾ ਹੈ।
ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ Reels ਦੀ ਤਰ੍ਹਾਂ ਭੇਜ ਸਕੋਗੇ 'ਵੀਡੀਓ ਮੈਸੇਜ'
ਲਾਈਵ ਵੀਡੀਓ ਸਟਰੀਮਿੰਗ ਫੀਚਰ
ਮਸਕ ਨੇ ਹੁਣ ਪਲੇਟਫਾਰਮ 'ਤੇ ਜਲਤ ਲਾਈਵ ਵੀਡੀਓ ਸਟਰੀਮਿੰਗ ਦੀ ਸਹੂਲਤ ਜਾਰੀ ਕਰਨ ਦਾ ਐਲਾਨ ਕੀਤਾ ਹੈ। ਮਸਕ ਨੇ ਕੈਮਰਾ ਆਈਕਨ ਦੀ ਫੋਟੋ ਦੇ ਨਾਲ ਐਕਸ 'ਤੇ ਪੋਸਟ ਕੀਤਾ ਹੈ। ਉਨ੍ਹਾਂ ਲਿਖਿਆ, 'ਲਾਈਵ ਵੀਡੀਓ ਹੁਣ ਕਾਫੀ ਚੰਗੀ ਤਰ੍ਹਾਂ ਕੰਮ ਕਰਦੀ ਹੈ। ਪੋਸਟ ਕਰਨ ਲਈ ਤੁਸੀਂ ਬਸ ਕੈਮਰੇ ਦੀ ਤਰ੍ਹਾਂ ਦਿਸਣ ਵਾਲੇ ਬਟਨ 'ਤੇ ਟੈਪ ਕਰੋ।' ਮਸਕ ਦੀ ਇਸ ਪੋਸਟ ਨੂੰ ਹੁਣ ਤਕ 13 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲੇ ਹਨ। ਉਥੇ ਹੀ ਇਸ ਪੋਸਟ ਨੂੰ 42 ਹਜ਼ਾਰ ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ।
ਇਹ ਵੀ ਪੜ੍ਹੋ– iPhone ਯੂਜ਼ਰਜ਼ ਲਈ WhatsApp ਲਿਆਇਆ ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ
ਪਲੇਟਫਾਰਮ 'ਤੇ ਨਵੇਂ ਬਦਲਾਅ ਦਾ ਫੈਸਲਾ ਮਸਕ ਦੁਆਰਾ ਕੱਲ੍ਹ ਰਾਤ ਆਪਣੀ ਆਫੀਸ ਟੀਮ ਦੇ ਨਾਲ ਐਕਸ 'ਤੇ 53 ਸਕਿੰਟਾਂ ਲਈ ਲਾਈਵ ਹੋਣ ਤੋਂ ਬਾਅਦ ਆਇਆ ਹੈ। ਉਸ ਸਮੇਂ ਐਲੋਨ ਮਸਕ ਨੇ ਇਸ ਆਉਣ ਵਾਲੇ ਫੀਚਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਇਕ
ਕੁਮੈਂਟ ਦਾ ਜਵਾਬ ਦਿੰਦੇ ਹੋਏ ਮਸਕ ਨੇ ਇਹ ਵੀ ਕਿਹਾ ਕਿ ਇਸ ਸਹੂਲਤ 'ਚ ਹੋਰ ਸੁਧਾਰ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ– ਸੈਕਿੰਡ ਹੈਂਡ ਕਾਰ ਖ਼ਰੀਦਣ ਤੋਂ ਪਹਿਲਾਂ ਜਾਣ ਲਓ 5 ਮਹੱਤਵਪੂਰਨ ਗੱਲਾਂ, ਕਦੇ ਨਹੀਂ ਖਾਓਗੇ ਧੋਖਾ
— Elon Musk (@elonmusk) August 4, 2023
ਵੀਡੀਓ ਡਾਊਨਲੋਡ ਕਰ ਸਕਣਗੇ ਯੂਜ਼ਰਜ਼
ਇਕ ਦਿਨ ਪਹਿਲਾਂ ਹੀ ਮਸਕ ਨੇ ਐਕਸ ਲਈ ਇਕ ਹੋਰ ਨਵੇਂ ਫੀਚਰ ਦਾ ਐਲਾਨ ਕੀਤਾ ਜੋ ਯੂਜ਼ਰਜ਼ ਨੂੰ ਵੀਡੀਓ ਡਾਊਨਲੋਡ ਕਰਨ ਦੀ ਸਹੂਲਤ ਦਿੰਦਾ ਹੈ। ਹਾਲਾਂਕਿ, ਸਿਰਫ ਵੈਰੀਫਾਈਡ ਯੂਜ਼ਰਜ਼ ਹੀ ਇਨ੍ਹਾਂ ਵੀਡੀਓ ਨੂੰ ਡਾਊਨਲੋਡ ਕਰ ਸਕਣਗੇ ਜੋ ਵੀਡੀਓ ਡਾਊਨਲੋਡ ਕਰਨ ਲਈ ਉਪਲੱਬਧ ਹੋਣਗੀਆਂ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8