ਲਾਂਚ ਹੋ ਸਕਦੈ ਰੇਨੋ ਕਵਿਡ ਦਾ ਇਲੈਕਟ੍ਰਿਕ ਵਰਜ਼ਨ
Wednesday, Feb 15, 2023 - 02:33 PM (IST)
ਆਟੋ ਡੈਸਕ- ਦੇਸ਼ 'ਚ ਲਗਾਤਾਰ ਵੱਧ ਰਹੇ ਇਲੈਕਟ੍ਰਿਕ ਵਾਹਨਾਂ ਨੂੰ ਦੇਖਦੇ ਹੋਏ ਕੰਪਨੀਆਂ ਵੀ ਇਸ ਸੈਗਮੈਂਟ 'ਚ ਆਪਣੇ ਵਾਹਨ ਲਾਂਚ ਕਰ ਰਹੀਆਂ ਹਨ। ਹਾਲਾਂਕਿ ਇਨ੍ਹਾਂ ਦੀ ਕੀਮਤ ਪੈਟਰੋਲ ਅਤੇ ਡੀਜ਼ਲ ਵਾਹਨ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਹੈ। ਅਜਿਹੇ ਖਬਰ ਸਾਹਮਣੇ ਆ ਰਹੀ ਹੈ ਕਿ ਰੇਨੋ ਕਵਿਡ ਦੇ ਇਲੈਕਟ੍ਰਿਕ ਵਰਜ਼ਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਜੇਕਰ ਕੰਪਨੀ ਦੁਆਰਾ ਇਸਦੇ ਇਲੈਕਟ੍ਰਿਕ ਵਰਜ਼ਨ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਇਸਦਾ ਮੁਕਾਬਲਾ ਟਾਟਾ ਟਿਆਗੋ ਈ.ਵੀ. ਨਾਲ ਹੋਵੇਗਾ।
ਮੌਜੂਦਾ ਸਮੇਂ 'ਚ ਇਹ ਕਾਰ ਯੂਰਪੀ ਬਾਜ਼ਾਰ 'ਚ Dacia Spring EV ਦੇ ਨਾਮ ਨਾਲ ਵੇਚੀ ਜਾ ਰਹੀ ਹੈ, ਜਦਕਿ ਚੀਨ 'ਚ ਇਹ ਕਾਰ ਰੇਨੋ ਸਿਟੀ ਦੇ ਜ਼ੈੱਡ.ਈ. ਦੇ ਨਾਮ ਨਾਲ ਵੇਚੀ ਜਾਂਦੀ ਹੈ।
ਇਲੈਕਟ੍ਰਿਕ ਮਾਡਲ ਦੇ ਚਲਦੇ ਇਸ ਵਿਚ ਕਈ ਕਾਸਮੈਟਿਕ ਅਤੇ ਮਕੈਨੀਕਲ ਬਦਲਾਅ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਸ ਵਿਚ ਪਾਵਰਫੁਲ ਬੈਟਰੀ ਪੈਕ ਦਿੱਤਾ ਜਾਵੇਗਾ। ਸਿੰਗਲ ਚਾਰਜ 'ਤੇ ਇਸ ਨਾਲ ਅਨੁਮਾਨਿਤ 230 ਤੋਂ 305 ਕਿਲੋਮੀਟਰ ਦੀ ਰੇਂਜ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਅਨੁਮਾਨਿਤ ਟਾਪ ਸਪੀਡ 125 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ। ਇਸ ਕਾਰ ਨੂੰ 10 ਲੱਖ ਰੁਪਏ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ।