ਲਾਂਚ ਹੋਈ ਦੁਨੀਆ ਦੀ ਪਹਿਲੀ ਉੱਡਣ ਵਾਲੀ ਡਰਾਇਵਰਲੈੱਸ ਕਾਰ

02/15/2017 1:42:27 PM

ਜਲੰਧਰ: ਸੜਕ ''ਤੇ ਹਰ ਸਮੇਂ ਰਹਿਣ ਵਾਲੇ ਜਾਮ ਤੋਂ ਪਰੇਸ਼ਾਨ ਲੋਕਾਂ ਲਈ ਖੁਸ਼ਖਬਰੀ ਹੈ ਕਿ ਹੁਣ ਉਨ੍ਹਾਂ ਨੂੰ ਇਸ ਜਾਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਿਉਂਕਿ ਦੁਬਈ ''ਚ ਦੁਨੀਆ ਦੀ ਪਹਿਲੀ ਉੱਡਣ ਵਾਲੀ ਡਰਾਇਵਰਲੈੱਸ ਕਾਰ ਦਾ ਨਿਰਮਾਣ ਕੀਤਾ ਗਿਆ ਜੋ ਉੱਡਣ ''ਚ ਸਮਰੱਥ ਹੋਵੇਗੀ। ਰਿਪੋਰਟ ਦੇ ਮਤਾਬਕ, ਇਹ ਕਾਰ ਆਪਣੀ ਪਹਿਲੀ ਉਡਾਨ ਜੁਲਾਈ ''ਚ ਭਰਨਾ ਸ਼ੁਰੂ ਕਰੇਗੀ। ਚਾਈਨੀਜ਼ ਕੰਪਨੀ ਦੁਆਰਾ ਦੁਬਈ ''ਚ ਇਸ ਡਰੋਨ ਟੈਕਸੀ ਨੂੰ ਪੇਸ਼ ਕੀਤਾ ਗਿਆ ਹੈ।

 

ਤੁਹਾਨੂੰ ਦੱਸ ਦਈਏ ਕਿ ਇਸ ਡਰਾਇਵਰਲੈੱਸ ਡਰੋਨ ਟੈਕਸੀ ''ਚ ਇਕ ਵਿਅਕਤੀ ਦੇ ਬੈਠਣ ਦੀ ਜਗ੍ਹਾ ਹੈ। ਸੀਟ ''ਤੇ ਬੈਠਣ ਤੋਂ ਬਾਅਦ ਸਾਹਮਣੇ ਲਗੀ ਸਕਰੀਨ ''ਤੇ ਨਿਰਦੇਸ਼ ਦੇਣ ਤੋਂ ਬਾਅਦ ਯਾਤਰਾ ਸ਼ੁਰੂ ਹੋ ਜਾਵੇਗੀ। ਇਸ ਨੂੰ ਇਕ ਕੰਟਰੋਲ ਰੂਮ ਤੋਂ ਕੰਟਰੋਲ ਕੀਤਾ ਜਾਵੇਗਾ। ਇਸ ਦਾ ਸੰਚਾਲਨ ਸ਼ਹਿਰ ਦਾ ਆਵਾਜਾਈ ਵਿਭਾਗ ਕਰੇਗਾ। ਈਹੇਂਗ 184 ਨਾਮ ਦੇ ਇਸ ਵ੍ਹੀਕਲ ''ਚ ਅੱਧੇ ਘੰਟੇ ਦੀ ਉਡਾਨ ਭਰੀ ਜਾ ਸਕੇਗੀ। ਇਸ ਨੂੰ ਕਾਰ ਨੂੰ ਰਨਵੇ ਦੀ ਜ਼ਰੂਰਤ ਨਹੀਂ ਹੋਵੇਗੀ।

-
ਚੀਨੀ ਕੰਪਨੀ ਕਰੇਗੀ ਸ਼ੁਰੂਆਤ
- ਡਰੋਨ ਟੈਕਸੀ ਵਾਲਾ ਪਹਿਲਾ ਸ਼ਹਿਰ ਹੋਵੇਗਾ ਦੁੱਬਈ
- ਇਸ ਕਵਾਡਕਾਪਟਰ ''ਚ ਇਕ ਵਿਅਕਤੀ ਉੱਡ ਕੇ ਜਾ ਸਕੇਗਾ
- 100 km/h ਹੋਵੇਗੀ ਇਸ ਦੀ ਰਫਤਾਰ, ਇਕ ਵਾਰ ''ਚ 15 ਕਿ. ਮੀ ਤੱਕ ਉਡਾਨ ਭਰੇਗੀ


Related News