ਦੁਬਈ ਦੀ Endefo ਦੀ ਭਾਰਤੀ ਬਾਜ਼ਾਰ ''ਚ ਐਂਟਰੀ, ਸਮਾਰਟਵਾਚ, ਸਪੀਕਰ ਸਣੇ ਲਾਂਚ ਕੀਤੇ ਕਈ ਪ੍ਰੋਡਕਟ

07/11/2023 4:25:47 PM

ਗੈਜੇਟ ਡੈਸਕ- ਦੁਬਈ ਦੀ ਇਲੈਕਟ੍ਰੋਨਿਕ ਕੰਪਨੀ Endefo ਨੇ ਭਾਰਤੀ ਬਾਜ਼ਾਰ 'ਚ ਧਮਾਕੇਦਾਰ ਐਂਟਰੀ ਕੀਤੀ ਹੈ। Endefo ਨੇ ਇਕੱਠੇ 6 ਪ੍ਰੋਡਕਟ ਲਾਂਚ ਕੀਤੇ ਹਨ ਜਿਨ੍ਹਾਂ 'ਚ ਸਮਾਰਟਵਾਚ ਤੋਂ ਲੈ ਕੇ ਸਪੀਕਰ ਅਤੇ ਪਾਵਰਬੈਂਕ ਤਕ ਸ਼ਾਮਲ ਹਨ। Endefo ਨੇ ਸਮਾਰਟਵਾਚ ਦੇ Enfit MAX, Enfit Plus ਅਤੇ Enfit BOLD ਮਾਡਲ ਪੇਸ਼ ਕੀਤੇ ਹਨ, ਉਥੇ ਹੀ Enbuds 10 True ਈਅਰਬਡਸ, Glam ਵੁਡਨ ਸਪੀਕਰ, Entunz Mega ਸਪੀਕਰ, Entunz JAZZ ਟਰਾਲੀ ਸਪੀਕਰ, ED10 10000mAh 12W ਪਾਵਰਬੈਂਕ ਅਤੇ SW101 140W ਸਾਊਂਡਬਾਰ ਵੀ ਲਾਂਚ ਕੀਤੇ ਹਨ। Endefo ਦੇ ਇਨ੍ਹਾਂ ਸਾਰੇ ਪ੍ਰੋਡਕਟ ਦੀ ਵਿਕਰੀ 15 ਜੁਲਾਈ ਤੋਂ ਐਮਾਜ਼ੋਨ ਇੰਡੀਆ ਸਣੇ ਦੇਸ਼ ਦੇ 2000+ ਰਿਟੇਲ ਸਟੋਰਾਂ 'ਤੇ ਹੋਵੇਗੀ।

Endefo Enfit MAX ਸਮਾਰਟਵਾਚ ਦੀ ਕੀਮਤ 5,999 ਰੁਪਏ ਹੈ ਪਰ ਐਮਾਜ਼ੋਨ ਪ੍ਰਾਈਮ ਡੇ ਸੇਲ 'ਚ ਇਸਨੂੰ 1,599 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕੇਗਾ। ਇਸ ਵਾਚ 'ਚ 1.96 ਇੰਚ ਦੀ ਸਕਰੀਨ ਹੈ। ਇਸਤੋਂ ਇਲਾਵਾ ਇਸ ਵਿਚ ਬਲੂਟੁੱਥ ਕਾਲਿੰਗ ਦਿੱਤੀ ਗਈ ਹੈ। ਵਾਚ 'ਚ 135 ਤੋਂ ਜ਼ਿਆਦਾ ਸਪੋਰਟਸ ਮੋਡ ਦਿੱਤੇ ਗਏ ਹਨ। ਇਸ ਵਿਚ ਹਾਰਟ ਰੇਟ ਸੈਂਸਰ, ਬਲੱਡ ਪ੍ਰੈਸ਼ਰ ਸੈਂਸਰ, ਬਲੱਡ ਆਕਸੀਜਨ ਟ੍ਰੈਕਰ ਵਰਗੇ ਫੀਚਰਜ਼ ਹਨ। 

Enfit Plus ਸਮਾਰਟਵਾਚ ਦੀ ਕੀਮਤ 5,999 ਰੁਪਏ ਹੈ ਪਰ ਇਸਦੀ ਵਿਕਰੀ 1,399 ਰੁਪਏ 'ਚ ਹੋਵੇਗੀ। ਵਾਚ ਦੇ ਨਾਲ 1.69 ਇੰਚ ਦੀ ਸਕਰੀਨ ਦੇ ਨਾਲ ਜਿੰਕ ਅਲੌਏ ਦੀ ਬਾਡੀ ਹੈ। ਇਸ ਵਿਚ ਬਲੂਟੁੱਥ ਕਾਲਿੰਗ ਵੀ ਹੈ ਅਤੇ 35 ਤੋਂ ਜ਼ਿਆਦਾ ਸਪੋਰਟਸ ਮੋਡ ਹਨ। ਇਸ ਵਿਚ ਵੀ ਬਲੱਡ ਪ੍ਰੈਸ਼ਰ ਅਤੇ ਬਲੱਡ ਆਕਸੀਜਨ ਵਰਗੇ ਹੈਲਥ ਫੀਚਰਜ਼ ਹਨ। 

Endefo Enfit BOLD ਵਾਚ ਨੂੰ 6,999 ਰੁਪਏ ਦੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ ਪਰ ਇਸਨੂੰ 1,499 ਰੁਪਏ 'ਚ ਖਰੀਦਿਆ ਜਾ ਸਕੇਗਾ। ਇਸ ਵਿਚ ਵੀ ਮੈਟਲ ਬਾਡੀ ਮਿਲਦੀ ਹੈ। ਇਸਤੋਂ ਇਲਾਵਾ ਇਸ ਵਿਚ 1.32 ਇੰਚ ਦੀ ਡਿਸਪਲੇਅ ਹੈ।

Endefo Enbuds 10 ਦੀ ਕੀਮਤ 1,599 ਰੁਪਏ ਹੈ ਪਰ ਸੇਲ ਵਿਚ ਇਸਨੂੰ 799 ਰੁਪਏ 'ਚ ਖਰੀਦਿਆ ਜਾ ਸਕੇਗਾ। ਇਸ ਵਿਚ JL6983D2 ਚਿੱਪਸੈੱਟ ਹੈ ਅਤੇ ਇਸ ਵਿਚ ਬਲੂਟੁੱਥ 5.1 ਹੈ। ਇਸ ਵਿਚ 300mAh ਦੀ ਬੈਟਰੀ ਹੈ ਜਿਸਨੂੰ ਲੈ ਕੇ ਕੁੱਲ 20 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। ਵਾਟਰ ਰੈਸਿਸਟੈਂਟ ਲਈ ਇਸਨੂੰ IPX5 ਦੀ ਰੇਟਿੰਗ ਮਿਲੀ ਹੈ।

Endefo Glam Wooden ਸਪੀਕਰ ਦੀ ਕੀਮਤ 1,599 ਰੁਪਏ ਹੈ ਪਰ ਇਸਨੂੰ 899 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕੇਗਾ। ਇਸਦੇ ਨਾਲ 12 ਵਾਚ ਦਾ ਆਊਟਪੁਟ ਮਿਲਦਾ ਹੈ। ਇਸਤੋਂ ਇਲਾਵਾ ਇਸ ਵਿਚ ਐੱਫ.ਐੱਮ. ਰੇਡੀਓ ਵੀ ਹੈ। ਇਸ ਸਪੀਕਰ 'ਚ 1200mAh ਦੀ ਬੈਟਰੀ ਹੈ।


Rakesh

Content Editor

Related News