ਡਿਊਲ ਸਿਮ ਸਮਰਾਟਫੋਨ ਨੂੰ ਹੋਰ ਵੀ ਬਿਹਤਰ ਬਣਾਉਂਦੇ ਹਨ ਇਹ Chipset

Wednesday, Aug 30, 2017 - 08:48 PM (IST)

ਡਿਊਲ ਸਿਮ ਸਮਰਾਟਫੋਨ ਨੂੰ ਹੋਰ ਵੀ ਬਿਹਤਰ ਬਣਾਉਂਦੇ ਹਨ ਇਹ Chipset

ਜਲੰਧਰ— ਤੁਹਾਡਾ ਸਮਾਰਟਫੋਨ ਕਿੰਨਾ ਬਿਹਤਰ ਹੈ ਉਹ ਡਿਵਾਈਸ ਦੇ ਅੰਦਰ ਲੱਗੇ ਚਿੱਪਸੈੱਟ 'ਤੇ ਨਿਰਭਰ ਕਰਦਾ ਹੈ। ਕਵਾਲਕਾਮ, ਮੀਡੀਆਟੇਕ, ਇੰਟੈਲ, ਸਨੈਪਡਰੈਗਨ ਅਤੇ ਸੈਮਸੰਗ ਕੁਝ ਵੱਡੇ ਨਾਂ ਹਨ, ਜੋ ਚਿੱਪਸੈੱਟ ਮਾਰਕੀਟ 'ਚ ਪ੍ਰਮੁੱਖਤਾ ਲਈ ਜਾਣੇ ਜਾਂਦੇ ਹਨ। ਇਹ ਪ੍ਰੋਸੈਸਰ ਬਜਟ, ਮਿਡਰੇਂਜ ਅਤੇ ਹਾਈ ਰੇਂਜ ਸਮਾਰਟਫੋਨ 'ਚ ਇਸਤੇਮਾਲ ਕੀਤੇ ਜਾਂਦੇ ਹਨ।
ਮੋਬਾਇਲ ਸੀ. ਪੀ. ਯੂ. ਡਿਵੀਜਨ 'ਚ ਮੁਕਾਬਲਾ ਉਨ੍ਹਾਂ ਹੀ ਤੇਜ਼ ਹੈ, ਜਿਨ੍ਹਾਂ ਕਿ ਮੌਜੂਦਾ ਸਮੇਂ 'ਚ ਸਮਾਰਟਫੋਨ ਬਾਜ਼ਾਰ 'ਚ। ਹੁਣ ਮੀਡੀਆਟੇਕ ਨੇ ਹੇਲੀਓ ਪੀ ਰੇਂਜ 'ਚ ਦੋ ਨਵੇਂ ਮਿਡ-ਰੇਂਜ ਪ੍ਰੋਸੈਸਰ ਲਾਂਚ ਕੀਤੇ ਹਨ। Helio P23 ਅਤੇ Helio P30 ਮਿਡ ਰੇਂਜ ਵੈਲਿਯੂ ਫੋਨ ਦੇ ਲਿਹਾਜ ਨਾਲ ਬਿਹਤਰ ਹੈ। 
Helio P23 ਬਦਲਦੇ ਡਿਜੀਟਲ ਯੁੱਗ 'ਚ 4G Volte ਲਈ ਇਕ ਤੋਹਫਾ ਹੈ। ਇਹ ਨਵਾਂ ਚਿਪਸੈੱਟ ਦੁਨੀਆ ਦੇ ਪਹਿਲੇ 4ਜG Volte ਡਿਊਲ ਸਿਮ ਸਮਾਰਟਫੋਨ ਨੂੰ ਸਪੋਰਟ ਕਰੇਗਾ। ਆਸਾਨ ਭਾਸ਼ਾ 'ਚ ਸਮਝੀਏ ਤਾਂ ਤੁਹਾਨੂੰ ਐੱਲ. ਟੀ. ਈ. ਬੈਂਡ 'ਤੇ ਵਾਇਸ ਨਾਲ ਹਾਈ-ਸਪੀਡ 4ਜੀ ਦੀ ਵਰਤੋਂ ਲਈ ਹੁਣ ਤੁਹਾਨੂੰ ਸਿਮ ਕਾਰਡ ਨੂੰ ਸਵੈਪ ਕਰਨ ਦੀ ਜ਼ਰੂਰਤ ਨਹੀਂ ਹੈ।
Mediatek Helio P23 ਅਤੇ P30 ਡਿਊਲ ਕੈਮਰੇ ਨੂੰ ਸਪੋਰਟ ਕਰਨ ਵਾਲਾ ਹੈ। Helio P23 13+13 ਮੈਗਾਪਿਕਸਲ ਡਿਊਲ ਕੈਮਰਾ ਅਤੇ ਸਿੰਗਲ 24 ਮੈਗਾਪਿਕਸਲ ਸੈਂਸਰ ਨੂੰ ਸਪੋਰਟ ਕਰਦਾ ਹੈ। ਜਦਕਿ ਦੂਜੀ ਪਾਸੇ Helio P30 16+16 ਮੈਗਾਪਿਕਸਕਲ ਡਿਊਲ ਕੈਮਰਾ Configuration ਨੂੰ ਸਪੋਰਟ ਕਰਦਾ ਹੈ।
Mediatek P30 ਅਤੇ P23 ਇਸ ਸਾਲ ਦੀ ਚੌਥੀ ਤਿਮਾਹੀ ਤਕ ਬਾਜ਼ਾਰ 'ਚ ਉਪਲੱਬਧ ਹੋਵੇਗਾ। ਜਿੱਥੇ ਇਕ ਹੋਰ P30 ਗਲੋਬਲੀ ਅਵੈਲੇਬਲ ਹੋਵੇਗਾ, ਉੱਥੇ ਦੂਜੇ ਪਾਸੇ P23 ਨੂੰ ਸ਼ੁਰੂਆਤੀ ਤੌਰ 'ਤੇ ਚੀਨ 'ਚ ਲਾਂਚ ਕੀਤਾ ਜਾਵੇਗਾ।


Related News