Huawei P40 ਦੇ ਕੇਸ ਰੈਂਡਰ ''ਚ ਦਿਖੀ ਡਿਊਲ ਪੰਚ-ਹੋਲ ਡਿਸਪਲੇਅ

01/16/2020 1:40:45 AM

ਗੈਜੇਟ ਡੈਸਕ—ਚਾਈਨੀਜ਼ ਟੈੱਕ ਕੰਪਨੀ ਹੁਵਾਵੇਈ ਦੇ ਨਵੇਂ ਫਲੈਗਸ਼ਿਪ ਸਮਾਰਟਫੋਨਸ Huawei P40 ਅਤੇ Huawei P40 Pro ਨਾਲ ਜੁੜੇ CAD ਰੈਂਡਰਸ ਦਸੰਬਰ, 2019 'ਚ ਸਾਹਮਣੇ ਆਏ ਸਨ। ਇਨ੍ਹਾਂ ਰੈਂਡਰਸ ਨੂੰ ਲੀਕਸਟਰ Onleaks ਵੱਲੋਂ ਸ਼ੇਅਰ ਕੀਤਾ ਗਿਆ ਸੀ ਅਤੇ ਪੀ40 ਲਾਈਨਅਪ ਦੇ ਡਿਵਾਈਸੇਜ਼ ਨਾਲ ਜੁੜੀ ਕੀ-ਡੀਟੇਲਸ ਇਨ੍ਹਾਂ 'ਚ ਸਾਹਮਣੇ ਆਈਆਂ ਸਨ। ਇਕ ਟਿਪਸਟਰ ਮੁਤਾਬਕ ਹੁਵਾਵੇਈ ਪੀ40 ਦੇ ਨਵੇਂ ਰੈਂਡਰਸ ਸਾਹਮਣੇ ਆਏ ਹਨ ਜਿਨ੍ਹਾਂ 'ਚ ਫੋਨ ਦੇ ਡਿਜ਼ਾਈਨ ਤੋਂ ਲੈ ਕੇ ਹਾਰਡਵੇਅਰ ਅਤੇ ਸਪੈਸੀਫਿਕੇਸ਼ਨਸ ਤਕ ਦੀ ਡੀਟੇਲਸ ਸਾਹਮਣੇ ਆਈਆਂ ਹਨ। ਲੇਟੈਸਟ ਰੈਂਡਰਸ ਤੋਂ ਸਾਹਮਣੇ ਆਇਆ ਹੈ ਕਿ ਹੁਵਾਵੇਈ ਦੇ ਪੀ40 ਸਮਾਰਟਫੋਨ 'ਚ ਪੂਰੀ ਤਰ੍ਹਾਂ ਬੈਜਲ-ਲੇਸ ਡਿਸਪਲੇਅ ਯੂਜ਼ਰਸ ਨੂੰ ਮਿਲੇਗੀ। ਸੈਲਫੀ ਕੈਮਰੇ ਲਈ ਇਸ 'ਚ ਪਿਲ-ਸ਼ੇਪ ਦੀ ਪੰਚ ਹੋਲ ਟਾਪ-ਰਾਈਟ ਕਾਰਨਰ 'ਚ ਦਿੱਤਾ ਗਿਆ ਹੈ। ਇਸ ਤਰ੍ਹਾਂ ਕਨਫਰਮ ਹੋ ਗਿਆ ਹੈ ਕਿ ਹੁਵਾਵੇਈ ਆਪਣੇ ਨਵੇਂ ਡਿਵਾਈਸ 'ਚ ਡਿਊਲ ਸੈਲਫੀ ਕੈਮਰੇ ਦੇਣ ਵਾਲੀ ਹੈ।

ਇਸ ਤੋਂ ਇਲਾਵਾ ਸਮਾਰਟਫੋਨ 'ਚ ਵਾਲਿਊਮ ਰਾਕਰਸ ਅਤੇ ਪਾਵਰ ਬਟਨ ਸੱਜੇ ਪਾਸੇ ਦਿੱਤਾ ਗਿਆ ਹੈ। ਰੀਅਰ ਪੈਨਲ 'ਤੇ ਹੁਵਾਵੇਈ ਪੀ40 'ਚ Leica ਵੱਲੋਂ ਡਿਵੈੱਲਪ ਕੀਤਾ ਗਿਆ ਟ੍ਰਿਪਲ ਕੈਮਰਾ ਸੈਟਅਪ ਹੈ। ਨਾਲ ਹੀ ਇਸ 'ਚ ਡਿਊਲ ਐੱਲ.ਈ.ਡੀ. ਫਲੈਸ਼ ਦਿਖ ਰਹੀ ਹੈ। ਹਾਲਾਂਕਿ ਇਸ 'ਚ 3.5ਐੱਮ.ਐੱਮ. ਆਡੀਓ ਜੈੱਕ ਨਹੀਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੁਵਾਵੇਈ ਦੀ ਨਵੀਂ ਫਲੈਗਸ਼ਿਪ ਸੀਰੀਜ਼ ਦੇ ਪ੍ਰੋ ਵੇਰੀਐਂਟ ਨਾਲ ਜੁੜੀਆਂ ਕਈ ਡੀਟੇਲਸ ਅਤੇ ਲੀਕਸ ਵੀ ਸਾਹਮਣੇ ਆਈਆਂ ਹਨ। ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਚ 2 ਸੈਲਫੀ ਕੈਮਰਾ ਸੈਂਸਰ ਅਤੇ 5 ਰੀਅਰ ਕੈਮਰਾ ਦਿੱਤੇ ਜਾ ਸਕਦਾ ਹੈ।

ਅਜਿਹਾ ਹੋਵੇਗਾ ਪ੍ਰੋ ਵੇਰੀਐਂਟ
ਲੀਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਵਾਵੇਈ ਪੀ40 ਪ੍ਰੋ ਸਮਾਰਟਫੋਨ 6.5 ਤੋਂ 6.7 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ ਅਤੇ ਫੋਨ ਦੇ ਬੈਕ ਪੈਨਲ 'ਚ ਰੈਕਟੈਂਗੁਲਰ ਕੈਮਰਾ ਮਾਡਿਊਲ ਹੋਵੇਗਾ। ਲੀਕ 'ਚ ਹੁਵਾਵੇਈ ਦੇ ਪੀ40 ਪ੍ਰੋ ਨੂੰ ਬਲੂ ਕਲਰ 'ਚ ਦਿਖਾਇਆ ਗਿਆ ਹੈ। ਇਕ ਰਿਪੋਰਟ ਮੁਤਾਬਕ ਸਮਾਰਟਫੋਨ ਦੇ ਲੀਕਸ ਪੈਨਲ ਤੋਂ ਪਤਾ ਲੱਗਦਾ ਹੈ ਕਿ ਇਸ 'ਚ ਨੌਚਲੈਸ ਡਿਸਪਲੇਅ ਹੋਵੇਗੀ। ਇਸ ਸਮਾਰਟਫੋਨ ਦੀ ਚੀਨ 'ਚ ਕੀਮਤ 4000-5000 ਯੁਆਨ (ਕਰੀਬ 40,500 ਤੋਂ 50,700 ਰੁਪਏ) ਵਿਚਾਲੇ ਹੋਵੇਗੀ।


Karan Kumar

Content Editor

Related News