ਸਰਦੀ ਅਤੇ ਗਰਮੀ ਤੋਂ ਬਚਾਉਣ ''ਚ ਮਦਦ ਕਰੇਗਾ ਇਹ ਇਲੈਕਟ੍ਰਾਨਿਕ ਸਕਾਰਫ

Wednesday, Nov 30, 2016 - 12:59 PM (IST)

ਸਰਦੀ ਅਤੇ ਗਰਮੀ ਤੋਂ ਬਚਾਉਣ ''ਚ ਮਦਦ ਕਰੇਗਾ ਇਹ ਇਲੈਕਟ੍ਰਾਨਿਕ ਸਕਾਰਫ
ਜਲੰਧਰ— ਡੋਇਲ ਕੰਪਨੀ ਨੇ ਇਕ ਇਲੈਕਟ੍ਰਾਨਿਕ ਸਕਾਰਫ ਪੇਸ਼ ਕੀਤਾ ਹੈ। ਇਸ ਨੂੰ ਪਰਸਨਲ ਏ. ਸੀ. ਦੇ ਤੌਰ ''ਤੇ ਜਾਣਿਆ ਜਾਂਦਾ ਹੈ ਜੋ ਇਕ ਹੀਟਿੰਗ ਅਤੇ ਕੂਲਿੰਗ ਵਿਅਰੇਬਲ ਡਿਵਾਇਸ ਹੈ। ਇਹ ਅਡਜ਼ਸਟੇਬਲ ਨੇਕ ਸਾਈਜ਼ ਦੀ ਇਗੋਨੋਮਿਕ ਡਿਜ਼ਾਈਨ ''ਚ ਉਪਲੱਬਧ ਹੈ। ਇਹ ਇਲੈਕਟ੍ਰਾਨਿਕ ਸਕਾਰਫ ਇਸਤੇਮਾਲ ਕਰਨ ''ਚ ਆਸਾਨ ਹੈ। ਕਿਸੇ ਵੀ ਵਾਤਾਵਰਣ ''ਚ ਇਸਤੇਮਾਲ ਦੇ ਲਿਹਾਜ ਨਾਲ ਇਹ ਹਲਕਾ ਹੁੰਦਾ ਹੈ, ਫਿਰ ਭਾਵੇਂ ਗਰਮੀ ਨਾਲ ਤੱਪਦੇ ਦਿਨਾਂ ਦੇ ਮਾਹੌਲ ਨੂੰ ਠੰਢਾ ਕਰਨਾ ਹੋਵੇ ਜਾਂ ਫਿਰ ਸਰਦੀ ''ਚ ਗਰਮੀ ਦਾ ਅਹਿਸਾਸ ਬਣਾਈ ਰੱਖਣਾ ਹੋਵੇਂ। 
ਅੋਵਰਹੀਟਿੰਗ ਨੂੰ ਰੋਕਦਾ ਹੈ ਇਹ ਸਕਾਰਫ—
ਆਟੋਮੈਟਿਕ ਸੈਫਟੀ ਸ਼ਾਟ ਆਫ ਡਿਵਾਈਸ, ਅੋਵਰਕਰੈਂਟ ਅਤੇ ਅੋਵਰਹੀਟਿੰਗ ਨੂੰ ਰੋਕਦਾ ਹੈ। ਇਹ ਬਿਹਤਰੀਨ ਡਿਜ਼ਾਈਨ ਕੀਤਾ ਗਿਆ ਸਮਾਰਟ ਉਪਕਰਣ ਊਰਜਾ ਕਿਫਾਇਤੀ ਹੈ, ਜੋ ਵਾਤਾਵਰਣ ਦੇ ਹਿਸਾਬ ਨਾਲ ਨਿੱਜੀ ਤਾਪਮਾਨ ਨੂੰ ਨਿਯੰਤਰਿਤ ਕਰਦਾ ਹੈ ਤਾਂ ਕਿ ਤੁਹਾਡੇ ਆਰਾਮ ''ਚ ਕੋਈ ਗੜਬੜ ਨਾ ਹੋਵੇ। ਇਹ ਇਕ ਬਾਰਹੀ ਬੈਟਰੀ ਪੈਕ ''ਤੇ ਕੰਮ ਕਰਦਾ ਹੈ ਅਤੇ ਇਸ ਨੂੰ ਕੈਪਿੰਕ, ਏਅਰ ਟ੍ਰੈਵਲਿੰਗ, ਖੇਡਣ ਆਦਿ ਦੇ ਸਮੇਂ ਕੀਤੇ ਵੀ ਨਾਲ ਲੈ ਕੇ ਦਾ ਸਕਦੇ ਹਾਂ। ਜਿੰਨ੍ਹਾਂ ਨੂੰ ਮੌਸਮ ਦੇ ਤਾਪਮਾਨ ''ਚ ਬਦਲਾਅ ਦੇ ਕਾਰਨ ਕਈ ਵਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਲਈ ਇਹ ਇਕ ਵੱਡੀ ਰਾਹਤ ਦੇ ਸਕਦਾ ਹੈ।
ਇਹ ਥਰਮੋਇਲੈਕਟ੍ਰਾਨਿਕ ਟੈਕਨਾਲੋਜੀ ਅਤੇ ਵਿਸ਼ੇਸ਼ ਤੌਰ ''ਤੇ ਵਿਕਸਿਤ 3ਡੀ ਰਿਫਲਕਸ ਏਅਰਫਲੋ ਸਿਸਟਮ ਨਾਲ ਪਹਿਲਾਂ ਪੇਟੈਂਟਿਡ ਕੂਲਿੰਗ ਅਤੇ ਹੀਟਿੰਗ 2 ਇੰਚ 1 ਵਿਅਰੇਬਲ ਡਿਵਾਈਸ ਹੈ। ਇਹ ਬਿਨ੍ਹਾਂ ਕਿਸੇ ਕੂਲੇਂਟਸ, ਆਈਸ ਜਾਂ ਪਾਣੀ ਦੇ ਗਰਮੀ ਅਤੇ ਸਰਦੀ ਦੋਵਾਂ ਦੀਆਂ ਸਥਿਤੀਆਂ ''ਚ ਵੀ ਉਪਯੋਗਤਾਵਾਂ ਲਈ ਸਥਾਈ ਤਾਪਮਾਨ ਆਊਟਪੁੱਟ ਨੂੰ ਬਰਕਰਾਰ ਰੱਖਦਾ ਹੈ। ਇਹ ਉਪਯੋਗਤਾਵਾਂ ਨੂੰ ਇਨਸਾਨਾਂ ਦੀ ਚਮੜੀ ਦੇ ਅਪ੍ਰਤੱਖ ਸੰਪਰਕ ਦੇ ਨਾਲ ਬਾਡੀ ਏਅਰ ਕੰਡੀਸ਼ਨਿੰਗ ਪ੍ਰਦਾਨ ਕਰਦਾ ਹੈ ਤਾਂ ਕਿ ਜ਼ਿਆਦਾ ਦੇਰ ਤੱਕ ਇਸ ਨੂੰ ਪਹਿਨਣ ਨਾਲ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀਆਂ ਪੈਦਾ ਨਾ ਹੋਵੇ। ਇਹ ਪ੍ਰੋਡੈਕਟ ਆਸਾਨ ਇਸਤੇਮਾਲ ਲਈ ਪੇਸ਼ ਕੀਤਾ ਗਿਆ ਹੈ ਅਤੇ ਇਹ ਉੂਰਜਾ ਅਤੇ ਪੈਸਿਆਂ ਦੀ ਬਚੱਤ ਕਰਦਾ ਹੈ।
ਡੋਇਲ ਇੰਟਰਨੈਸ਼ਨਲ ਪ੍ਰਾ. ਲਿ. ਦੇ ਡਾਇਰੈਕਟਰ ਸੁਦੀਪ ਡੇ ਨੇ ਕਿਹਾ, ''ਮੈਨੂੰ ਭਾਰਤੀ ਬਾਜ਼ਾਰ ''ਚ ਡੋਇਲ ਜੀ2ਟੀ ਇਲੈਕਟ੍ਰਾਨਿਕ ਵਿਅਰੇਬਲ ਸਕਾਰਫ ਪੇਸ਼ ਕਰਦੇ ਹੋਏ ਕਾਫੀ ਖੁਸ਼ੀ ਹੈ। ਜਿਸ ਨੂੰ ਆਮਤੌਰ ''ਤੇ ਪਰਸਨਲ ਏ. ਸੀ. ਕਿਹਾ ਜਾਂਦਾ ਹੈ।

Related News