ਸਾਧਾਰਣ ਫੋਨ ਤੋਂ 4K ਵੀਡੀਓ ਰਿਕਾਰਡ ਕਰਨ ''ਚ ਮਦਦ ਕਰੇਗਾ ਇਹ ਡਿਵਾਈਸ
Sunday, Aug 28, 2016 - 06:21 PM (IST)

ਜਲੰਧਰ-ਸਮਾਰਟਫੋਨ ਨਾਲ ਦੂਰ ਦੇ ਆਬਜੈਕਟ ਕੈਪਚਰ ਕਰਨ ਲਈ DJI ਕੰਪਨੀ ਨੇ ਨਵਾਂ Osmo + ਹੈਂਡਹੈਲਡ ਇੰਟੀਗ੍ਰੇਟਿਡ ਜ਼ੂਮ ਕੈਮਰਾ ਲਾਂਚ ਕੀਤਾ ਹੈ ਜੋ 3.5x ਆਪਟੀਕਲ ਜ਼ੂਮ ਅਤੇ 2x ਡਿਜ਼ੀਟਲ ਜ਼ੂਮ ਫੀਚਰ ਦਵੇਗਾ ਜਿਸ ਦੇ ਨਾਲ ਤੁਸੀਂ ਦੂਰੀ ਤੋਂ ਵੀ HD ਕੁਆਲਿਟੀ ਵੀਡੀਓ ਕੈਪਚਰ ਕਰ ਸਕਦੇ ਹੋ।
ਇਸ ਕੈਮਰੇ ਵਲੋਂ ਤੁਸੀਂ ਫੋਨ ਨੂੰ ਅਟੈਚ ਕਰ 30fps ਦੀ ਸਪੀਡ ਨਾਲ 4K ਵੀਡੀਓ ਅਤੇ 100fps ਦੀ ਸਪੀਡ ਨਾਲ ਫੁਲ HD ਵੀਡੀਓ ਬਣਾ ਸਕਦੇ ਹੋ।ਖਾਸ ਗੱਲ ਹੈ ਕਿ ਇਹ ਕੈਮਰਾ RAW ਫਾਇਲ ਫਾਰਮੈਂਟ ''ਚ ਵੀ 12-ਮੈਗਾਪਿਕਸਲ ਸਟਿੱਲ ਇਮੇਜ ਕੈਪਚਰ ਕਰ ਸਕਦਾ ਹੈ। DJI GO ਐਪ ਦੇ ਨਾਲ ਕੰਮ ਕਰਨ ਵਾਲੇ ਇਸ ਕੈਮਰੇ ਦੀ ਭਾਰਤ ''ਚ ਕੀਮਤ 56,000 ਰੁਪਏ ਹੈ