ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹੈ ਡਿਸਕਾਊਂਟ

Sunday, Jul 31, 2016 - 07:51 PM (IST)

ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹੈ ਡਿਸਕਾਊਂਟ
ਜਲੰਧਰ-ਫਲਿੱਪਕਾਰਟ ਸੈਮਸੰਗ ਦੇ ਕੁੱਝ ਸਮਾਰਟਫੋਂਸ ''ਤੇ ਡਿਸਕਾਊਂਟ ਦੇ ਰਿਹਾ ਹੈ ਜਿਨ੍ਹਾਂ ''ਚ ਸੈਮਸੰਗ ਦਾ ਗਲੈਕਸੀ ਜੇ5 (2016) ਸਮਾਰਟਫੋਨ ਅਤੇ ਗਲੈਕਸੀ ਆਨ 7 ਸ਼ਾਮਿਲ ਹੈ। ਗਲੈਕਸੀ ਜੇ5 (2016) ਜੋ 12,490 ਰੁਪਏ ''ਚ ਉਪਲੱਬਧ ਹੈ, ਲਈ 1,500 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।ਗਲੈਕਸੀ ਜੇ5 (2016) ਨੂੰ ਮਈ ''ਚ ਲਾਂਚ ਕੀਤਾ ਗਿਆ ਸੀ ਅਤੇ ਇਹ 5.2 ਇੰਚ ਦੀ ਐੱਚ.ਡੀ. ਡਿਸਪਲੇ ਦੇ ਨਾਲ ਆਉਂਦਾ ਹੈ।ਇਸ ''ਚ 1.2GHz ਕਵਾਰਡ-ਕੋਰ ਪ੍ਰੋਸੈਸਰ 2 ਜੀ.ਬੀ. ਰੈਮ, 16 ਜੀ.ਬੀ. ਸਟੋਰੇਜ ,128 ਜੀ.ਬੀ. ਮਾਈਕ੍ਰੋਐੱਸ.ਡੀ. ਸਟੋਰੇਜ ਦਿੱਤੀ ਗਈ ਹੈ। ਇਸ ''ਚ 3100 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਅਤੇ ਇਹ ਐੱਸ ਬਾਈਕ ਮੋੜ ਦੇ ਨਾਲ ਆਉਂਦਾ ਹੈ।ਫੋਨ ''ਚ 13 ਐੱਮ.ਪੀ. ਦਾ ਐੱਫ1.9 ਅਪਰਚਰ ਵਾਲਾ ਰਿਅਰ ਕੈਮਰਾ ਅਤੇ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ ਅਤੇ 5 ਐੱਮ.ਪੀ. ਐੱਫ1.9 ਫਰੰਟ ਕੈਮਰਾ ਲੱਗਾ ਹੈ ।  
 
ਗੈਲੇਕਸੀ ਆਨ7 9, 910 ਰੁਪਏ ''ਚ ਉਪਲੱਬਧ ਹੈ। ਗਲੈਕਸੀ ਆਨ 7 ''ਚ 5.50 ਇੰਚ ਦੀ 720ਪੀ ਡਿਸਪਲੇ ਲੱਗੀ ਹੈ ਅਤੇ 1.2GHz ਕਵਾਰਡ-ਕੋਰ ਸਨੈਪਡ੍ਰੈਗਨ 410 ਪ੍ਰੋਸੈਸਰ 1.5 ਜੀ.ਬੀ. ਰੈਮ ਦੇ ਨਾਲ ਲੱਗਾ ਹੈ। ਫੋਨ ''ਚ 8 ਜੀ.ਬੀ. ਇਨਬਿਲਟ ਸਟੋਰੇਜ ਅਤੇ 128 ਜੀ.ਬੀ. ਮਾਈਕ੍ਰੋਐੱਸ.ਡੀ. ਕਾਰਡ ਸਟੋਰੇਜ ਦਿੱਤੀ ਗਈ ਹੈ । 13 ਮੇਗਾਪਿਕਸਲ ਮੁੱਖ ਕੈਮਰੇ ਦੇ ਨਾਲ ਫੋਨ ''ਚ 5 ਮੈਗਾਪਿਕਸਲ ਸੈਲਫੀ ਸ਼ੂਟਰ ਲੱਗਾ ਹੈ।

Related News