24 ਤੋਂ 27 ਮਈ ਤੱਕ ਅਲਰਟ ਜਾਰੀ! ਇਨ੍ਹਾਂ ਸੂਬਿਆਂ ਲਈ IMD ਨੇ ਦੇ''ਤੀ ਵਾਰਨਿੰਗ

Friday, May 22, 2026 - 05:58 PM (IST)

24 ਤੋਂ 27 ਮਈ ਤੱਕ ਅਲਰਟ ਜਾਰੀ! ਇਨ੍ਹਾਂ ਸੂਬਿਆਂ ਲਈ IMD ਨੇ ਦੇ''ਤੀ ਵਾਰਨਿੰਗ

ਨਵੀਂ ਦਿੱਲੀ- ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਅਗਲੇ 6 ਤੋਂ 7 ਦਿਨਾਂ ਤੱਕ ਭਿਆਨਕ 'ਲੂ' (Heatwave) ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਪੰਜਾਬ ਅਤੇ ਹਰਿਆਣਾ ਲਈ ਅਲਰਟ

ਮੌਸਮ ਵਿਭਾਗ ਅਨੁਸਾਰ, 22 ਤੋਂ 28 ਮਈ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ 'ਚ ਲੂ ਚੱਲਣ ਦੀ ਪੂਰੀ ਸੰਭਾਵਨਾ ਹੈ। ਖਾਸ ਤੌਰ 'ਤੇ 24 ਤੋਂ 27 ਮਈ ਦੇ ਵਿਚਕਾਰ ਇਨ੍ਹਾਂ ਖੇਤਰਾਂ 'ਚ 'ਭਿਆਨਕ ਲੂ' ਦੀ ਸਥਿਤੀ ਬਣੀ ਰਹਿ ਸਕਦੀ ਹੈ, ਜਿਸ ਕਾਰਨ ਤਾਪਮਾਨ 'ਚ ਭਾਰੀ ਵਾਧਾ ਹੋਣ ਦਾ ਅਨੁਮਾਨ ਹੈ।

ਰਾਜਸਥਾਨ ਦੇ ਕੁਝ ਹਿੱਸਿਆਂ 'ਚ 22 ਤੋਂ 28 ਮਈ ਦੌਰਾਨ ਲੂ ਚੱਲੇਗੀ, ਜਦੋਂ ਕਿ ਪੱਛਮੀ ਰਾਜਸਥਾਨ 'ਚ 24 ਤੋਂ 28 ਮਈ ਤੱਕ ਸਥਿਤੀ ਬਹੁਤ ਗੰਭੀਰ ਹੋ ਸਕਦੀ ਹੈ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਵੀ 22 ਤੋਂ 28 ਮਈ ਤੱਕ ਲੂ ਚੱਲਣ ਦੀ ਸੰਭਾਵਨਾ ਹੈ, ਜਦਕਿ ਪੂਰਬੀ ਉੱਤਰ ਪ੍ਰਦੇਸ਼ ਅਤੇ ਪੂਰਬੀ ਮੱਧ ਪ੍ਰਦੇਸ਼ 'ਚ ਬੇਹੱਦ ਗਰਮ ਹਵਾਵਾਂ ਚੱਲਣ ਦਾ ਅਨੁਮਾਨ ਹੈ। ਗਰਮੀ ਦਾ ਅਸਰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ 'ਚ ਵੀ ਦੇਖਣ ਨੂੰ ਮਿਲੇਗਾ, ਜਿੱਥੇ ਵੱਖ-ਵੱਖ ਤਾਰੀਖਾਂ 'ਤੇ ਲੂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਉੱਤਰ ਪ੍ਰਦੇਸ਼ 'ਚ 22 ਤੋਂ 24 ਮਈ ਤੱਕ ਅਤੇ ਓਡੀਸ਼ਾ 'ਚ 22 ਤੋਂ 26 ਮਈ ਤੱਕ ਰਾਤ ਦੇ ਸਮੇਂ ਵੀ ਮੌਸਮ ਬੇਹੱਦ ਗਰਮ ਰਹਿਣ ਦਾ ਅਨੁਮਾਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News