ਨਿਗਮ ਚੋਣਾਂ ਨੂੰ ਧਿਆਨ 'ਚ ਰੱਖਦੇ ਪੰਜਾਬ 'ਚ ਇਨ੍ਹਾਂ 23 IAS ਤੇ PCS ਅਧਿਕਾਰੀਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
Sunday, May 17, 2026 - 11:45 AM (IST)
ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)-ਸੂਬਾ ਚੋਣ ਕਮਿਸ਼ਨ ਪੰਜਾਬ ਵੱਲੋਂ ਸੂਬੇ ’ਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ੍ਹ 105) ਦੀਆਂ ਆਮ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ 26 ਮਈ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਮਿਸ਼ਨ ਵੱਲੋਂ 23 ਜ਼ਿਲ੍ਹਿਆਂ ’ਚ ਆਈ. ਏ. ਐੱਸ./ਸੀਨੀਅਰ ਪੀ. ਸੀ. ਐੱਸ. ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਨਿਯੁਕਤ ਕੀਤੇ ਗਏ ਜਨਰਲ ਆਬਜ਼ਰਵਰਾਂ ਦੇ ਵੇਰਵੇ ਇਸ ਤਰ੍ਹਾਂ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 21 ਤਾਰੀਖ਼ ਤੱਕ ਦੀ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ HeatWave ਦਾ ਅਲਰਟ
ਜਾਣਕਾਰੀ ਅਨੁਸਾਰ ਪਰਮਦੀਪ ਸਿੰਘ ਪੀ. ਸੀ. ਐੱਸ. ਨੂੰ ਅੰਮ੍ਰਿਤਸਰ, ਪਰਨੀਤ ਸ਼ੇਰਗਿੱਲ ਆਈ. ਏ. ਐੱਸ. ਨੂੰ ਬਰਨਾਲਾ, ਹਰਸੁਹਿੰਦਰ ਪਾਲ ਸਿੰਘ ਬਰਾੜ ਆਈ. ਏ. ਐੱਸ. ਨੂੰ ਬਠਿੰਡਾ, ਸੁਖਪ੍ਰੀਤ ਸਿੰਘ ਸਿੱਧੂ ਪੀ. ਸੀ. ਐੱਸ. ਨੂੰ ਫਿਰੋਜ਼ਪੁਰ, ਰੁਬਿੰਦਰਜੀਤ ਸਿੰਘ ਬਰਾੜ ਆਈ. ਏ. ਐੱਸ. ਨੂੰ ਫਰੀਦਕੋਟ, ਰਿਸ਼ਭ ਬਾਂਸਲ ਪੀ. ਸੀ. ਐੱਸ. ਨੂੰ ਫਾਜ਼ਿਲਕਾ ਅਤੇ ਹਰਗੁਣਜੀਤ ਕੌਰ ਆਈ. ਏ. ਐੱਸ., ਨੂੰ ਫ਼ਤਹਿਗੜ੍ਹ ਸਾਹਿਬ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਕੇਸ਼ ਕੁਮਾਰ ਪੋਪਲੀ ਪੀ. ਸੀ. ਐੱਸ. ਨੂੰ ਗੁਰਦਾਸਪੁਰ, ਹਰਜੋਤ ਕੌਰ ਪੀ. ਸੀ. ਐੱਸ. ਨੂੰ ਹੁਸ਼ਿਆਰਪੁਰ, ਪਰਮਵੀਰ ਸਿੰਘ ਆਈ. ਏ. ਐੱਸ. ਨੂੰ ਜਲੰਧਰ, ਕਨੂੰ ਥਿੰਦ ਪੀ. ਸੀ. ਐੱਸ. ਨੂੰ ਕਪੂਰਥਲਾ ਤੇ ਸੇਨੂ ਦੁੱਗਲ ਆਈ. ਏ. ਐੱਸ. ਨੂੰ ਕਪੂਰਥਲਾ)
ਇਹ ਵੀ ਪੜ੍ਹੋ: Punjab: ਪੁਲਸ ਦੀ ਮੌਜੂਦਗੀ 'ਚ ਅਕਾਲੀ ਆਗੂ ਦੇ ਲੱਗੀ ਸੀ ਗੋਲ਼ੀ, ਹੋ ਗਈ ਮੌਤ
12) ਬਲਦੀਪ ਕੌਰ (ਆਈ. ਏ. ਐੱਸ, ਲੁਧਿਆਣਾ)
13) ਮਿਸ ਨਯਨ (ਪੀ. ਸੀ. ਐੱਸ, ਮੋਗਾ)
14) ਅਮਿਤ ਸਰੀਨ (ਪੀ. ਸੀ. ਐੱਸ, ਮਾਨਸਾ)
15) ਪਰਮੋਦ ਸਿੰਗਲਾ (ਪੀ. ਸੀ. ਐੱਸ, ਮਾਲੇਰਕੋਟਲਾ)
16) ਅਮਰਬੀਰ ਸਿੰਘ (ਪੀ. ਸੀ. ਐੱਸ, ਸ੍ਰੀ ਮੁਕਤਸਰ ਸਾਹਿਬ)
17) ਅਪਨੀਤ ਰਿਆਤ (ਆਈ. ਏ. ਐੱਸ, ਪਟਿਆਲਾ) ਤੇ ਰਿਸ਼ੀ ਪਾਲ ਸਿੰਘ (ਆਈ.ਏ.ਐੱਸ, ਪਟਿਆਲਾ)
18) ਅਮਰਿੰਦਰ ਸਿੰਘ ਟਿਵਾਣਾ (ਪੀ. ਸੀ. ਐੱਸ, ਪਠਾਨਕੋਟ)
19) ਜਗਜੀਤ ਸਿੰਘ (ਪੀ. ਸੀ. ਐੱਸ, ਰੂਪਨਗਰ)
20) ਅਮਨਦੀਪ ਕੌਰ (ਆਈ. ਏ. ਐੱਸ, ਐੱਸ. ਬੀ. ਐੱਸ. ਨਗਰ)
21) ਅਭਿਜੀਤ ਕਪਲਿਸ਼ (ਆਈ. ਏ. ਐੱਸ, ਮੋਹਾਲੀ)
22) ਕਮਲ ਕੁਮਾਰ ਗਰਗ (ਆਈ. ਏ. ਐੱਸ, ਸੰਗਰੂਰ)
23) ਵਿਕਾਸ ਹੀਰਾ (ਪੀ. ਸੀ. ਐੱਸ, ਤਰਨਤਾਰਨ)।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਹਸਪਤਾਲ ਦੇ ਬਾਹਰ ਵੱਡਾ ਐਨਕਾਊਂਟਰ, ਖ਼ਤਰਨਾਕ ਮੁਲਜ਼ਮ ਨਸੀਬ ਸਿੰਘ ਢੇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
