ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut

Tuesday, May 19, 2026 - 12:20 AM (IST)

ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut

ਜਲੰਧਰ, (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਲੰਬੇ ਸਮੇਂ ਤਕ ਬਿਜਲੀ ਬੰਦ ਰਹਿਣ ਕਾਰਨ ਪਰੇਸ਼ਾਨੀ ਝਲਣੀ ਪਵੇਗੀ।  

ਸੁਲਤਾਨਪੁਰ ਲੋਧੀ, (ਧੰਜੂ)- ਪੰਜਾਬ ਰਾਜ ਪਾਵਰਕਾਮ ਕਾਪਰੋਰੇਸ਼ਨ ਗਰਿੱਡ ਟਿੱਬਾ ਤੋਂ ਚੱਲਣ ਵਾਲਾ ਮਿੱਠੜਾ ਫੀਡਰ ਲਾਈਨ ਪਾਉਣ ਦਾ ਕੰਮ ਚੱਲਣ ਕਾਰਨ ਬੰਦ ਰਹੇਗਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਦੇ ਇੰਜੀਨੀਅਰ ਜੋਗਿੰਦਰ ਸਿੰਘ ਅਤੇ ਜੇ. ਈ. ਕੁਲਦੀਪ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ 19 ਤਰੀਕ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਮਿੱਠੜਾ, ਕਾਹਨਾ, ਬੂਲਪੁਰ, ਪੱਤੀ ਨਬੀ ਬਖਸ਼, ਮੁਰਾਦਪੁਰ ਡੇਰੇ, ਠੱਟਾ ਨਵਾਂ ਤੇ ਪੁਰਾਣਾ, ਕਾਲੂ ਭਾਟੀਆ, ਦੰਦੂਪੁਰ, ਟੋਡਰਵਾਲ, ਦਰੀਏਵਾਲ ਅਤੇ ਸਾਬੂਵਾਲ ਆਦਿ ਪਿੰਡਾਂ ਵਿਚ ਬਿਜਲੀ ਸਪਲਾਈ ਬੰਦ ਰਹੇਗੀ। 

ਕਪੂਰਥਲਾ, (ਮਹਾਜਨ)- ਪਾਵਰਕਾਮ ਸਬ ਅਰਬਨ ਸ/ਡ ਕਪੂਰਥਲਾ ਦੇ ਐਸ.ਡੀ.ਓ ਇੰਜੀ. ਜਤਿੰਦਰਪਾਲ ਸਿੰਘ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਕਰਤਾਰਪੁਰ ਰੋਡ ਅਰਬਨ ਫੀਡਰ ਦੀ ਜਰੂਰੀ ਮੁਰਮੰਤ ਕਾਰਨ 19 ਮਈ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋ ਦੁਪਹਿਰ 2 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਦੇਵੀ ਤਲਾਬ, ਬਾਬਾ ਦੀਪ ਸਿੰਘ ਨਗਰ, ਕਰਤਾਰਪੁਰ ਰੋਡ, ਜੱਗੀ ਮਾਰਕਿਟ ਤੇ ਰਣਜੀਤ ਐਵਨਿਊ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।


author

Rakesh

Content Editor

Related News