Nissan Magnite ਖ਼ਰੀਦਣ ਦਾ ਸ਼ਾਨਦਾਰ ਮੌਕਾ, ਕੰਪਨੀ ਦੇ ਰਹੀ ਬੰਪਰ ਡਿਸਕਾਊਂਟ

Sunday, Feb 12, 2023 - 06:32 PM (IST)

Nissan Magnite ਖ਼ਰੀਦਣ ਦਾ ਸ਼ਾਨਦਾਰ ਮੌਕਾ, ਕੰਪਨੀ ਦੇ ਰਹੀ ਬੰਪਰ ਡਿਸਕਾਊਂਟ

ਆਟੋ ਡੈਸਕ- ਨਿਸਾਨ ਆਪਣੀ ਪ੍ਰਸਿੱਧ ਐੱਸ.ਯੂ.ਵੀ. ਮੈਗਨਾਈਟ 'ਤੇ ਭਾਰੀ ਡਿਸਕਾਊਂਟ ਆਫਰ ਦੇ ਰਹੀ ਹੈ। ਕੰਪਨੀ ਇਸ 'ਤੇ 82,000 ਰੁਪਏ ਤਕ ਦੀ ਛੋਟ ਦੇ ਰਹੀ ਹੈ। ਇਸ ਤੋਂ ਇਲਾਵਾ ਨਿਸਾਨ 2022 ਮਾਡਲ ਲਈ 3 ਸਾਲਾਂ ਦਾ ਗੋਲਡ ਸਰਵਿਸ ਪੈਕ ਅਤੇ 2023 ਮਾਡਲ ਲਈ 2 ਸਾਲਾਂ ਦਾ ਗੋਲਡ ਸਰਵਿਸ ਪੈਕ ਦੇ ਰਹੀ ਹੈ। 

ਨਿਸਾਨ ਮੈਗਨਾਈਟ 'ਤੇ 20,000 ਰੁਪਏ ਐਕਸਚੇਂਜ ਬੋਨਸ ਅਤੇ 12,000 ਰੁਪਏ ਦੀ ਅਸੈਸਰੀਜ਼ ਦਿੱਤੀ ਜਾ ਰਹੀ ਹੈ। ਉੱਥੇ ਹੀ ਕਾਰਪੋਰੇਟ ਕਰਮਚਾਰੀਆਂ ਲਈ 15,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ, ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ ਨਿਸਾਨ ਕਾਰ ਹੈ ਉਹ 10,000 ਰੁਪਏ ਦੇ ਲੌਇਲਟੀ ਬੋਨਸ ਦਾ ਫਾਇਦਾ ਵੀ ਚੁੱਕ ਸਕਦੇ ਹਨ। ਇਸਦੇ ਨਾਲ ਹੀ ਨਿਸਾਨ ਰੈਨੋ 2 ਸਾਲਾਂ ਲਈ 3.93 ਲੱਖ ਰੁਪਏ 'ਤੇ 6.99 ਫੀਸਦੀ ਤਕ ਦੇ ਘੱਟ ਵਿਆਜ ਦੀ ਪੇਸ਼ਕਸ਼ ਵੀ ਕਰ ਰਹੀ ਹੈ। 

ਦੱਸ ਦੇਈਏ ਕਿ ਰੈਨੋ ਅਤੇ ਨਿਸਾਨ ਨੇ ਹਾਲ ਹੀ 'ਚ ਆਪਣੀ ਸਾਂਝੇਦਾਰੀ ਨੂੰ ਨਵਾਂ ਕੀਤਾ ਹੈ, ਜਿਸ ਵਿਚ ਨਿਸਾਨ 'ਚ ਰੈਨੋ ਦੀ ਸਾਂਝੇਦਾਰੀ 43.4 ਫੀਸਦੀ ਤੋਂ ਘੱਟ ਕੇ 15 ਫੀਸਦੀ ਹੋ ਗਈ ਅਤੇ ਨਿਸਾਨ ਨੇ ਰੈਨੋ ਦੇ ਨਵੇਂ ਇਲੈਕਟ੍ਰਿਕ ਵਾਹਨ ਉੱਧਮ, ਐਂਪੀਅਰ 'ਚ 15 ਫੀਸਦੀ ਤਕ ਦੀ ਹਿੱਸੇਦਾਰੀ ਲੈ ਲਈ ਹੈ। 


author

Rakesh

Content Editor

Related News