ਸਾਵਧਾਨ! ਤੁਹਾਡੇ ਪੈਸੇ ''ਤੇ ਹੈ ਡਿਜੀਟਲ ਚੋਰਾਂ ਦੀ ਨਜ਼ਰ
Tuesday, Dec 13, 2016 - 12:47 PM (IST)

ਜਲੰਧਰ- ਦੇਸ਼ ਬਦਲ ਰਿਹਾ ਹੈ, ਭਾਰਤ ਹੁਣ ਡਿਜੀਟਲ ਹੋ ਰਿਹਾ ਹੈ। ਇਹ ਸੁਣਨ ''ਚ ਕਾਫੀ ਚੰਗਾ ਲੱਗਦਾ ਹੈ ਕਿ ਅਸੀਂ ਤੇਜ਼ੀ ਨਾਲ ਕੈਸ਼ਲੈੱਸ ਇਕਾਨੋਮੀ ਵਲ ਵਧ ਰਹੇ ਹਾਂ। ਇਹ ਚੰਗਾ ਹੈ ਵੀ ਪਰ ਡਿਜੀਟਲ ਦੁਨੀਆ ''ਚ ਹੈਕਰਾਂ ਅਤੇ ਆਨਲਾਈਨ ਫਰਾਡ ਕਰਨ ਵਾਲਿਆਂ ਦੀ ਗਿਣਤੀ ''ਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਐਸੋਚੈਮ ਅਤੇ ਈਵਾਈ ਦੀ ਸਾਂਝੀ ਇਕਾਈ ''ਸਟ੍ਰੈਟੇਜਿਕ ਨੈਸ਼ਨਲ ਮੇਜਰਸ ਟੂ ਕੰਬੈਟ ਸਾਈਬਰ ਕ੍ਰਾਈਮ'' ਵਲੋਂ ਕੀਤੀ ਗਈ ਇਕ ਖੋਜ ''ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ 2017 ਤੱਕ 60 ਲੈ ਕੇ 65 ਫੀਸਦੀ ਸਾਈਬਰ ਧੋਖਾਧੜੀ ਦੇ ਮਾਮਲਿਆਂ ''ਚ ਵਾਧਾ ਹੋਵੇਗਾ। ਮਤਲਬ, ਜੇਕਰ ਤੁਸੀਂ ਆਪਣਾ ਪੈਸਾ ਵਾਲੇਟ, ਨੈੱਟਬੈਂਕਿੰਗ ਅਤੇ ਦੂਜੇ ਡਿਜੀਟਲ ਮਾਧਿਅਮਾਂ ਰਾਹੀਂ ਖਰਚ ਕਰਦੇ ਹੋ ਤਾਂ ਤੁਹਾਨੂੰ ਥੋੜ੍ਹੀ ਸਾਵਧਾਨੀ ਵਰਤਨੀ ਹੋਵੇਗੀ ਜੇਕਰ ਤੁਸੀਂ ਸਾਵਧਾਨੀ ਨਾ ਵਰਤੀ ਤਾਂ ਹੋ ਸਕਦਾ ਹੈ ਕਿ ਤੁਹਾਡੇ ਪੈਸੇ ''ਤੇ ਹੈਕਰ ਹੱਥ ਸਾਫ ਕਰ ਲੈਣ ਕਿਉਂਕਿ ਅਗਲੇ ਸਾਲ ਤੱਕ ਆਨਲਾਈਨ ਅਪਰਾਧਾਂ ਦੀ ਗਿਣਤੀ ''ਚ ਭਾਰੀ ਵਾਧਾ ਹੋਣ ਵਾਲਾ ਹੈ।
ਡਿਜੀਟਲ ਦੁਨੀਆ ''ਚ ਸਭ ਤੋਂ ਜ਼ਿਆਦਾ ਧੋਖਾਧੜੀ ਦੇ ਮਾਮਲਿ ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਆਨਲਾਈਨ ਟ੍ਰਾਂਜੈਸ਼ਨ ''ਚ ਆਉਂਦੇ ਹਨ, ਉਥੇ ਹੀ ਦੂਜੇ ਨੰਬਰ ''ਤੇ ਹੈ ਫੇਸਬੁੱਕ ਜਿਸ ਨੂੰ ਲ ੈਕੇ 39 ਫੀਸਦੀ ਮਾਮਲੇ ਸਾਹਮਣੇ ਆਉਂਦੇ ਹਨ।