ਤੁਹਾਡੀ ਆਵਾਜ਼ ਨੂੰ ਹੋਰ ਭਾਸ਼ਾਵਾਂ ''ਚ ਟ੍ਰਾਂਸਲੇਟ ਕਰ ਸਕਦੈ ਇਹ ਡਿਵਾਈਸ
Saturday, Jan 09, 2016 - 01:40 PM (IST)
ਜਲੰਧਰ— ਛੋਟੇ ਅਤੇ ਪਤਲੇ ਜਿਹੇ ਗੈਜੇਟਸ ਟ੍ਰਾਂਸਲੇਸ਼ਨ ਦਾ ਤਰੀਕਾ ਬਦਲ ਰਹੇ ਹਨ । ਟ੍ਰਾਂਸਲੇਸ਼ਨ ਗੈਜੇਟਸ ਦੀ ਮਦਦ ਨਾਲ ਲੋਕ ਦੂਜੇ ਦੇਸ਼ਾਂ ਦੇ ਲੋਕਾਂ ਨਾਲ ਗੱਲ ਕਰ ਸਕਦੇ ਹਨ ਅਤੇ ਇਸ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਨੂੰ ਹੋਰ ਭਾਸ਼ਾ ਆਉਂਦੀ ਹੋਵੇ । Vaguely ਨੇ ਯੂ. ਐੱਸ. ਬੀ. ਸਟਿੱਕ ਅਤੇ ਪ੍ਰੈਜ਼ੈਂਟੇਸ਼ਨ ਰਿਮੋਟ ਨਾਲ ਮਿਲਦਾ-ਜੁਲਦਾ ਡਿਵਾਈਸ Ili ਬਣਾਇਆ ਹੈ ਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਟ੍ਰੈਵਲਰਜ਼ ਲਈ ਸੰਸਾਰ ਦਾ ਪਹਿਲਾ ਪਹਿਨਣ ਲਾਇਕ ਟ੍ਰਾਂਸਲੇਟਰ ਹੈ ।
Ili ਨੂੰ ਇਸ ਹਫ਼ਤੇ ਲਾਸ ਵੇਗਾਸ ''ਚ ਚੱਲ ਰਹੇ ਇੰਟਰਨੈਸ਼ਨਲ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ ''ਚ ਪੇਸ਼ ਕੀਤਾ ਗਿਆ ਹੈ ਅਤੇ ਕੰਪਨੀ ਦੀ ਵੈੱਬਸਾਈਟ ਮੁਤਾਬਕ ਇਹ ਡਿਵਾਈਸ ਇਸ ਸਾਲ ਦਰਮਿਆਨ ਮੁਹੱਈਆ ਹੋਵੇਗਾ ।
ਇਸ ਦਾ ਸਾਧਾਰਨ ਡਿਜ਼ਾਈਨ ਹੀ ਇਸ ਦੀ ਖਾਸੀਅਤ ਹੈ । Ili ''ਚ ਬਟਨ ਅਤੇ ਸਪੀਕਰ ਦਿੱਤਾ ਗਿਆ ਹੈ । ਯੂਜ਼ਰ Ili ਵਿਚ ਲੱਗੇ ਬਟਨ ਨੂੰ ਦਬਾ ਕੇ ਬੋਲ ਸਕਦਾ ਹੈ ਤੇ ਯੂਜ਼ਰ ਵਲੋਂ ਬੋਲਣਾ ਬੰਦ ਕਰਨ ਤੋਂ ਬਾਅਦ ਸਪੀਕਰ ਤੁਹਾਡੇ ਮੈਸੇਜ ਨੂੰ ਚੁਣੀ ਗਈ ਭਾਸ਼ਾ ''ਚ ਬੋਲਦਾ ਹੈ । ਫਿਲਹਾਲ Ili ਅੰਗਰੇਜ਼ੀ, ਚਾਈਨੀਜ਼ ਤੇ ਜਾਪਾਨੀ ਭਾਸ਼ਾ ਨੂੰ ਸੁਪੋਰਟ ਕਰਦਾ ਹੈ ਪਰ ਇਸ ਡਿਵਾਈਸ ਦੀ ਮੂਲ ਕੰਪਨੀ Logbar ਦਾ ਦਾਅਵਾ ਹੈ ਕਿ ਆਉਣ ਵਾਲੇ ਸਮੇਂ ''ਚ ਹੋਰ ਭਾਸ਼ਾਵਾਂ ਨੂੰ ਇਸ ਨਾਲ ਜੋੜਿਆ ਜਾਵੇਗਾ ।
Ili ਗੂਗਲ ਦੀ ਤਰ੍ਹਾਂ ਟ੍ਰਾਂਸਲੇਸ਼ਨ ਸਰਵਿਸ ਪ੍ਰਦਾਨ ਕਰਦਾ ਹੈ ਅਤੇ ਇਹ ਵਾਇਰਲੈੱਸ ਕੁਨੈਕਸ਼ਨ ਦੇ ਬਿਨਾਂ ਵੀ ਕੰਮ ਕਰਦਾ ਹੈ। ਬਿਨਾਂ ਕੁਨੈਕਸ਼ਨ ਦੇ ਕੰਮ ਕਰਨ ਦੇ ਪਿੱਛੇ ਰਾਜ਼ ਇਸ ਡਿਵਾਈਸ ਦਾ ਖੁਦ ਦਾ ਸ਼ਬਦਾਂ ਅਤੇ ਮੁਹਾਵਰਿਆਂ ਦਾ ਡਾਟਾਬੇਸ ਹੈ । ਇਸ ਦਾ ਮਤਲਬ ਹੈ ਕਿ ਟ੍ਰੈਵਲ ਕਰਦੇ ਸਮੇਂ ਇਹ ਬੇਹੱਦ ਕੰਮ ਦਾ ਹੋ ਸਕਦਾ ਹੈ ਕਿਉਂਕਿ ਬਿਨਾਂ ਕੁਨੈਕਟੀਵਿਟੀ ਦੇ ਦਿੱਤਾ ਗਿਆ ਸੁਪੋਰਟ ਮਦਦਗਾਰ ਸਾਬਤ ਹੋਵੇਗਾ । ਇਸ ਤੋਂ ਇਲਾਵਾ ਜਿਥੇ ਕੁਨੈਕਸ਼ਨ ਨਹੀਂ ਹੁੰਦਾ ਹੈ ਅਤੇ ਕਿਸੇ ਦੂਜੀ ਭਾਸ਼ਾ ਬੋਲਣ ਵਾਲੇ ਵਿਅਕਤੀ ਨਾਲ ਗੱਲ ਕਰਨੀ ਹੈ ਤਾਂ ਇਹ ਉਥੇ ਵੀ ਆਪਣਾ ਕਮਾਲ ਦਿਖਾਏਗਾ ।
