ਨੋਕੀਆ ਨੇ 5ਜੀ ਦੀ ਮਦਦ ਨਾਲ ਚਲਾਈ ਆਟੋਮੈਟਿਕ ਡਰਾਈਵਰਲੈੱਸ ਟ੍ਰੇਨ

12/14/2019 4:37:43 PM

ਗੈਜੇਟ ਡੈਸਕ– ਫਿਨਲੈਂਡ ਦੀ ਟੈਲੀਕਾਮ ਕੰਪਨੀ ਨੋਕੀਆ ਨੇ 5ਜੀ ਟੈਕਨੋਲੋਜੀ ਦੀ ਮਦਦ ਨਾਲ ਚੱਲਣ ਵਾਲੀ ਆਟੋਮੇਟਿਡ ਰੇਲ ਆਪਰੇਸ਼ਨ ਦਾ ਟੈਂਡਰ ਜਿੱਤ ਲਿਆ ਹੈ। ਕੰਪਨੀ ਜਰਮਨੀ ’ਚ ਦੁਨੀਆ ਦੇ ਪਹਿਲਾ ਸਟੈਂਡ ਅਲੋਨ 5ਜੀ ਸਿਸਟਮ ਨਾਲ ਚੱਲਣ ਵਾਲੀ ਰੇਲਵੇ ਨੂੰ ਡਿਵੈੱਲਪ ਕਰੇਗੀ। ਇਹ ਪ੍ਰਾਜੈੱਕਟ Deutsche Bahn ਦੀ ਉੱਚਪੱਧਰੀ S-Bahn ਆਪਰੇਸ਼ਨ ਪ੍ਰਾਜੈੱਕਟ ਦਾ ਹਿੱਸਾ ਹੈ ਅਤੇ ਇਸ ਨੂੰ ਫਿਊਚਰ ਰੇਲਵੇ ਮੋਬਾਇਲ ਕਮਿਊਨੀਕੇਸ਼ਨ ਸਿਸਟਮ ਪ੍ਰਾਜੈੱਕਟ ਦੇ ਤੌਰ ’ਤੇ ਡਿਵੈੱਲਪ ਕੀਤਾ ਜਾਵੇਗਾ। ਇਸ ਵਿਚ 5ਜੀ ’ਤੇ ਆਧਾਰਿਤ ਫਿਊਚਰ ਰੇਲਵੇ ਮੋਬਾਇਲ ਕਮਿਊਨੀਕੇਸ਼ਨ ਸਿਸਟਮ (FMRCS) ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ ਜੋ ਰੇਲਵੇ ਆਪਰੇਸ਼ਨ ਦੇ ਡਿਜੀਟਲ ਟਰਾਂਸਫੋਰਮੇਸ਼ਨ ਲਈ ਆਧਾਰ ਤਿਆਰ ਕਰੇਗੀ। 

ਨੋਕੀਆ ਨੇ ਇਸ ਫਿਊਚਰ ਮੋਬਾਇਲ ਕਮਿਊਨੀਕੇਸ਼ਨ ਸਿਸਟਮ ਟੈਕਨੋਲੋਜੀ ਨੂੰ ਡੈਮੋ ਦੇ ਤੌਰ ’ਤੇ ਇਕ ਪੂਰੀ ਤਰ੍ਹਾਂ ਡਰਾਈਵਰਲੈੱਸ ਖਾਲੀ ਟ੍ਰੇਲ ਨੂੰ ਸ਼ੰਟਿੰਗ ਕਰਕੇ ਦਿਖਾਇਆ। ਨੋਕੀਆ ਦੀ ਏਹ ਡੈਮੋਨਸਟ੍ਰੇਸ਼ਨ ਬੇਰਗੇਡਾਰਫ ਸਟੇਸ਼ਨ ’ਤੇ ਕੀਤੀ ਗਈ। ਡਰਾਈਵਰਲੈੱਸ ਟ੍ਰੇਲ ਨੂੰ 5ਜੀ ਮੋਬਾਇਲ ਨੈੱਟਵਰਕ ਦੇ ਸਹਾਰੇ ਕੁਨੈਕਟ ਕੀਤਾ ਗਿਆ। ਇਹ ਕੁਨੈਕਸ਼ਨ 3GPP ਸਟੈਂਡਰਡ ਦਾ ਸੀ, ਜਿਸ ਵਿਚ ਪੂਰੀ ਤਰ੍ਹਾਂ ਟ੍ਰੇਨ ਨੂੰ ਆਟੋਮੈਟਿਕਲੀ ਆਪਰੇਟਰ ਕੀਤਾ ਗਿਆ। ਨੋਕੀਆ ਦੀ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਥਰਡ ਜਨਰੇਸ਼ਨ ਪਾਰਟਨਰਸ਼ਿਪ ਪ੍ਰਾਜੈੱਕ (3GPP) ’ਤੇ ਆਧਾਰਿਤ 5ਜੀ ਨੈੱਟਵਰਕ ਸਲਿਊਸ਼ਨ ਪ੍ਰਦਾਨ ਕਰਦਾ ਹੈ। 

 ਇਸ ਫੁਲੀ ਆਟੋਮੇਟਿਡ ਟ੍ਰੇਨ ਤੋਂ ਇਲਾਵਾ ਟ੍ਰੈਕ ਸਾਈਡ ਇਕਵਿਪਮੈਂਟ ਨੂੰ 5ਜੀ ਰੇਡੀਓ ਰਾਹੀਂ ਕੁਨੈਕਟ ਕੀਤਾ ਗਿਆ। ਇਸ ਕੁਨੈਕਸ਼ਨ ਦੇ ਸਥਾਪਿਤ ਹੋਣ ਤੋਂ ਬਾਅਦ ਰਿਲੀਵੈਂਟ ਡਾਟਾ ਟ੍ਰਾਂਸਫਰ ਰਾਹੀਂ ਸਫਲਤਾਪੂਰਨ ਟ੍ਰੇਨ ਨੂੰ ਆਪਰੇਟ ਕੀਤਾ ਜਾ ਸਕਿਆ। ਕੰਪਨੀ ਦਾ ਮੰਨਣਾ ਹੈ ਕਿ ਇਸ ਨਵੀਂ ਤਕਨੀਕ ਰਾਹੀਂ ਟ੍ਰੇਨਾਂ ਦੀ ਕ੍ਰਾਸ-ਬਾਰਡਰ ਆਪਰੇਸ਼ਨ ’ਚ ਮਦਦ ਮਿਲੇਗੀ। ਨਾਲ ਹੀ ਰੇਲਵੇ ਦੇ ਇੰਫਰਾਸਟ੍ਰਕਚਰ ਨੂੰ ਹੋਰ ਵੀ ਬਿਹਤਰ ਕੀਤਾ ਜਾ ਸਕੇਗਾ ਅਤੇ ਟ੍ਰੇਨ ਦੀ ਲੇਟ-ਲਤੀਫੀ ’ਤੇ ਵੀ ਰੋਕ ਲੱਗ ਸਕੇਗੀ। 

ਇਸ ਪ੍ਰਾਜੈੱਕਟ ਤਹਿਤ 2021 ਤਕ ਪਹਿਲੇ ਫੇਜ ’ਚ 23 ਕਿਲੋਮੀਟਰ ਦੇ ਸੈਕਸ਼ਨ ਨੂੰ ਤਿਆਰ ਕੀਤਾ ਜਾਵੇਗਾ। ਇਹ ਸੈਕਸ਼ਨ ਜਰਮਨੀ ਦੇ ਸਭ ਤੋਂ ਮਹੱਤਵਪੂਰਨ ਟ੍ਰਾਂਸਪੋਰਟ ਹਬ ’ਚੋਂ ਇਕ ਹੋਵੇਗਾ। ਨੋਕੀਆ ਦੇ ਅਧਿਕਾਰੀ ਮੁਤਾਬਕ, ਇਹ ਪ੍ਰਾਜੈੱਕਟ ਆਪਣੀ ਤਰ੍ਹਾਂ ਦਾ ਪਹਿਲਾ 5ਜੀ ਕਮਿਊਨੀਕੇਸ਼ਨ ’ਤੇ ਆਧਾਰਿਤ ਫੁਲੀ ਆਟੋਮੇਟਿਡ ਰੇਲਵੇ ਟ੍ਰਾਂਸਪੋਰਟੇਸ਼ਨ ਪ੍ਰਾਜੈੱਕਟ ਹੋਵੇਗਾ।