ਹੁਣ ਤਕ ਦਾ ਸਭ ਤੋਂ ਸਸਤਾ LED TV ਲਾਂਚ, ਕੀਮਤ 3,699 ਰੁਪਏ
Friday, May 31, 2019 - 10:39 AM (IST)

ਗੈਜੇਟ ਡੈਸਕ– ਕ੍ਰਿਕੇਟ ਦੇ ਦੀਵਾਨਿਆਂ ਲਈ World Cup 2019 ਨੂੰ ਹੋਰ ਵੀ ਖਾਸ ਬਣਾਉਣ ਲਈ Detel ਨੇ ਇਕ ਬੇਹੱਦ ਸਸਤਾ ਟੀਵੀ Detel D1 Star ਲਾਂਚ ਕੀਤਾ ਹੈ, ਜਿਸ ਦੀ ਕੀਮਤ 3,699 ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਭਾਰਤ ਦਾ ਹੁਣ ਤਕ ਦਾ ਸਭ ਤੋਂ ਸਸਤਾ ਟੀਵੀ ਹੈ, ਜਿਸ ਦੀ ਸੇਲ ਵੀ ਸ਼ੁਰੂ ਹੋ ਚੁੱਕੀ ਹੈ। Detel D1 Star ਨੂੰ ਡੀਟੈੱਲ ਦੇ ਸਮਾਰਟਫੋਨ ਐਪ ਅਤੇ B2BAdda ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।
Detel D1 Star ਦੇ ਫੀਚਰਜ਼
ਇਸ LED TV ’ਚ 17-ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1920 x 1080 ਪਿਕਸਲ ਹੈ। ਕਨੈਕਟੀਵਿਟੀ ਲਈ ਇਸ ਵਿਚ HDMI, ਯੂ.ਐੱਸ.ਬੀ. ਅਤੇ ਵੀ.ਜੀ.ਏ. ਪੋਰਟਸ ਦਿੱਤੇ ਗਏ ਹਨ। ਟੀਵੀ ਦੇ ਦੋਵਾਂ ਸਾਈਡਾਂ ’ਚ 2 ਸਪੀਕਰਜ਼ ਲੱਗੇ ਹਨ।
ਕੰਪਨੀ ਦਾ ਇਹ ਕੋਈ ਪਹਿਲਾ ਸਸਤਾ ਟੀਵੀ ਨਹੀਂ ਹੈ, ਸਭ ਤੋਂ ਪਹਿਲਾਂ ਨਵੰਬਰ ’ਚ ਵੀ ਡੀਟੈੱਲ ਨੇ ਇਸ ਤਰ੍ਹਾਂ ਦਾ LCD ਟੀਵੀ ਲਾਂਚ ਕੀਤਾ ਸੀ ਜਿਸ ਦੀ ਕੀਮਤ 3,999 ਰੁਪਏ ਸੀ। ਕਿਫਾਇਤੀ ਟੀਵੀ ਸੈਗਮੈਂਟ ’ਚ ਐਂਟਰੀ ਕਰਨ ਤੋਂ ਪਹਿਲਾਂ ਕੰਪਨੀ ਨੇ 299 ਰੁਪਏ ਦਾ ਸਭ ਤੋਂ ਸਸਤਾ ਫੀਚਰ ਫੋਨ ਲਾਂਚ ਕਰਕੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਕੰਪਨੀ ਨੇ ਆਪਣੇ ਨਵੇਂ ਐੱਲ.ਈ.ਡੀ. ਟੀਵੀ ਲਈ ਵਰਲਡ ਕੱਪ ਆਫਰਜ਼ ਵੀ ਪੇਸ਼ ਕੀਤੇ ਹਨ, ਜਿਸ ਲਈ ਇਸ ਨੇ Pine Labs ਦੇ ਨਾਲ ਵੀ ਸਾਂਝੇਦਾਰੀ ਕੀਤੀ ਹੈ। ਲਾਂਚ ਆਫਰ ਤਹਿਤ ਕ੍ਰੈਡਿਟ ਕਾਰਡ ਹੋਲਡਰਸ ਲਈ ਇਹ ਟੀਵੀ ਨੋ ਡਾਊਨ ਪੇਮੈਂਟ ’ਤੇ ਵੀ ਉਪਲੱਬਧ ਹੈ। ਕੰਪਨੀ ਨਵੇਂ ਟੀਵੀ ’ਤੇ 1 ਸਾਲ ਦੀ ਵਾਰੰਟੀ ਦੇ ਰਹੀ ਹੈ, ਇਸ ਤੋਂ ਇਲਾਵਾ ਐੱਲ.ਈ.ਡੀ. ਪੈਨਲ ’ਤੇ 1 ਸਾਲ ਦੀ ਅਡੀਸ਼ਨਲ ਵਾਰੰਟੀ ਵੀ ਦਿੱਤੀ ਜਾ ਰਹੀ ਹੈ।