ਹੈਕਰ ਦਾ ਦਾਅਵਾ, TikTok ਨੂੰ ਟੱਕਰ ਦੇਣ ਵਾਲੀ ਐਪ ‘ਚਿੰਗਾਰੀ’ ਦੀ ਵੈੱਬਸਾਈਟ ਹੋਈ ਹੈਕ

07/02/2020 3:15:41 PM

ਗੈਜੇਟ ਡੈਸਕ– ਭਾਰਤ ਸਰਕਾਰ ਵਲੋਂ ਬੀਤੇ ਦਿਨੀਂ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਗਿਆ ਹੈ। ਇਸ ਲਿਸਟ ’ਚ ਸ਼ਾਰਟ ਵੀਡੀਓ ਬਣਾਉਣ ਵਾਲੀ ਐਪ ਟਿਕਟਾਕ ਵੀ ਸ਼ਾਮਲ ਹੈ। ਇਸ ਐਪ ਦੀ ਥਾਂ ਹੁਣ ਕਈ ਭਾਰਤੀ ਐਪਸ ਤੇਜ਼ੀ ਨਾਲ ਪ੍ਰਸਿੱਧ ਹੋਏ ਹਨ, ਚਿੰਗਾਰੀ ਵੀ ਇਨ੍ਹਾਂ ’ਚੋਂ ਇਕ ਹੈ। ਹੁਣ ਚਿੰਗਾਰੀ ਐਪ ਦੀ ਵੈੱਬਸਾਈਟ ਨਾਲ ਛੇੜਛਾੜ ਹੋਣ ਅਤੇ ਹੈਕਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਚਿੰਗਾਰੀ ਐਪ ਨੂੰ ਆਪਰੇਟ ਕਰਨ ਵਾਲੀ ਕੰਪਨੀ Globussoft ਦੀ ਵੈੱਬਸਾਈਟ ਦੇ ਕੋਡਸ ’ਚ ਬਦਲਾਅ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 

ਕੰਪਨੀ ਦੀ ਵੈੱਬਸਾਈਟ ਦੇ ਸਾਰੇ ਪੇਜਿਸ ’ਚ ਇਕ ਸਕ੍ਰਿਪਟ ਐਡ ਕਰ ਦਿੱਤੀ ਗਈ ਹੈ, ਜਿਸ ਵਿਚ ਖ਼ਰਾਬ ਕੋਡ ਵੀ ਸ਼ਾਮਲ ਸੀ। ਇਸ ਦੀ ਮਦਦ ਨਾਲ ਯੂਜ਼ਰਸ ਨੂੰ ਵੱਖ-ਵੱਖ ਵੈੱਬਸਾਈਟਾਂ ’ਤੇ ਰੀਡਾਇਰੈਕਟ ਕੀਤਾ ਜਾ ਸਕਦਾ ਸੀ। Globussoft ਦੀ ਵੈੱਬਸਾਈਟ ਦੀ ਖਾਮੀ ਦਾ ਪਤਾ ਸੁਰੱਖਿਆ ਖੋਜੀ ਐਲੀਅਟ ਐਲਡਰਸਨ ਨੇ ਲਗਾਇਆ ਹੈ। ਇਸ ਤੋਂ ਪਹਿਲਾਂ ਐਲੀਅਟ ਦੁਆਰਾ ਹੀ ਆਰੋਗਿਆ ਸੇਤੂ ਐਪ ’ਚ ਮੌਜੂਦ ਇਕ ਪ੍ਰਾਈਵੇਸੀ ਸਮੱਸਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ। 

 

ਸੁਰੱਖਿਅਤ ਹੈ ਯੂਜ਼ਰਸ ਦਾ ਡਾਟਾ
ਚਿੰਗਾਰੀ ਐਪ ਦੇ ਕੋ-ਫਾਊਂਡਰ ਸੁਮਿਤ ਘੋਸ਼ ਨੇ ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਜਵਾਬ ਦਿੱਤਾ ਅਤੇ ਕਿਹਾ ਕਿ ਭਲੇ ਹੀ ਐਪ Globussoft ਦਾ ਹਿੱਸਾ ਹੈ ਪਰ ਇਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ। ਘੋਸ਼ ਨੇ ਕਿਹਾ ਕਿ wp ਸਮੱਸਿਆ ਨੂੰ ਮੇਰੇ ਸਾਹਮਣੇ ਲਿਆਉਣ ਲਈ ਧੰਨਵਾਦ, ਚਿੰਗਾਰੀ ਨੂੰ Globussoft ਨਾਲ ਤਿਆਰ ਕੀਤੀ ਗਈ ਸੀ। ਚਿੰਗਾਰੀ ਐਪ ਜਾਂ ਵੈੱਬਸਾਈਟ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਾਡੇ ਯੂਜ਼ਰਸ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। 


Rakesh

Content Editor

Related News