ਦੂਰਸੰਚਾਰ ਵਿਭਾਗ ਨੇ ਮੋਬਾਇਲ ਯੂਜ਼ਰਜ਼ ਨੂੰ ਦਿੱਤੀ ਵੱਡੀ ਚਿਤਾਵਨੀ, ਇਕ ਗਲਤੀ ਪਵੇਗੀ ਮਹਿੰਗੀ

Monday, Nov 13, 2023 - 01:54 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ ਇਕ ਮੋਬਾਇਲ ਯੂਜ਼ਰ ਹੋ ਤਾਂ ਤੁਹਾਡੇ ਲਈ ਦੂਰਸੰਚਾਰ ਵਿਭਾਗ ਵੱਲੋਂ ਇਕ ਵੱਡੀ ਚਿਤਾਵਨੀ ਹੈ। ਦੂਰਸੰਚਾਰ ਵਿਭਾਗ ਨੇ ਦੇਸ਼ ਦੇ ਤਮਾਮ ਮੋਬਾਇਲ ਯੂਜ਼ਰਜ਼ ਨੂੰ ਇਕ ਅਲਰਟ ਜਾਰੀ ਕੀਤਾ ਹੈ। ਅਲਰਟ 'ਚ ਫਰਜ਼ੀ ਕਾਲ ਨੂੰ ਲੈ ਕੇ ਸੁਚੇਤ ਕੀਤਾ ਗਿਆ ਹੈ। 

ਦਰਅਸਲ, ਅੱਜ-ਕੱਲ੍ਹ ਲੋਕਾਂ ਨੂੰ ਫੋਨ ਕਾਲਸ ਆ ਰਹੀਆਂ ਹਨ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੁਹਾਡਾ ਮੋਬਾਇਲ ਨੰਬਰ ਬੰਦ ਹੋਣ ਵਾਲਾ ਹੈ। ਸੰਚਾਰ ਵਿਭਾਗ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਕਾਲਸ ਫਰਜ਼ੀ ਹਨ ਅਤੇ ਅਜਿਹੀ ਕਾਲ ਦੀ ਆੜ 'ਚ ਲੋਕਾਂ ਕੋਲੋਂ ਪੈਸੇ ਠੱਗੇ ਜਾ ਸਕਦੇ ਹਨ। 

ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ

ਦੂਰਸੰਚਾਰ ਵਿਭਾਗ ਨੇ ਕਹੀਆਂ ਇਹ ਗੱਲਾਂ

- ਦੂਰਸੰਚਾਰ ਵਿਭਾਗ ਕਦੇ ਵੀ ਕਿਸੇ ਵੀ ਨਾਗਰਿਕ ਦੇ ਨੰਬਰ ਬੰਦ ਹੋਣ ਨੂੰ ਲੈ ਕੇ ਕਾਲ ਨਹੀਂ ਕਰਦਾ। 

- ਨਾਗਰਿਕਾਂ ਨੂੰ ਅਲਰਟ ਕੀਤਾ ਜਾਂਦਾ ਹੈ ਕਿ ਉਹ ਕਿਸੇ ਦੇ ਨਾਲ ਵੀ ਫੋਨ ਕਾਲ 'ਤੇ ਤੁਹਾਡੀ ਨਿੱਜੀ ਜਾਣਕਾਰੀ ਸ਼ੇਅਰ ਨਾ ਕਰਨ। 

- ਆਪਣੀ ਟੈਲੀਕਾਮ ਕੰਪਨੀ ਨੂੰ ਇਸ ਤਰ੍ਹਾਂ ਦੀ ਕਾਲ ਬਾਰੇ ਜ਼ਰੂਰੀ ਜਾਣਕਾਰੀ ਦਿਓ ਅਤੇ ਸ਼ਿਕਾਇਤ ਕਰੋ।

- ਇਸ ਤਰ੍ਹਾਂ ਦੀਆਂ ਕਾਲਸ ਫਰਾਡ ਹੋ ਸਕਦੇ ਹਨ ਅਤੇ ਠੱਗ ਤੁਹਾਡੇ ਬੈਂਕ ਅਕਾਊਂਟ 'ਚ ਸੰਨ੍ਹ ਲਗਾ ਸਕਦੇ ਹਨ। 

- ਜੇਕਰ ਕੋਈ ਘਟਨਾ ਤੁਹਾਡੇ ਨਾਲ ਹੋ ਜਾਂਦੀ ਹੈ ਤਾਂ ਨੈਸ਼ਨਲ ਕ੍ਰਾਈਮ ਪੋਰਟਲ https://cybercrime.gov.in 'ਤੇ ਇਸਦੀ ਸ਼ਿਕਾਇਤ ਕਰੋ।

- ਜੇਕਰ ਕਾਲ ਕਰਨ ਵਾਲਾ ਇਹ ਕਹਿੰਦਾ ਹੈ ਕਿ ਤੁਹਾਡਾ ਨੰਬਰ ਬੰਦ ਹੋਣ ਵਾਲਾ ਹੈ ਅਤੇ ਇਸਨੂੰ ਚਾਲੂ ਰੱਖਣ ਲਈ ਓ.ਟੀ.ਪੀ. ਦੱਸੋ ਤਾਂ ਫੋਨ ਨੂੰ ਤੁਰੰਤ ਕੱਟ ਕਰ ਦਿਓ।

ਇਹ ਵੀ ਪੜ੍ਹੋ- Jio ਤੇ Airtel ਤੋਂ ਬਾਅਦ ਇਸ ਕੰਪਨੀ ਨੇ ਸ਼ੁਰੂ ਕੀਤਾ 5G, ਇਨ੍ਹਾਂ ਥਾਵਾਂ 'ਤੇ ਮਿਲ ਰਹੀ ਸਰਵਿਸ


Rakesh

Content Editor

Related News