ਇੰਟੈੱਲ ਕੋਰ i7 ਪ੍ਰੋਸੈਸਰ ਅਤੇ 2TB ਸਟੋਰੇਜ਼ ਨਾਲ ਲੈਸ ਹੈ DELL ਦਾ ਇਹ ਲੈਪਟਾਪ

12/07/2016 7:03:49 PM

ਜਲੰਧਰ -  ਅਮਰੀਕੀ ਕੰਪਿਊਟਰ ਟੈਕਨਾਲੋਜੀ ਕੰਪਨੀ Dell ਨੇ ਆਪਣੀ inspiron 5000 ਸੀਰੀਜ ''ਚ ਨਵਾਂ ਲੈਪਟਾਪ inspiron ਐਡ ਕੀਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਲੈਪਟਾਪ ਦੀ ਕੀਮਤ 39,590 ਰੁਪਏ ਹੈ ਅਤੇ ਇਸ ਨੂੰ ਕੰਪਨੀ ਦੇ ਆਫਿਸ਼ਿਅਲ ਸਟੋਰਸ ''ਤੇ ਵੀ ਉਪਲੱਬਧ ਹੈ।

 

ਇਸ ਹਲਕੇ ਲੈਪਟਾਪ ਨੂੰ 23. 3mm ਪਤਲਾ ਬਣਾਇਆ ਗਿਆ ਹੈ ਤਾਂ ਕਿ ਇਸ ਨੂੰ ਕਿਤੇ ਵੀ ਆਸਾਨੀ ਨਾਲ ਲੈ ਜਾਇਆ ਜਾ ਸਕੇ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 15 ਇੰਚ ਦੀ ਫੁੱਲ 84 (TrueColor) ਡਿਸਪਲੇ ਅਤੇ ਇੰਟੈੱਲ 7th ਜੇਨ ਕੋਰ i7 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਮਲਟੀਪਲ ਟਾਸਕ ਕਰਨ ''ਚ ਮਦਦ ਕਰਦਾ ਹੈ।  4GB 7DDR5 RAM  ਦੇ ਨਾਲ ਇਸ ''ਚ ਕੰਪਨੀ ਨੇ 2TB ਸਟੋਰੇਜ਼ ਅਤੇ ਪਾਵਰਫੁੱਲ AMD Radeon R7 ਸੀਰੀਜ਼ ਗਰਾਫਿਕ ਕਾਰਡ ਦਿੱਤਾ ਹੈ ਜੋ ਗੇਮਸ ਖੇਡਣ ''ਚ ਮਦਦ ਕਰੇਗਾ।


Related News