ਸਸਤਾ ਆਈਫੋਨ ਖ਼ਰੀਦਣ ਦੇ ਚੱਕਰ 'ਚ ਲੱਗਾ 29 ਲੱਖ ਰੁਪਏ ਦਾ ਚੂਨਾ, ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

03/06/2023 2:38:08 PM

ਗੈਜੇਟ ਡੈਸਕ- ਸੋਸ਼ਲ ਮੀਡੀਆ ਰਾਹੀਂ ਖ਼ਰੀਦਦਾਰੀ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਇੰਸਟਾਗ੍ਰਾਮ 'ਤੇ ਆਨਲਾਈਨ ਖ਼ਰੀਦਦਾਰੀ ਦੇ ਚਲਦੇ ਇਕ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਦਿੱਲੀ ਦਾ ਇਕ ਸ਼ਖ਼ਸ ਸਸਤੇ ਆਈਫੋਨ ਦੇ ਚੱਕਰ 'ਚ ਇੰਸਟਾਗ੍ਰਾਮ ਸਕੈਮ ਦਾ ਸ਼ਿਕਾਰ ਹੋ ਗਿਆ ਅਤੇ ਉਸਨੂੰ ਆਪਣੇ 29 ਲੱਖ ਰੁਪਏ ਤੋਂ ਹੱਥ ਧੋਣਾ ਪਿਆ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਇਕ ਇੰਸਟਾਗ੍ਰਾਮ ਪੇਜ 'ਤੇ ਗਿਆ, ਜਿੱਥੇ ਆਈਫੋਨ ਦੀ ਖ਼ਰੀਦ 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਸੀ। ਉਹ ਆਈਫੋਨ ਖ਼ਰੀਦਣ ਲਈ ਆਕਰਸ਼ਿਤ ਹੋਇਆ ਅਤੇ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ।

ਇਹ ਵੀ ਪੜ੍ਹੋ– Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ

ਇਹ ਹੈ ਪੂਰਾ ਮਾਮਲਾ

ਰਿਪੋਰਟ ਮੁਤਾਬਕ, ਇਹ ਠੱਗੀ ਦਿੱਲੀ ਦੇ ਵਿਕਾਸ ਕਟਿਆਰ ਦੇ ਨਾਲ ਹੋਈ ਹੈ। ਵਿਕਾਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸਨੂੰ ਇੰਸਟਾਗ੍ਰਾਮ 'ਤੇ ਇਕ ਪੇਜ ਦਿਸਿਆ ਸੀ, ਜੋ ਬੇਹੱਦ ਘੱਟ ਕੀਮਤ ਤੇ ਭਾਰੀ ਡਿਸਕਾਊਂਟ ਅਤੇ ਆਫਰ ਦੇ ਨਾਲ ਆਈਫੋਨ ਦੀ ਸੇਲ ਦਿਖਾ ਰਿਹਾ ਸੀ। ਉਸਨੇ ਇਸ ਆਫਰ ਦਾ ਫਾਇਦਾ ਚੁੱਕਣ ਦੀ ਸੋਚੀ ਅਤੇ ਇਕ ਆਈਫੋਨ ਖ਼ਰੀਦਣ ਲਈ ਇੰਸਟਾਗ੍ਰਾਮ ਪੇਜ ਨਾਲ ਸੰਪਕਰ ਕੀਤਾ। 

ਇਹ ਵੀ ਪੜ੍ਹੋ- Vi ਨੇ ਲਾਂਚ ਕੀਤਾ ਨਵਾਂ ਰੀਚਾਰਜ ਪਲਾਨ, ਸਾਲ ਭਰ ਮਿਲੇਗਾ ਫ੍ਰੀ OTT ਦਾ ਮਜ਼ਾ

ਹਾਲਾਂਕਿ, ਵਿਕਾਸ ਨੇ ਪੇਜ ਦੇ ਅਸਲੀ ਹੋਣ ਦੀ ਪੁਸ਼ਟੀ ਲਈ ਦੂਜੇ ਖ਼ਰੀਦਦਾਰਾਂ ਨਾਲ ਸੰਪਰਕ ਵੀ ਕੀਤਾ ਸੀ, ਜਿੱਥੇ ਗੱਲ ਕਰਨ 'ਤੇ ਹੋਰ ਖ਼ਰੀਦਦਾਰਾਂ ਨੇ ਪੇਜ ਨੂੰ ਅਸਲੀ ਦੱਸਿਆ ਸੀ। ਜਿਸ ਤੋਂ ਬਾਅਦ ਵਿਕਾਸ ਸਸਤੀ ਕੀਮਤ 'ਚ ਆਈਫੋਨ ਖ਼ਰੀਦਣ ਲਈ ਆਕਰਸ਼ਿਤ ਹੋਇਆ।

ਉਸਨੇ ਆਈਫੋਨ ਖ਼ਰੀਦਣ ਲਈ ਪਹਿਲਾਂ 28 ਹਜ਼ਾਰ ਰੁਪਏ ਦੀ ਐਡਵਾਂਸ ਪੇਮੈਂਟ ਕੀਤੀ। ਪੇਮੈਂਟ ਕਰਨ ਤੋਂ ਬਾਅਦ ਹੀ ਵਿਕਾਸ ਨੂੰ ਹੋਰ ਨੰਬਰਾਂ ਤੋਂ ਕਾਲ ਆਉਣ ਲੱਗੇ ਜਿਸ ਵਿਚ ਟੈਕਸ, ਕਸਟਮ ਹੋਲਡਿੰਗਸ ਆਦਿ ਦੇ ਨਾਂ 'ਤੇ ਉਸ ਨੂੰ ਹੋਰ ਪੇਮੈਂਟ ਕਰਨ ਲਈ ਕਿਹਾ ਗਿਆ। ਪੀੜਤ ਨੇ ਦੱਸਿਆ ਕਿ ਉਸਨੇ ਕਈ ਅਕਾਊਂਟਸ 'ਚ ਕਰੀਬ 28,69,850 ਰੁਪਏ ਟ੍ਰਾਂਸਫਰ ਕੀਤੇ, ਇਸ ਉਮੀਦ 'ਚ ਕਿ ਉਸਨੂੰ ਆਈਫੋਨ ਮਿਲੇਗਾ ਪਰ ਸ਼ਖ਼ਸ ਨੂੰ ਫੋਨ ਨਹੀਂ ਮਿਲਿਆ। ਠੱਗੀ ਦਾ ਸ਼ੱਕ ਹੁੰਦੇ ਹੀ ਵਿਕਾਸ ਨੇ ਦਿੱਲੀ ਪੁਲਸ ਦੀ ਸਾਈਬਰ ਕ੍ਰਾਈਮ ਇਕਾਈ 'ਚ ਰਿਪੋਰਟ ਦਰਜ ਕਰਵਾਈ, ਜੋ ਘਟਨਾ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਦੇਸ਼ ’ਚ ਵਧ ਰਹੇ ਹਨ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ, ਕਿੰਨਾ ਖਤਰਨਾਕ ਤੇ ਕੀ ਹਨ ਇਸਦੇ ਲੱਛਣ!


Rakesh

Content Editor

Related News