ਦਿੱਲੀ ਦੰਗਿਆਂ ਨੂੰ ਲੈ ਕੇ ਵਿਧਾਨ ਸਭਾ ਕਮੇਟੀ ਨੇ ਫੇਸਬੁੱਕ ਨੂੰ ਭੇਜਿਆ ਸੰਮਨ

10/30/2021 10:35:50 AM

ਨਵੀਂ ਦਿੱਲੀ, (ਭਾਸ਼ਾ)– ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਨੇ ਫੇਸਬੁੱਕ ਇੰਡੀਆ ਨੂੰ ਪਿਛਲੇ ਸਾਲ ਫਰਵਰੀ ’ਚ ਉੱਤਰੀ ਪੂਰਬੀ ਦਿੱਲੀ ’ਚ ਹੋਏ ਦੰਗਿਆਂ ਨੂੰ ਲੈ ਕੇ ਸੰਮਨ ਭੇਜਿਆ ਹੈ। 2 ਨਵੰਬਰ ਨੂੰ ਆਪਣੇ ਇਕ ਸੀਨੀਅਰ ਪ੍ਰਤੀਨਿਧੀ ਨੂੰ ਉਸ ਦੇ ਸਾਹਮਣੇ ਪੇਸ਼ ਕਰਨ ਲਈ ਵੀ ਕਿਹਾ ਹੈ।

ਬਿਆਨ ’ਚ ਕਿਹਾ ਗਿਆ ਹੈ ਕਿ ਕਿਉਂਕਿ ਫੇਸਬੁੱਕ ਦੇ ਦਿੱਲੀ ’ਚ ਲੱਖਾਂ ਯੂਜ਼ਰਜ਼ ਹਨ, ਇਸ ਲਈ ਕਮੇਟੀ ਨੇ ਸੁਪਰੀਮ ਕੋਰਟ ਦੇ 8 ਜੁਲਾਈ 2021 ਦੇ ਹੁਕਮ ਮੁਤਾਬਕ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਕਿਹਾ ਸੀ ਕਿ ਕਮੇਟੀ ਕੋਲ ਮੈਂਬਰਾਂ ਅਤੇ ਗੈਰ-ਮੈਂਬਰਾਂ ਨੂੰ ਆਪਣੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦੇਣ ਦੀ ਸ਼ਕਤੀ ਹੈ।


Rakesh

Content Editor

Related News