ਰੋਹਤਕ ਲੋਕ ਸਭਾ ਸੀਟ ਨੂੰ ਲੈ ਕੇ ਭੂਪੇਂਦਰ ਹੁੱਡਾ ਦੁਚਿੱਤੀ ’ਚ

04/11/2024 12:57:18 PM

ਰੋਹਤਕ- ਕਿਉਂਕਿ ਭੂਪੇਂਦਰ ਸਿੰਘ ਹੁੱਡਾ ਇਸ ਵਾਰ ਲੋਕ ਸਭਾ ਦੀ ਚੋਣ ਲੜਨ ਦੇ ਇੱਛੁਕ ਨਹੀਂ ਹਨ, ਇਸ ਲਈ ਹਾਈ ਕਮਾਨ ਇਸ ਗੱਲ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਕਿ ਉਨ੍ਹਾਂ ਦੇ ਸਪੁੱਤਰ ਨੂੰ ਰੋਹਤਕ ਤੋਂ ਚੋਣ ਮੈਦਾਨ ’ਚ ਉਤਾਰਿਆ ਜਾਏ ਜਾਂ ਨਹੀਂ?

ਹੁੱਡਾ ਸੂਬਾਈ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਨ। ਇਸ ਸਾਲ ਦੇ ਅੰਤ ’ਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਪਿੱਛੋਂ ਮੁੱਖ ਮੰਤਰੀ ਬਣਨ ਲਈ ਉਹ ਸਭ ਤੋਂ ਅੱਗੇ ਹਨ। 2019 ’ਚ ਰੋਹਤਕ ਤੋਂ ਲੋਕ ਸਭਾ ਦੀ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਦਾ ਬੇਟਾ ਦੀਪੇਂਦਰ ਹੁੱਡਾ ਅਪ੍ਰੈਲ 2020 ’ਚ ਰਾਜ ਸਭਾ ਦਾ ਮੈਂਬਰ ਬਣਿਆ ਸੀ।

ਜੇ ਦੀਪੇਂਦਰ ਜਿੱਤ ਜਾਂਦੇ ਹਨ ਤਾਂ ਪਾਰਟੀ ਰਾਜ ਸਭਾ ਦੀ ਇਕ ਸੀਟ ਗੁਆ ਦੇਵੇਗੀ। ਇਹ ਇਸ ਲਈ ਵੀ ਅਹਿਮ ਹੈ ਕਿਉਂਕਿ ਕਾਂਗਰਸ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਬਰਕਰਾਰ ਰੱਖਣਾ ਚਾਹੁੰਦੀ ਹੈ। ਉੱਥੇ ਉਨ੍ਹਾਂ ਦੀ ਗਿਣਤੀ ਘੱਟ ਰਹੀ ਹੈ। ਹੁੱਡਾ ਕਿਸੇ ਨਵੇਂ ਚਿਹਰੇ ਦੀ ਭਾਲ ਕਰ ਰਹੇ ਹਨ ਜੋ ਰੋਹਤਕ ਲੋਕ ਸਭਾ ਸੀਟ ਤੋਂ ਚੋਣ ਲੜ ਸਕੇ।

ਹੁੱਡਾ ਦੇ ਵਿਰੋਧੀਆਂ ਨੇ ਇਕਜੁੱਟ ਹੋ ਕੇ ਉਨ੍ਹਾਂ ਵਿਰੁੱਧ ਲੜਾਈ ਲੜੀ ਹੈ। ਇਨ੍ਹਾਂ ’ਚ ਸ਼ੈਲਜਾ ਤੇ ਰਣਦੀਪ ਸੁਰਜੇਵਾਲਾ ਦੇ ਨਾਲ-ਨਾਲ ਹਰਿਆਣਾ ਦੀ ਸਾਬਕਾ ਮੰਤਰੀ ਕਿਰਨ ਚੌਧਰੀ ਵੀ ਸ਼ਾਮਲ ਹਨ। ਭਾਵੇਂ ਹੁੱਡਾ ਦੇ ਵਿਰੋਧੀ ਇੱਕ ਦੂਜੇ ਨੂੰ ਬਹੁਤਾ ਪਸੰਦ ਨਹੀਂ ਕਰਦੇ ਪਰ ਹੁੱਡਾ ਨੂੰ ਟੱਕਰ ਦੇਣ ਲਈ ਉਹ ਆਪਸੀ ਮੱਤਭੇਦ ਭੁੱਲ ਗਏ ਹਨ।

ਲਗਦਾ ਹੈ ਕਿ ਹੁੱਡਾ ਪਾਰਟੀ ਅੰਦਰੋਂ ਪੈ ਰਹੇ ਦਬਾਅ ਤੋਂ ਬੇਖ਼ਬਰ ਨਹੀਂ ਹਨ । ਉਹ ਤੂਫ਼ਾਨ ਦਾ ਸਾਹਮਣਾ ਕਰਨ ਦਾ ਰਾਹ ਲੱਭ ਰਹੇ ਹਨ। ਹਰਿਆਣਾ ’ਚ ਲੋਕ ਸਭਾ ਦੀਆਂ ਚੋਣਾਂ ਲਈ ਛੇਵੇਂ ਪੜਾਅ ’ਚ 25 ਮਈ ਨੂੰ ਵੋਟਾਂ ਪੈਣੀਆਂ ਹਨ, ਇਸ ਲਈ ਕਾਂਗਰਸ ’ਚ ਉਮੀਦਵਾਰਾਂ ਦੀ ਚੋਣ ਦਾ ਕੰਮ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਖਬਰ ਹੈ ਕਿ ਹੁੱਡਾ ਪਰਿਵਾਰ ਭੂਪੇਂਦਰ ਹੁੱਡਾ ਦੀ ਪਤਨੀ ਆਸ਼ਾ ਹੁੱਡਾ ਦਾ ਨਾਂ ਸੁਝਾਅ ਸਕਦਾ ਹੈ ਪਰ ਇਸ ਨਾਲ ਟਕਰਾਅ ਪੈਦਾ ਹੋਵੇਗਾ। ਇਸ ਲਈ ਦੀਪੇਂਦਰ ਹੁੱਡਾ ਨੂੰ ਹੀ ਮੈਦਾਨ ’ਚ ਉਤਰਨਾ ਪੈ ਸਕਦਾ ਹੈ।


Rakesh

Content Editor

Related News