APPLE ਆਈਫੋਨ 13 ਪ੍ਰੋ, ਮੈਕਸ ਦੀ ਡਿਲਿਵਰੀ ਲਈ ਕਰਨਾ ਪਵੇਗਾ ਇੰਤਜ਼ਾਰ!

Tuesday, Sep 28, 2021 - 09:11 AM (IST)

ਨਵੀਂ ਦਿੱਲੀ- ਦਿੱਗਜ ਅਮਰੀਕੀ ਤਕਨਾਲੋਜੀ ਕੰਪਨੀ ਐਪਲ ਨੇ ਹਾਲ ਹੀ ਵਿਚ ਆਈਫੋਨ 13 ਸੀਰੀਜ਼ ਲਾਂਚ ਕੀਤੀ ਹੈ, ਜੋ ਲੋਕ ਇਹ ਫੋਨ ਖ਼ਰੀਦਣ ਲਈ ਕਾਹਲੇ ਹਨ ਉਨ੍ਹਾਂ ਲਈ ਬੁਰੀ ਖ਼ਬਰ ਹੈ। ਇਸ ਦੀ ਵਜ੍ਹਾ ਹੈ ਕਿ ਤੁਹਾਨੂੰ ਆਈਫੋਨ ਦੀ ਡਿਲਿਵਰੀ ਲਈ ਦੋ ਮਹੀਨੇ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਰਿਪੋਰਟਾਂ ਦਾ ਕਹਿਣਾ ਹੈ ਕਿ ਆਈਫੋਨ ਦੀ ਮੰਗ ਜ਼ਿਆਦਾ ਹੋਣ ਕਾਰਨ ਸਪਲਾਈ ਵਿਚ ਦੇਰੀ ਹੋ ਰਹੀ ਹੈ, ਨਾਲ ਹੀ ਚੀਨ ਵਿਚ ਬਿਜਲੀ ਦੀ ਕਮੀ ਨਾਲ ਐਪਲ ਸਣੇ ਟੈਸਲਾ ਦੇ ਪ੍ਰਾਡਕਸ਼ਨ 'ਤੇ ਵੀ ਅਸਰ ਪੈ ਰਿਹਾ ਹੈ।

ਜੇ. ਪੀ. ਮਾਰਗਨ ਤੇ ਕ੍ਰੈਡਿਟ ਸੁਇਸ ਦੇ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਆਨਲਾਈਨ ਪਲੇਟਫਾਰਮ ਤੋਂ ਨਵਾਂ ਮਾਡਲ ਆਰਡਰ ਕੀਤਾ ਹੈ ਉਨ੍ਹਾਂ ਨੂੰ ਆਈਫੋਨ 13 ਪ੍ਰੋ ਲਈ 4 ਹਫ਼ਤਿਆਂ ਅਤੇ ਪ੍ਰੋ ਮੈਕਸ ਲਈ 2 ਹਫ਼ਤਿਆਂ ਤੋਂ ਜ਼ਿਆਦਾ ਦੀ ਉਡੀਕ ਕਰਨੀ ਪੈ ਸਕਦੀ ਹੈ। ਐਪਲ ਦੇ ਪਾਰਟਨਰ ਵੈਰੀਜੋਨ, ਵੋਡਾਫੋਨ ਯੂ. ਕੇ. ਤੇ ਬੈਸਟ ਬਾਇ ਨੇ ਟਵਿੱਟਰ 'ਤੇ ਗਾਹਕਾਂ ਨੂੰ ਜ਼ਿਆਦਾ ਮੰਗ ਅਤੇ ਪ੍ਰਾਡਕਟ ਸਪਲਾਈ ਦੀ ਸਮੱਸਿਆ ਦੱਸਿਆ ਹੈ। ਚੀਨ ਵਿਚ ਐਪਲ ਤੇ ਟੈਸਲਾ ਦੇ ਪ੍ਰਾਡਕਟ ਵੇਚਣ ਵਾਲੇ ਸਪਲਾਇਰ ਦਾ ਕਹਿਣਾ ਹੈ ਕਿ ਚੀਨੀ ਸਰਕਾਰ ਦੀ ਬਿਜਲੀ ਖਪਤ ਦੇ ਸਖ਼ਤ ਨਿਮਯਾਂ ਦੀ ਵਜ੍ਹਾ ਨਾਲ ਦਿੱਕਤ ਆ ਰਹੀ ਹੈ। ਰਿਪੋਰਟਾਂ ਵਿਚ ਬਿਜਲੀ ਕਟੌਤੀ ਦੀ ਵਜ੍ਹਾ ਕੋਲੇ ਦੀ ਸਪਲਾਈ ਵਿਚ ਕਮੀ ਅਤੇ ਸਖ਼ਤ ਨਿਕਾਸੀ ਨਿਯਮ ਦੱਸੇ ਗਏ ਹਨ।


 


Sanjeev

Content Editor

Related News