ਹੁਣ ਇਸ ਦੇਸ਼ ਨੇ ਸਰਕਾਰੀ ਗੈਜੇਟ 'ਚ ਟਿਕਟਾਕ ਦੀ ਵਰਤੋਂ 'ਤੇ ਲਗਾਈ ਰੋਕ
Tuesday, Mar 07, 2023 - 01:54 PM (IST)

ਗੈਜੇਟ ਡੈਸਕ- ਸ਼ਾਰਟ ਵੀਡੀਓ ਪਲੇਟਫਾਰਮ ਟਿਕਟਾਕ 'ਤੇ ਪਾਬੰਦੀ ਦਾ ਸਿਲਸਿਲਾ ਸ਼ਾਂਤ ਨਹੀਂ ਹੋ ਰਿਹਾ। ਅਮਰੀਕਾ ਤੋਂ ਬਾਅਦ ਹੁਣ ਡੈਨਮਾਰਕ ਦੇ ਰੱਖਿਆ ਮੰਤਰਾਲਾ ਨੇ ਸਰਕਾਰੀ ਕਰਮਚਾਰੀਆਂ ਦੇ ਫੋਨ 'ਚ ਟਿਕਟਾਕ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਹੈ। ਨਾਟੋ ਮੈਂਬਰ ਡੈਨਮਾਰਕ ਦੇ ਰੱਖਿਆ ਮੰਤਰਾਲਾ ਨੇ ਇਹ ਕਦਮ ਸਾਈਬਰ ਸਕਿਓਰਿਟੀ ਨੂੰ ਲੈ ਕੇ ਚੁੱਕਿਆ ਹੈ। ਡੈਨਮਾਰਕ ਸਰਕਾਰ ਨੇ ਐਪਲ ਦੀ ਸੁਰੱਖਿਆ ਅਤੇ ਡਾਟਾ ਪ੍ਰਾਈਵੇਸੀ ਨੂੰ ਲੈ ਕੇ ਚਿੰਤਾ ਜਤਾਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ 'ਚ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸਰਕਾਰੀ ਗੈਜੇਟਸ 'ਚ ਟਿਕਟਾਕ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ– iPhone 14 'ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਇੰਝ ਚੁੱਕੋ ਆਫ਼ਰ ਦਾ ਫਾਇਦਾ
ਕਰਮਚਾਰੀਆਂ ਨੂੰ ਟਿਕਟਾਕ ਹਟਾਉਣ ਦੇ ਨਿਰਦੇਸ਼
ਨਾਟੋ ਮੈਂਬਰ ਡੈਨਮਾਰਕ ਦੇ ਰੱਖਿਆ ਮੰਤਰਾਲਾ ਨੇ ਆਪਣੇ ਕਰਮਚਾਰੀਆਂ ਨੂੰ ਸਾਈਬਰ ਸਕਿਓਰਿਟੀ ਦਾ ਹਵਾਲਾ ਦਿੰਦੇ ਹੋਏ ਆਪਣੇ ਕੰਮ ਦੇ ਫੋਨ 'ਚੋਂ ਵੀਡੀਓ-ਸ਼ੇਅਰਿੰਗ ਐਪ ਟਿਕਟਾਕ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਰੱਖਿਆ ਮੰਤਰਾਲਾ ਨੇ ਕਿਹਾ ਕਿ ਅਧਿਕਾਰਤ ਇਕਾਈਆਂ 'ਤੇ ਐਪ ਦੀ ਵਰਤੋਂ 'ਚੇ ਪਾਬੰਦੀ ਲਗਾਈ ਗਈ ਹੈ। ਰੱਖਿਆ ਮੰਤਰਾਲਾ ਵੱਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੇ ਜੇਕਰ ਸਰਵਿਸ ਫੋਨ ਅਤੇ ਹੋਰ ਅਧਿਕਾਰਤ ਉਪਕਰਣਾਂ 'ਤੇ ਟਿਕਟਾਕ ਨੂੰ ਇੰਸਟਾਲ ਕੀਤਾ ਹੋਇਆ ਹੈ ਤਾਂ ਤੁਰੰਤ ਇਸਨੂੰ ਅਨਇੰਸਟਾਲ ਕਰਨਾ ਹੋਵੇਗਾ।
ਇਕ ਬਿਆਨ 'ਚ ਮੰਤਰਾਲਾ ਨੇ ਕਿਹਾ ਕਿ ਸਕੈਂਡੀਨੇਵੀਆਈ ਦੇਸ਼ ਦੇ ਸੈਂਟਰ ਫਾਰ ਸਾਈਬਰ ਸਕਿਓਰਿਟੀ ਨੇ ਆਕਲਨ ਕੀਤਾ ਸੀ ਕਿ ਇਹ ਐਪ ਡਿਵਾਈਸ 'ਚ ਕੁਝ ਅਧਿਕਾਰਾਂ ਅਤੇ ਪਹੁੰਚ ਲਈ ਪੁੱਛਦਾ ਹੈ, ਜਿਸ ਨਾਲ ਜਾਸੂਸੀ ਦਾ ਖਤਰਾ ਸੀ।
ਇਹ ਵੀ ਪੜ੍ਹੋ– ਹੋਲੀ ਖੇਡਦੇ ਸਮੇਂ ਰੰਗ ਤੇ ਪਾਣੀ ਤੋਂ ਇੰਝ ਬਚਾਓ ਆਪਣਾ ਫੋਨ, ਅੱਜ ਹੀ ਕਰ ਲਓ ਇਹ ਇੰਤਜ਼ਾਮ