Whatsapp ਯੂਜ਼ਰਜ਼ ਸਾਵਧਾਨ! ਇਕ ਗ਼ਲਤੀ ਨਾਲ ਖ਼ਤਮ ਹੋ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ

06/23/2023 2:29:11 PM

ਗੈਜੇਟ ਡੈਸਕ- ਸੋਸ਼ਲ ਮੀਡੀਆ 'ਤੇ ਹਰ ਦਿਨ ਨਵੇਂ-ਨਵੇਂ ਤਰੀਕੇ ਦੇ ਸਕੈਮ ਹੋ ਰਹੇ ਹਨ। ਇਸਦਾ ਵੱਡਾ ਕਾਰਨ ਇਹ ਹੈ ਕਿ ਲੋਕ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਿਤਾ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਭਰੋਸਾ ਵੀ ਕਰ ਰਹੇ ਹਨ। ਆਏ ਦਿਨ ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ ਰਾਹੀਂ ਲੋਕਾਂ ਦੇ ਨਾਲ ਠੱਗੀ ਹੋ ਰਹੀ ਹੈ। ਹੁਣ 'ਪਿੰਕ ਵਟਸਐਪ' (Pink WhatsApp) ਸਕੈਮ ਚੱਲ ਰਿਹਾ ਹੈ ਜਿਸਨੂੰ ਲੈ ਕੇ ਮੁੰਬਈ ਪੁਲਸ ਨੇ ਲੋਕਾਂ ਨੂੰ ਅਲਰਟ ਕੀਤਾ ਹੈ। ਪਿੰਕ ਵਟਸਐਪ ਇੰਨਾ ਖ਼ਤਰਨਾਕ ਹੈ ਕਿ ਤੁਹਾਡੀ ਜ਼ਿੰਦਗੀਭਰ ਦੀ ਪੂਰੀ ਕਮਾਈ ਇਕ ਝਟਕੇ 'ਚ ਖ਼ਤਮ ਕਰ ਸਕਦਾ ਹੈ। 

ਇਹ ਵੀ ਪੜ੍ਹੋ– WhatsApp 'ਚ ਆਇਆ ਨਵਾਂ ਫੀਚਰ, ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਤੋਂ ਮਿਲੇਗਾ ਛੁਟਕਾਰਾ

PunjabKesari

ਇਹ ਵੀ ਪੜ੍ਹੋ– ਹੁਣ X-Ray ਤੇ CT Scan ਸਕੈਨ ਨਾਲ ਨਹੀਂ ਸਗੋਂ Eye ਸਕੈਨਿੰਗ ਨਾਲ ਹੋਵੇਗੀ ਬੀਮਾਰੀਆਂ ਦੀ ਪਛਾਣ!

ਕੀ ਹੈ Pink WhatsApp?

ਪਿੰਕ ਵਟਸਐਪ, ਅਸਲੀ ਵਟਸਐਪ ਐਪ ਦਾ ਇਕ ਕਲੋਨ ਵਰਜ਼ਨ ਹੈ ਜਿਸਨੂੰ ਕਿਸੇ ਥਰਡ ਪਾਰਟੀ ਡਿਵੈਲਪਰ ਨੇ ਤਿਆਰ ਕੀਤਾ ਹੈ। ਪਿੰਕ ਵਟਸਐਪ ਦਾ ਵਟਸਐਪ ਜਾਂ ਮੇਟਾ ਨਾਲ ਕੋਈ ਸੰਬੰਧ ਨਹੀਂ ਹੈ। ਪਿੰਕ ਵਟਸਐਪ ਤੁਹਾਨੂੰ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ 'ਤੇ ਵੀ ਨਹੀਂ ਮਿਲੇਗਾ। ਇਸਦੀ ਏ.ਪੀ.ਕੇ. ਫਾਈਲ ਵਾਇਰਲ ਹੋ ਰਹੀ ਹੈ ਜਿਸਦੀ ਮਦਦ ਨਾਲ ਲੋਕ ਇਸ ਐਪ ਨੂੰ ਇੰਸਟਾਲ ਕਰ ਰਹੇ ਹਨ। ਪਿੰਕ ਵਟਸਐਪ ਦੇ ਨਾਲ ਕਈ ਲੁਭਾਵਣੇ ਫੀਚਰਜ਼ ਮਿਲਦੇ ਹਨ ਜੋ ਕਿ ਅਸਲੀ ਵਟਸਐਪ 'ਚ ਨਹੀਂ ਮਿਲਦੇ। ਇਸ ਵਿਚ ਡਿਲੀਟ ਕੀਤੇ ਗਏ ਮੈਸੇਜ ਨੂੰ ਦੇਖਿਆ ਜਾ ਸਕਦਾ ਹੈ। ਫਾਰਵਰਡ ਲੇਬਲ ਨੂੰ ਹਾਈਡ ਕੀਤਾ ਜਾ ਸਕਦਾ ਹੈ। 

ਇਸਤੋਂ ਇਲਾਵਾ ਕਾਲ ਲਈ ਵੀ ਪਿੰਕ ਵਟਸਐਪ 'ਚ ਸੈਟਿੰਗ ਕੀਤੀ ਜਾ ਸਕਦੀ ਹੈ ਕਿ ਕੌਣ ਤੁਹਾਨੂੰ ਕਾਲ ਕਰ ਸਕੇਗਾ ਅਤੇ ਕੌਣ ਨਹੀਂ। ਪਿੰਕ ਵਟਸਐਪ 'ਚ ਫੀਚਰਜ਼ ਤਾਂ ਅਸਲੀ ਐਪ ਨਾਲੋਂ ਚੰਗੇ ਮਿਲਦੇ ਹਨ ਪਰ ਇਹ ਪ੍ਰਾਈਵੇਸੀ ਅਤੇ ਸਕਿਓਰਿਟੀ ਦੇ ਲਿਹਾਜ ਨਾਲ ਚੰਗਾ ਨਹੀਂ ਹੈ। ਇਹ ਐਪ ਤੁਹਾਨੂੰ ਨਿੱਜੀ ਜਾਣਕਾਰੀ ਚੋਰੀ ਕਰ ਸਕਦਾ ਹੈ ਅਤੇ ਬੈਂਕ ਖਾਤੇ 'ਚ ਸੰਨ੍ਹ ਲਗਾ ਸਕਦਾ ਹੈ।

ਇਹ ਵੀ ਪੜ੍ਹੋ– ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ

PunjabKesari

ਇਹ ਵੀ ਪੜ੍ਹੋ– YouTube ਨੇ ਦਿੱਤੀ ਸਭ ਤੋਂ ਵੱਡੀ ਖ਼ੁਸ਼ਖ਼ਬਰੀ! ਹੁਣ ਚੈਨਲ ਸ਼ੁਰੂ ਕਰਦੇ ਹੀ ਹੋਣ ਲੱਗੇਗੀ ਕਮਾਈ

ਪਿੰਕ ਵਟਸਐਪ ਨੂੰ ਲੈ ਕੇ ਮੁੰਬਈ ਪੁਲਸ ਅਤੇ ਤੇਲੰਗਾਨਾ ਸਾਈਬਰ ਪੁਲਸ ਨੇ ਅਲਰਟ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਪਿੰਕ ਵਟਸਐਪ ਦੇ ਲਿੰਕ 'ਤੇ ਕਲਿੱਕ ਨਾ ਕਰੋ। ਇਸ ਐਪ ਦੀ ਮਦਦ ਨਾਲ ਤੁਹਾਡੇ ਫੋਨ ਨੂੰ ਵੀ ਹੈਕ ਕੀਤਾ ਜਾ ਸਕਦਾ ਹੈ। ਪਿੰਕ ਵਟਸਐਪ ਦੀ ਮਦਦ ਨਾਲ ਤੁਹਾਡੇ ਫੋਨ ਨੂੰ ਰਿਮੋਟਲੀ ਯਾਨੀ ਦੂਰ ਬੈਠੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ।

ਗਲਤੀ ਨਾਲ ਡਾਊਨਲੋਡ ਹੋ ਗਿਆ ਹੈ 'ਪਿੰਕ ਵਟਸਐਪ' ਤਾਂ ਕੀ ਕਰੀਏ?

ਜੇਕਰ ਤੁਸੀਂ ਉਨ੍ਹਾਂ ਲੋਕਾਂ 'ਚੋਂ ਇਕ ਹੋ ਜਿਨ੍ਹਾਂ ਨੇ ਪਹਿਲਾਂ ਤਾਂ ਪਿੰਕ ਵਟਸਐਪ ਫੋਨ 'ਚ ਇੰਸਟਾਲ ਕਰ ਲਿਆ ਹੈ ਪਰ ਹੁਣ ਉਸ ਨੂੰ ਹਟਾਉਣਾ ਚਾਹੁੰਦੇ ਹਨ ਤਾਂ ਤੁਸੀਂ ਇਸਨੂੰ ਆਰਾਮ ਨਾਲ ਡਿਲੀਟ ਕਰ ਸਕਦੇ ਹੋ। ਇਸ ਲਈ ਫੋਨ ਦੀ ਸੈਟਿੰਗ 'ਚ ਜਾਓ ਅਤੇ ਐਪਸ (Apps) 'ਚ ਜਾਓ ਅਤੇ ਵਟਸਐਪ (ਪਿੰਕ ਲੋਗ) 'ਤੇ ਕਲਿੱਕ ਕਰੋ ਅਤੇ ਉਸਨੂੰ ਅਨਇੰਸਟਾਲ ਕਰ ਦਿਓ। ਇਸਤੋਂ ਇਲਾਵਾ ਬਿਹਤਰ ਹੋਵੇਗਾ ਕਿ ਆਪਣੇ ਫੋਨ ਦੇ ਡਾਟਾ ਦਾ ਬੈਕਅਪ ਲੈ ਕੇ ਉਸਨੂੰ ਫਾਰਮੇਟ ਕਰ ਦਿਓ।

ਇਹ ਵੀ ਪੜ੍ਹੋ– ਸਰਕਾਰ ਨੇ ਕਿਸਾਨਾਂ ਲਈ ਲਾਂਚ ਕੀਤਾ ਫੇਸ ਆਥੈਂਟੀਕੇਸ਼ਨ ਫੀਚਰ ਵਾਲਾ ਐਪ, ਮਿਲਣਗੀਆਂ ਇਹ ਸਹੂਲਤਾਂ


Rakesh

Content Editor

Related News